ਬਿਜਲੀ ਵਿਭਾਗ ਦੇ ਦਫਤਰ ਵਿਖੇ ਜੇ.ਈ ਅਤੇ ਮਹਿਲਾ ਕਰਮਚਾਰੀ ਤੇ ਹੋਇਆ ਹਮਲਾ
- 209 Views
- kakkar.news
- October 19, 2022
- Crime Punjab
ਬਿਜਲੀ ਵਿਭਾਗ ਦੇ ਦਫਤਰ ਵਿਖੇ ਜੇ.ਈ ਅਤੇ ਮਹਿਲਾ ਕਰਮਚਾਰੀ ਤੇ ਹੋਇਆ ਹਮਲਾ
ਫਿਰੋਜ਼ਪੁਰ 19 ਅਕਤੂਬਰ 2022 ( ਸੁਭਾਸ਼ ਕੱਕੜ)
ਫਿਰੋਜ਼ਪੁਰ ਸ਼ਹਿਰ ‘ਚ ਬਣੇ ਬਿਜਲੀ ਵਿਭਾਗ ਦੇ ਦਫਤਰ ‘ਚ 15 ਹਮਲਾਵਰਾਂ ਨੇ ਦਫਤਰ ‘ਚ ਦਾਖਲ ਹੋ ਕੇ ਜੇ.ਈ ਅਤੇ ਬਿਜਲੀ ਵਿਭਾਗ ਦੀ ਮਹਿਲਾ ਕਰਮਚਾਰੀ ‘ਤੇ ਹਮਲਾ ਕਰ ਦਿੱਤਾ। ਅਤੇ ਜੇ ਈ ਦੀ ਕੁੱਟਮਾਰ ਵੀ ਕੀਤੀ ਗਈ ਅਤੇ ਜੇ.ਈ ਦੇ ਕੱਪੜੇ ਵੀ ਪਾੜ ਦਿੱਤੇ । ਜਿਸ ਤੋਂ ਬਾਦ ਇਹਨਾਂ ਦੋਵਾਂ ਨੂੰ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ
ਇਸ ਦੇ ਨਾਲ ਹੀ ਬਿਜਲੀ ਵਿਭਾਗ ਦੇ ਐਸ.ਡੀ.ਓ ਨੇ ਦੱਸਿਆ ਕਿ ਬੀਤੀ ਰਾਤ
ਮੱਛੀ ਮੰਡੀ ਤੋਂ ਇਕ ਫੋਨ ਆਇਆ ਜਿਸ ਚ ਓਹਨਾ ਦਸਿਆ ਕਿ ਓਹਨਾ ਦੀ ਬਿਜਲੀ ਬੰਦ ਹੈ । ਜਿਸ ਦੇ ਤਹਿਤ ਕੁਝ ਕੁ ਘੰਟਿਆਂ ਬਾਅਦ ਹੀ ਠੀਕ ਕਰ ਦਿੱਤੀ ਗਈ ਸੀ । ,ਪਰ ਫੋਨ ਤੇ ਜੇ ਈ ਨਾਲ ਕਹਾ ਸੁਣੀ ਹੋ ਗਈ । ਜਿਸ ਕਾਰਨ ਸਵੇਰੇ ਬਿਜਲੀ ਦਫਤਰ 15 ਹਮਲਾਵਰਾਂ ਨੇ ਦਫਤਰ ‘ਚ ਦਾਖਲ ਹੋ ਕੇ ਜੇ ਈ ਅਤੇ ਸੇਵਾਦਾਰ ਔਰਤ ਨੂੰ ਬੁਰਾ-ਭਲਾ ਕਹਿਣਾ ਸ਼ੁਰੂ ਕਰ ਦਿੱਤਾ, ਜੇ ਕਰ ਓਹਨਾ ਨੂੰ ਰੋਕਿਆ ਗਯਾ ਤਾ ਓਹਨਾ ਜੇ.ਈ ਅਤੇ ਸੇਵਾਦਾਰ ਔਰਤ ‘ਤੇ ਹਮਲਾ ਕਰ ਦਿੱਤਾ,ਜਿਸ ਕਾਰਨ ਓਹਨਾ ਨੂੰ ਕਾਫੀ ਸਟਾ ਲੱਗਿਆ ਜਿਸ ਤੋਂ ਬਾਦ ਇਹਨਾਂ ਦੋਵਾਂ ਨੂੰ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ।
