12-ਡੀ ਫਾਰਮ ਭਰਨ ਵਾਲੇ ਪੀਡਬਲਯੂਡੀ ਅਤੇ 85 ਸਾਲ ਤੋਂ ਵੱਧ ਉਮਰ ਦੇ ਬਜ਼ੂਰਗਾਂ ਦੀ 25 ਅਤੇ 27 ਮਈ ਨੂੰ ਘਰ ਬੈਠੇ ਹੀ ਪਵਾਈ ਜਾਵੇਗੀ ਵੋਟ
- 71 Views
- kakkar.news
- May 22, 2024
- Punjab
12-ਡੀ ਫਾਰਮ ਭਰਨ ਵਾਲੇ ਪੀਡਬਲਯੂਡੀ ਅਤੇ 85 ਸਾਲ ਤੋਂ ਵੱਧ ਉਮਰ ਦੇ ਬਜ਼ੂਰਗਾਂ ਦੀ 25 ਅਤੇ 27 ਮਈ ਨੂੰ ਘਰ ਬੈਠੇ ਹੀ ਪਵਾਈ ਜਾਵੇਗੀ ਵੋਟ
ਫਿਰੋਜ਼ਪੁਰ 22 ਮਈ 2024 (ਅਨੁਜ ਕੱਕੜ ਟੀਨੂੰ)
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 85 ਸਾਲ ਤੋਂ ਵੱਧ ਉਮਰ ਵਾਲੇ ਅਤੇ ਪੀਡਬਲਯੂਡੀ ਕੈਟਾਗਰੀ ਦੇ ਵੋਟਰ ਜਿਨ੍ਹਾ ਵਲੋਂ 12-ਡੀ ਫਾਰਮ ਸਮੇਂ ਸਿਰ ਜਮ੍ਹਾ ਕਰਵਾਏ ਗਏ ਅਤੇ ਸਹੀ ਪਾਏ ਗਏ ਹਨ, ਉਨ੍ਹਾ ਵੋਟਰਾਂ ਦੇ ਘਰ ਜਾ ਕੇ ਪੋਸਟਲ ਬੈਲਟ ਰਾਹੀ ਵੋਟ ਪਵਾਈ ਜਾਣੀ ਹੈ। ਇਹ ਜਾਣਕਾਰੀ ਸਹਾਇਕ ਰਿਟਰਨਿੰਗ ਅਫਸਰ 76-ਫਿਰੋਜ਼ਪੁਰ ਸ਼ਹਿਰੀ-ਕਮ-ਐਸਡੀਐਮ ਡਾ. ਚਾਰੁਮਿਤਾ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ 25 ਮਈ ਨੂੰ ਨਿਯੁਕਤ ਕੀਤੀ ਗਈ ਪੋਲਿੰਗ ਪਾਰਟੀ ਵਲੋਂ ਇਸ ਕੈਟਾਗਰੀ ਦੇ ਵੋਟਰਾਂ ਨੂੰ ਘਰ ਵਿਚ ਰਹਿ ਕੇ ਹੀ ਪੇਸਟਲ ਬੈਲਟ ਰਾਹੀ ਵੋਟ ਪਾਉਣ ਦਾ ਪਹਿਲਾ ਮੌਕਾ ਦਿਤਾ ਜਾਵੇਗਾ। ਜੇਕਰ ਕਿਸੇ ਯੋਗ ਕਾਰਨ ਕਰਕੇ 25 ਮਈ ਨੂੰ ਵੋਟਰ ਘਰ ਵਿੱਚ ਨਹੀਂ ਮਿਲਦਾ ਤਾਂ ਉਸ ਨੂੰ 27 ਮਈ ਨੂੰ ਦੂਸਰਾ ਅਤੇ ਆਖ਼ਰੀ ਮੌਕਾ ਦੁਬਾਰਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆ ਹਦਾਇਤਾ ਅਨੁਸਾਰ ਚੋਣ ਲੜ ਰਹੇ ਉਮੀਦਵਾਰ ਜਾਂ ਉਨ੍ਹਾਂ ਦਾ ਬੂਥ ਲੈਵਲ ਏਜੰਟ ਮਾਡਲ ਕੋਡ ਆਫ ਕੰਡਕਟ ਦੀ ਉਲੰਘਨਾ ਕੀਤੇ ਬਗੈਰ ਇਨ੍ਹਾਂ ਵੋਟਰਾ ਦੇ ਘਰ ਜਾ ਕੇ ਇਸ ਸਾਰੀ ਪ੍ਰਕਿਰਆ ਨੂੰ ਦੇਖ ਸਕਦੇ ਹਨ, ਪਰੰਤੂ ਇਸ ਲਈ ਆਪ ਵੱਲੋ ਸਬੰਧਿਤ ਏ.ਆਰ.ਓ ਨੂੰ ਪਹਿਲਾ ਤੋਂ ਸੂਚਿਤ ਕਰਨਾ ਜ਼ਰੂਰੀ ਹੈ ।
ਉਨ੍ਹਾਂ ਅੱਗੇ ਦੱਸਿਆ ਕਿ ਚੋਣ ਡਿਊਟੀ ਤੇ ਨਿਯੁਕਤ ਅਧਿਕਾਰੀਆ/ਕਰਮਚਾਰੀਆ ਨੂੰ ਵੀ ਪੋਸਟਲ ਬੈਲਟ ਰਾਹੀ ਵੋਟ ਪਾਉਣ ਦਾ ਅਧਿਕਾਰ ਹੈ। ਜਿਨ੍ਹਾ ਅਧਿਕਾਰੀਆ/ਕਰਮਚਾਰੀਆ ਵੱਲੋਂ ਪੋਸਟਲ ਬੈਲਟ ਜਾਰੀ ਕਰਨ ਲਈ ਬਿਨੈ ਪੱਤਰ ਪ੍ਰਾਪਤ ਹੋਏ ਹਨ, ਉਨ੍ਹਾਂ ਨੂੰ ਪੋਸਟਲ ਬੈਲਟ ਪੇਪਰ ਜਾਰੀ ਕੀਤੇ ਜਾ ਰਹੇ ਹਨ। ਇਨ੍ਹਾ ਅਧਿਕਾਰੀਆ/ਕਰਮਚਾਰੀਆ ਲਈ ਐਮ.ਐਲ.ਐਮ. ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਛਾਉਣੀ ਵਿਖੇ 26 ਤੋਂ 31 ਮਈ ਨੂੰ ਪੋਸਟਲ ਬੈਲਟ ਫੈਸੀਲੀਟੇਸ਼ਨ ਸੈਂਟਰ ਸਥਾਪਿਤ ਕੀਤੇ ਗਏ ਹਨ, ਜਿਥੇ ਉਹ ਸਵੇਰੇ 10.00 ਵਜੇ ਤੋਂ ਸ਼ਾਮ 4.00 ਵਜੇ ਤੱਕ ਆਪਣੀ ਵੋਟ ਪੋਸਟਲ ਬੈਲਟ ਰਾਹੀ ਪਾ ਸਕਦੇ ਹਨ। ਇਸ ਮੌਕੇ ਚੋਣ ਏਜੰਟ ਸੈਂਟਰ ਵਿਖੇ ਹਾਜ਼ਰ ਹੋ ਕੇ ਸਾਰੀ ਪ੍ਰਕਿਰੀਆ ਦੇਖ ਸਕਦੇ ਹਨ।
- November 22, 2024
ਫਿਰੋਜ਼ਪੁਰ ਪੁਲਿਸ ਨੇ ਨਾਜਾਇਜ਼ ਅਸਲੇ ਸਮੇਤ ਇੱਕ ਆਰੋਪੀ ਨੂੰ ਕੀਤਾ ਗਿਰਫ਼ਤਾਰ
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024