ਕੇਂਦਰੀ ਜੇਲ੍ਹ ਫਿਰੋਜ਼ਪੁਰ ਚੋਂ 06 ਮੋਬਾਈਲ 01 ਅਡਾਪਟਰ 01 ਕੇਬਲ ਹੋਏ ਬਰਾਮਦ
- 98 Views
- kakkar.news
- April 1, 2024
- Crime Punjab
ਕੇਂਦਰੀ ਜੇਲ੍ਹ ਫਿਰੋਜ਼ਪੁਰ ਚੋਂ 06 ਮੋਬਾਈਲ 01 ਅਡਾਪਟਰ 01 ਕੇਬਲ ਹੋਏ ਬਰਾਮਦ
ਫਿਰੋਜ਼ਪੁਰ 01 ਅਪ੍ਰੈਲ 2024 (ਅਨੁਜ ਕੱਕੜ ਟੀਨੂੰ)
ਪਿਛਲੇ ਕਾਫੀ ਸਮੇਂ ਤੋਂ ਫਿਰੋਜ਼ਪੁਰ ਜੇਲ ਦੇ ਅੰਦਰ ਲਗਾਤਾਰ ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥਾਂ ਬਰਾਮਦ ਹੋ ਰਹੇ ਹਨ ਅਤੇ ਦੂਜੇ ਪਾਸੇ ਅਜਿਹੀਆਂ ਘਟਨਾਵਾਂ ਨੂੰ ਦੇਖਦੇ ਹੋਏ ਜੇਲ ਪ੍ਰਸ਼ਾਸਨ ਨੇ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਮਨਸੂਬਿਆਂ ਨੂੰ ਨਾਕਾਮ ਕੀਤਾ ਜਾ ਰਿਹਾ ਹੈ। ਕੇਂਦਰੀ ਜੇਲ੍ਹ ਫਿਰੋਜ਼ਪੁਰ ਚੋ ਮੁੜ ਜੇਲ ਅੰਦਰ ਤਲਾਸ਼ੀ ਦੌਰਾਨ 06 ਮੋਬਾਈਲ 01 ਅਡਾਪਟਰ ਅਤੇ 01 ਡਾਟਾ ਕੇਬਲ ਬਰਾਮਦ ਹੋਏ ਹਨ । ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਸਹਾਇਕ ਸੁਪਰਡੈਂਟ ਜਸਵੀਰ ਸਿੰਘ ਵੱਲੋਂ ਪੁਲਸ ਨੂੰ ਭੇਜੀ ਲਿਖਤੀ ਸੂਚਨਾ ਦੇ ਆਧਾਰ ‘ਤੇ ਹਵਾਲਾਤੀ ਸੰਦੀਪ ਸਿੰਘ ਉਰਫ ਸੋਨੂੰ ਪੁੱਤਰ ਅਜੀਤ ਸਿੰਘ ਵਾਸੀ ਤਾਰੇ ਵਾਲਾ ਮੱਖੂ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਲਖਬੀਰ ਸਿੰਘ ਵਾਸੀ ਛੇਹਰਟਾ ਜ਼ਿਲਾ ਅੰਮ੍ਰਿਤਸਰ ਅਤੇ ਨਾਮਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਭੇਜੀ ਲਿਖਤੀ ਸੂਚਨਾ ਅਨੁਸਾਰ ਜਦੋਂ ਮਿਤੀ 31-03-2024 ਨੂੰ ਕ੍ਰੀਬ 09-30 ਪੀ,ਐਮ ਪਰ ਜਸਵੀਰ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ ਫਿਰੋਜ਼ਪੁਰ ਸਮੇਤ ਸਾਥੀ ਕ੍ਰਮਚਾਰੀਆਂ ਦੇ ਗੁਪਤ ਸੂਚਨਾ ਦੇ ਅਧਾਰ ਤੇ ਬਲਾਕ ਨੰਬਰ 2 ਦੀ ਬੈਰਕ ਨੰਬਰ 1 ਦੀ ਤਲਾਸ਼ੀ ਕੀਤੀ ਗਈ ਤਾ ਤਲਾਸ਼ੀ ਦੋਰਾਨ ਹਵਾਲਾਤੀ ਸੰਦੀਪ ਸਿੰਘ ਕੋਲੋਂ 01 ਮੋਬਾਇਲ ਫੋਨ ਮਾਰਕਾ ਨੋਕੀਆ ਕੀਪੈਡ ਰੰਗ ਕਾਲਾ ਸਮੇਤ ਬੈਟਰੀ ਤੇ ਸਿਮ ਕਾਰਡ ਮਾਰਕਾ ਏਅਰਟੈਲ ਬਰਾਮਦ ਹੋਇਆ ਤੇ ਹਵਾਲਾਤੀ ਅਰਸਦੀਪ ਸਿੰਘ ਕੋਲੋਂ 01 ਟੱਚ ਸਕਰੀਨ ਮੋਬਾਇਲ ਫੋਨ ਮਾਰਕਾ ਰੀਅਲ ਮੀ ਰੰਗ ਸਿਲਵਰ ਸਮੇਤ ਸਿਮ ਕਾਰਡ ਮਾਰਕਾ ਜੀਉ ਬਰਾਮਦ ਹੋਇਆ । ਇਸ ਤੋਂ ਬਾਅਦ ਬੈਰਕ ਅੰਦਰ ਬਣੇ ਬਾਥਰੂਮ ਦੀ ਤਲਾਸ਼ੀ ਕੀਤੀ ਗਈ ਤੇ ਤਲਾਸ਼ੀ ਦੋਰਾਨ 04 ਟੱਚ ਸਕਰੀਨ ਮੋਬਾਇਲ ਫੋਨ , 01 ਅਡਾਪਟਰ ਅਤੇ 01 ਡਾਟਾ ਕੇਬਲ ਬਰਾਮਦ ਹੋਏ ।


