ਲੋਕ ਸਭਾ ਚੋਣਾਂ ਵਿੱਚ ਨੋਜਵਾਨ ਵੋਟਰ ਉਤਸ਼ਾਹ ਨਾਲ ਭਾਰੀ ਮਤਦਾਨ ਨਾਲ ਲੋਕਤੰਤਰ ਵਿਰਾਸਤ ਨੂੰ ਮਜ਼ਬੂਤ ਬਣਾਉਣ: ਐਸ. ਡੀ. ਐਮ. ਸ੍ਰੀ ਗਗਨਦੀਪ ਸਿੰਘ
- 147 Views
- kakkar.news
- April 4, 2024
- Politics Punjab
ਲੋਕ ਸਭਾ ਚੋਣਾਂ ਵਿੱਚ ਨੋਜਵਾਨ ਵੋਟਰ ਉਤਸ਼ਾਹ ਨਾਲ ਭਾਰੀ ਮਤਦਾਨ ਨਾਲ ਲੋਕਤੰਤਰ ਵਿਰਾਸਤ ਨੂੰ ਮਜ਼ਬੂਤ ਬਣਾਉਣ: ਐਸ. ਡੀ. ਐਮ. ਸ੍ਰੀ ਗਗਨਦੀਪ ਸਿੰਘ
ਫਿਰੋਜ਼ਪੁਰ/ਗੁਰੂਹਰਸ਼ਾਏ 04 ਅਪ੍ਰੈਲ 2024 (ਅਨੁਜ ਕੱਕੜ ਟੀਨੂੰ)
ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਫਿਰੋਜ਼ਪੁਰ ,ਸ਼੍ਰੀ ਰਾਜੇਸ਼ ਧੀਮਾਨ ਦਿਸ਼ਾ ਨਿਰਦੇਸ਼ਾਂ ਹੇਠ ਚਲਾਏ ਜਾ ਰਹੇ ਸਵੀਪ ਵੋਟਰ ਜਾਗਰੂਕਤਾ ਪ੍ਰੋਗਰਾਮਾਂ ਤਹਿਤ ਗੁਰੂਹਰਸਾਏ ਦੇ ਸਹਾਇਕ ਰਿਟਰਨਿੰਗ ਅਫਸਰ ਕਮ ਐਸ. ਡੀ. ਐਮ ਸ੍ਰੀ ਗਗਨਦੀਪ ਸਿੰਘ ਐੱਚ.ਕੇ.ਐੱਲ ਗਰੁੱਪ ਆਫ ਇੰਸਟੀਚਿਊਟਸ ਵੱਲੋਂ ਆਯੋਜਿਤ ਸਵੀਪ ਵੋਟਰ ਜਾਗਰੂਕਤ ਦੇ ਵਿਸ਼ੇਸ਼ ਪ੍ਰੋਗਰਾਮ ਵਿੱਚ ਪੁੱਜੇ । ਐੱਚ.ਕੇ.ਐੱਲ ਸੰਸਥਾਵਾਂ ਦੇ ਮੈਨੇਜਿੰਗ ਡਾਇਰੈਕਟਰ ਡਾ: ਪ੍ਰਵੀਨ ਗੁਪਤਾ, ਸੀ.ਈ.ਓ ਮੈਡਮ ਸਮੀਕਸ਼ਾਂ ਗੁਪਤਾ ਜ਼ਿਲ੍ਹਾ ਯੂਥ ਵੂਮੈਨ ਆਈਕਨ ਦੀ ਅਗਵਾਈ ਵਿੱਚ ਪ੍ਰਿੰਸੀਪਲ ਡਾ; ਨੀਰਜ ਕੁਮਾਰ ਗੋਡ ਅਤੇ ਸਮੂਹ ਸਟਾਫ ਦੀ ਵਿਸ਼ੇਸ਼ ਤਿਆਰੀ ਨਾਲ ਨੌਜਵਾਨ ਵਿਦਿਆਰਥੀਆਂ ਵੱਲੋ ਕੋਰੀਓਗ੍ਰਾਫੀ, ਸਕਿੱਟ, ਦੇਸ਼ ਲੋਕਤੰਤਰ ਨਾਲ ਪਿਆਰ ਕਰਨ ਵਾਲੇ ਯੋਧਿਆਂ ਦੇ ਸੰਗੀਤ ਨਾਲ ਸਿਖਰਲੇ ਪ੍ਰੋਗਰਾਮਾਂ ਦੀਆਂ ਪੇਸ਼ਕਾਰੀਆ ਕੀਤੀਆਂ । ਐਸ. ਡੀ. ਐਮ ਸ੍ਰੀ ਗਗਨਦੀਪ ਸਿੰਘ ਦੁਆਰਾ ਆਪਣੇ ਕੁੰਜੀਵਤ ਭਾਸ਼ਣ ਵਿੱਚ ਬੋਲਦਿਆ ਪੰਜਾਬ ਵਿੱਚ ਆਉਂਦੇ ਜੂਨ ਦੀ 1 ਤਰੀਕ ਨੂੰ ਲੋਕ ਸਭਾ ਚੋਣਾਂ ਵਿੱਚ ਨੋਜਵਾਨ ਵੋਟਰ ਉਤਸ਼ਾਹ ਨਾਲ ਭਾਰੀ ਮਤਦਾਨ ਨਾਲ ਲੋਕਤੰਤਰ ਵਿਰਾਸਤ ਨੂੰ ਮਜ਼ਬੂਤ ਬਣਾਉਣ। ਉਹਨਾਂ ਸੰਸਥਾਂ ਵੱਲੋਂ ਲੋਕਤੰਤਰ ਦੇ ਤਿਓਹਾਰ ਨੂੰ ਮਨਾਉਣ ਲਈ ਉਚੇਚੀ ਪ੍ਰੇਰਨਾਮਈ ਤਿਆਰੀ ਦੀ ਦਿਲੋਂ ਤਰੀਫ ਕੀਤੀ।
ਭਾਰਤ ਚੋਣ ਕਮਿਸ਼ਨ ਦੀਆਂ ਦੇ ਸਵੀਪ ਪਲਾਨ ਰਾਹੀ ਮੁੱਖ ਨਿਸ਼ਾਨੇ ਦੇ ਪਹਿਲੂਆਂ ਤਹਿਤ ,ਲੋਕ ਸਭਾ ਚੋਣਾਂ -2024 ਦੇ ਸਨਮੁਖ ‘ ਲੋਕਤੰਤਰ ਵਿੱਚ ਨੋਜਵਾਨਾਂ ਦੀ ਭੂਮਿਕਾ ‘ ਵਿਸ਼ੇ ਤੇ ਬੋਲਦਿਆਂ ਸਵੀਪ ਅਕਾਦਮਿਕ ਵਿੰਗ ਦੇ ਮਾਹਰ ਮੈਡਮ ਰਿੰਕਲ ਮੁੰਜਾਲ,ਸੁਰਿੰਦਰ ਕੁਮਾਰ ਅਤੇ ਸਵੀਪ ਕੋਆਰਡੀਨੇਟਰ ਪਰਵਿੰਦਰ ਸਿੰਘ ਦੁਆਰਾ ਵਿਦਿਆਰਥੀਆ ਨੂੰ ਈ.ਵੀ. ਐੱਮ ਦੀ ਕਾਰਜ ਪ੍ਰਣਾਲੀ,ਵੋਟ ਰਜਿਸਟਰ ਕਰਨ ਦੇ ਅਸਾਨ ਐਪ,ਪੋਲਿੰਗ ਸਟੇਸ਼ਨ ਸਹੂਲਤਾਂ,ਸਦਾਚਾਰਕ ਮਤਦਾਨ ਦੇ ਨੁਕਤੇ ਪੇਸ਼ ਕੀਤੇ ਪ੍ਰਿੰਸੀਪਲ ਡਾ; ਨੀਰਜ ਕੁਮਾਰ ਗੋਡ ਦੁਆਰਾ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਭਾਰਤ ਦੇ ਸਨਮਾਨਿਤ ਮਤਦਾਤਾ ਹੋਣ ਦਾ ਮਾਣ ਮਹਿਸੂਸ ਕਰਵਾਇਆ ਉਹਨਾਂ ਦੁਆਰਾ ਲੋਕਤੰਤਰਿਕ ਪ੍ਰੰਪਰਾਵਾਂ ਨੂੰ ਬਰਕਰਾਰ ਰੱਖਣ ਲਈ ਹਰੇਕ ਵੋਟ ਦਾ ਬਰਾਬਰ ਯੋਗਦਾਨ ਦੱਸਿਆਂ। ਕਾਲਜ ਦੇ ਹੋਣਹਾਰ ਨੋਜਵਾਨ ਵਿਦਿਆਰਥੀ ਦੁਆਰਾ ਬਹੁਪੱਖੀ ਪ੍ਰੋਗਰਾਮਾਂ ਦੀ ਪੇਸ਼ਕਾਰੀ ਰਾਹੀ ਉਠਾਏ ਨੁਕਤਿਆ ਰਾਹੀ ਵੋਟਰ ਜਾਗਰੂਕਤਾ ਲੋਕਤੰਤਰ ਸੱਭਿਆਚਾਰ ਦੀਆਂ ਸਿਖਰਾਂ ਨੂੰ ਛੂਅ ਗਿਆ । ਇਸ ਮੌਕੇ ਐਸਡੀਐਮ ਦਫਤਰ ਦੇ ਸੁਪਰਡੈਂਟ ਸ੍ਰੀ ਕੇਵਲ ਕ੍ਰਿਸ਼ਨ ਪ੍ਰਿੰਸ ਕਰਨਵੀਰ ਸਿੰਘ ਸੋਢੀ ਅਤੇ ਹੋਰ ਸਟਾਫ ਮੈਂਬਰ ਉਚੇਚੇ ਤੌਰ ਤੇ ਸ਼ਾਮਿਲ ਸਨ।ਇਸ ਪਰੋਗਰਾਮ ਨੂੰ ਸਫਲ ਬਣਾਉਣ ਵਿੱਚ ਚੋਣ ਤਹਿਸੀਲਦਾਰ ਚਾਂਦ ਪ੍ਰਕਾਸ਼, ,ਜਿਲਾ ਸਵੀਪ ਕੋਆਰਡੀਨੇਟਰ ਡਾ: ਸਤਿੰਦਰ ਸਿੰਘ , ਇਲੈਕਸ਼ਨ ਕਾਨੂੰਗੋ ਮੈਡਮ ਗਗਨਦੀਪ , ਇਲੈਕਸ਼ਨਸ ਸੈੱਲ ਦੇ ਇੰਚਾਰਜ ਦੀਪਕ ਸ਼ਰਮਾਂ, ਅੰਮ੍ਰਿਤ ਸਿੰਘ, ਗੁਰਵਿੰਦਰ ਸਿੰਘ ਗੋਲਡੀ ਸੋਢੀ,ਸਚਿਨ ਕੰਧਾਰੀ, ਜਤਿੰਦਰ ਸੋਢੀ, ਦੀਪਕ ਝੱਟਾ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024