Trending Now
#ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
# फिरोजपुर रेलवे मंडल में आज “स्वच्छता में सहभाग: स्वच्छ भारत, विकसित भारत” अभियान का शुभारम्भ किया गया
#ਮੋਬਾਈਲ ’ਚ ਵੜਿਆ RAT, ਬੈਂਕ ਖਾਤੇ ’ਤੇ ਮਾਰਿਆ ਹੱਥ! 5.75 ਲੱਖ ਦੀ ਠੱਗੀ
#ਅਧਿਆਪਕਾਂ ਦੀਆਂ ਮੰਗਾਂ ਮਸਲੇ ਨਾ ਹੱਲ ਹੋਣ ਤੇ ਕੀਤਾ ਜਾਵੇਗਾ ਗੈਰ-ਵਿਦਿਅਕ ਕੰਮਾਂ ਦਾ ਬਾਈਕਾਟ
#ਰਾਜ ਪੁਰਸਕਾਰ ਪ੍ਰਾਪਤ ਕਰਨ ’ਤੇ ਸੈਂਟਰ ਹੈਡ ਟੀਚਰ ਪੂਜਾ ਅਰੋੜਾ ਦਾ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ
#ਇਤਿਹਾਸਕ ਵਿਰਾਸਤ ਨੂੰ ਸੰਭਾਲਦਿਆਂ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਕੀਤਾ ਸਾਰਥਕ ਉਪਰਾਲਾ : ਕੈਬਨਿਟ ਮੰਤਰੀ ਸੌਂਦ
#ਡਾ. ਅੰਬੇਡਕਰ ਦੀ ਪ੍ਰਤਿਮਾ ਨਾਲ ਛੇੜਛਾੜ ਦੇ ਵਿਰੋਧ ਵਿੱਚ ਫਿਰੋਜ਼ਪੁਰ ਵਿੱਚ ਪ੍ਰਦਰਸ਼ਨ, ਦੋ ਘੰਟੇ ਸੜਕ ਜਾਮ
#-ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਕੀਤੀ ਭੇਟ
#ਫਿਰੋਜ਼ਪੁਰ ਜ਼ਿਲ੍ਹਾ ਕੋਰਟ ਨੂੰ ਮੁੜ ਬੰਬ ਨਾਲ ਉਡਾਉਣ ਦੀ ਧਮਕੀ, ਇੱਕ ਸਾਲ ਵਿੱਚ ਪੰਜਵੀਂ ਵਾਰ ਮਿਲੀ ਧਮਕੀ
#ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਵੋਟਰ ਰਜਿਸਟ੍ਰੇਸ਼ਨ ਕੈਂਪਾਂ ਦਾ ਆਯੋਜਨ
ਬਾਲ ਭਿੱਖਿਆ ਨੂੰ ਰੋਕਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਚੈਕਿੰਗ ਕੀਤੀ ਗਈ
- kakkar.news
- February 3, 2026
- Punjab
ਬਾਲ ਭਿੱਖਿਆ ਨੂੰ ਰੋਕਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਚੈਕਿੰਗ ਕੀਤੀ ਗਈ
ਫਿਰੋਜ਼ਪੁਰ 3 ਫਰਵਰੀ 2026 (ਸਿਟੀਜਨਜ਼ ਵੋਇਸ)
ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸਾ ਅਨੁਸਾਰ ਮਾਨਯੋਗ ਡਿਪਟੀ ਕਮਿਸ਼ਨਰ ਦੀਪਸੀਖਾ ਸ਼ਰਮਾ (ਆਈਏਐਸ) ਵੱਲੋਂ ਪ੍ਰੋਜੈਕਟ ਜੀਵਨ ਜੋਤ 2.0 ਲਾਗੂ ਕਰਨ ਲਈ ਜਿਲ੍ਹੇ ਵਿੱਚ ਬਾਲ ਭਿੱਖਿਆ ਖਿਲਾਫ ਚੱਲ ਰਹੀ ਮੁਹਿੰਮ ਅਧੀਨ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਫਿਰੋਜ਼ਪੁਰ ਵੱਲੋਂ ਪੁਲਿਸ ਵਿਭਾਗ ਨਾਲ ਤਾਲਮੇਲ ਕਰ ਕੇ ਫਿਰੋਜ਼ਪੁਰ ਕੈਟ ਦੇ ਮੈਨ ਮਾਰਕੀਟ ਲਾਈਟਾਂ ਵਾਲਾ ਚੌਕ, ਬੱਸ ਸਟੈਂਡ ਵਿੱਚ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ 02 ਬੰਦੇ ਬਾਲ ਭਿੱਖਿਆ ਮੰਗਦੇ ਪਾਏ ਗਏ ਜਿਨ੍ਹਾ ਦੀਆ ਮਾਤਾਵਾ ਉਹਨਾ ਨੂੰ ਨਾਲ ਲੈ ਕੇ ਭੀਖ ਮੰਗ ਰਹੀਆ ਸਨ। ਇਹਨਾਂ ਬੱਚਿਆ ਨੂੰ ਮਾਤਾਵਾਂ ਦੇ ਨਾਲ ਬਾਲ ਤਲਾਈ ਕਮੇਟੀ ਫਿਰੋਜ਼ਪੁਰ ਵਿੱਚ ਪੇਸ਼ ਕੀਤਾ ਗਿਆ। ਉਹਨਾ ਵੱਲੋਂ ਦਸਤਾਵੇਜ ਚੇਕ ਕਰਨ ਤੋਂ ਬਾਅਦ ਮਾਤਾਵਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਅੱਗੇ ਤੋਂ ਉਹ ਬੱਚਿਆ ਨੂੰ ਨਾਲ ਲੈ ਕੇ ਦੁਬਾਰਾ ਭੀਖ ਮੰਗਦੀਆ ਪਾਈਆ ਗਈਆ ਤਾਂ ਉਹਨਾ ਉਪਰ ਸਖਤ ਕਾਰਵਾਈ ਕੀਤੀ ਜਾਵੇਗੀ । ਬੱਚਿਆ ਨੂੰ ਮੈਬਰ ਬਾਲ ਭਲਾਈ ਕਮੇਟੀ ਦੇ ਹੁਕਮਾ ਅਨੁਸਾਰ ਬੱਚਿਆ ਦੀਆ ਮਾਤਾਵਾ ਦੇ ਸਪੁਰਦ ਕੀਤਾ ਗਿਆ।ਇਸ ਚੈਕਿੰਗ ਦੌਰਾਨ ਸ੍ਰੀਮਤੀ ਬਲਜਿੰਦਰ ਕੌਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਸ੍ਰੀ ਅਸ਼ੀਸ਼ ਕੁਮਾਰ, ਸ੍ਰੀ ਗਗਨਦੀਪ ਸਿੰਘ ਸੁਪਰਵਾਈਜ਼ਰ, ਸ੍ਰੀ ਸਤੋਖ ਸਿੰਘ,ਮਿਸ ਕਵਿਤਾ ਸੁਪਰਵਾਈਜਰ.ਏ.ਐਸ.ਆਈ ਸੁਖਦੇਵ ਸਿੰਘ ਹਾਜ਼ਰ ਸਨ ।ਜ਼ਿਲ੍ਹਾ ਬਾਲ ਸੁਰਖਿਆ ਅਫਸਰ ਬਲਜਿੰਦਰ ਕੌਰ ਨੇ ਦੱਸਿਆ ਕਿ ਬੱਚਿਆ ਦੀ ਸੁਰੱਖਿਆ ਅਤੇ ਦੇਖਭਾਲ ਸਬੰਧੀ ਉਹਨਾਂ ਦੇ ਦਫਤਰ ਨਾਲ ਅਤੇ ਚਾਈਲਡ ਹੈਲਪ ਲਾਈਨ ਨੰਬਰ 1098 ਤੇ ਫੋਨ ਕਰਕੇ ਕੋਈ ਵੀ ਜਾਣਕਾਰੀ ਲਈ ਜਾ ਸਕਦੀ ਹੈ।
Categories

Recent Posts
- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026