ਫਿਰੋਜ਼ਪੁਰ ਵਿੱਚ ਬੇਖੌਫ ਹੋਏ ਲੁਟੇਰੇ ,ਕਾਲੇਜ ਦੀ ਵਿਦਿਆਰਥਣ ਤੋਂ ਕੀਤੀ ਖੋਹ
- kakkar.news
- August 24, 2024
- Crime Punjab
ਫਿਰੋਜ਼ਪੁਰ ਵਿੱਚ ਬੇਖੌਫ ਹੋਏ ਲੁਟੇਰੇ ,ਕਾਲੇਜ ਦੀ ਵਿਦਿਆਰਥਣ ਤੋਂ ਕੀਤੀ ਖੋਹ
ਫਿਰੋਜ਼ਪੁਰ 24ਅਗਸਤ 2024 (ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਵਿੱਚ ਲੁੱਟ ਅਤੇ ਸਨੇਚਿੰਗ ਦੇ ਮਾਮਲੇ ਦਿਨੋ ਦਿਨ ਵੱਧ ਰਹੇ ਹਨ। ਲੋਕਾਂ ਨੂੰ ਰਾਤ ਦਿਨ ਦੇ ਕਿਸੇ ਵੀ ਸਮੇਂ ਇਨ੍ਹਾਂ ਕ੍ਰਿਮਿਨਲਾਂ ਦਾ ਸਾਮਣਾ ਕਰਨਾ ਪੈਂਦਾ ਹੈ। ਆਮ ਜਨਤਾ ਅਤੇ ਵਪਾਰੀਆਂ ਨੂੰ ਹਰ ਸਮੇ ਪੈਨਿਕ ਸਥਿਤੀ ਵਿੱਚ ਰਹਿਣਾ ਪੈ ਰਿਹਾ ਹੈ, ਕਿਉਂਕਿ ਲੁਟੇਰੇ ਅਤੇ ਸਨੇਚਰ ਬੇਖੌਫ਼ ਹੋਕੇ ਬੇਰੋਕ-ਟੋਕ ਸ਼ਹਿਰ ਵਿੱਚ ਘੁੰਮ ਰਹੇ ਹਨ। ਇਹਨਾਂ ਲੁਟੇਰਿਆਂ ਨੇ ਹੁਣ ਆਪਣਾ ਨਿਸ਼ਾਨਾ ਸਕੂਲ ਕਾਲੇਜ ਵਿਚ ਪੜਦੇ ਵਿਦਿਆਰਥੀਆਂ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
ਅਜਿਹੀ ਇਕ ਘਟਨਾ ਫਿਰੋਜ਼ਪੁਰ ਦੇ ਇਕ ਕਾਲੇਜ ਤੋਂ ਘਰ ਵਾਪਿਸ ਆ ਰਹੀ ਵਿਦਿਆਰਥਣ ਦਿਸ਼ਾ ਧਵਨ ਪੁੱਤਰੀ ਵਿਕਰਮ ਵਾਸੀ ਚੁੰਗੀ ਖਾਣਾ ਰੋਡ ਫਿਰੋਜ਼ਪੁਰ ਨਾਲ ਵਾਪਰੀ ਹੈ । ਦਿਸ਼ਾ ਕਾਲੇਜ ਤੋਂ ਆਪਣੇ ਘਰ ਵਾਪਿਸ ਆ ਰਹੀ ਸੀ ਕਿ ਜਦ ਉਹ SD ਸਕੂਲ ਦੇ ਕੋਲ ਦੇਵੀ ਦੁਆਰਾ ਮੰਦਿਰ ਕੋਲ ਪੁੱਜੀ ਤਾਂ ਦੋ ਬਾਈਕ ਸਵਾਰ ਵਿਅਕਤੀ ਉਸਦੇ ਪਿੱਛੇ ਆਏ ਅਤੇ ਦਿਸ਼ਾ ਕੋਲੋਂ ਉਸਦਾ ਬੈਗ ਖੋ ਕੇ ਫਰਾਰ ਹੋ ਗਏ । ਹਾਲਾਂਕਿ ਉਸਨੇ ਬੈਗ ਨੂੰ ਜਲਦੀ ਛੱਡਿਆ ਨਹੀਂ ਅਤੇ ਸ਼ੋਰ ਵੀ ਪਾਇਆ ਪਰ ਦਿਸ਼ਾ ਦੇ ਕਹਿਣ ਮੁਤਾਬਿਕ ਕਿਸੇ ਨੇ ਉਸਦੀ ਸਹਾਇਤਾ ਨਹੀਂ ਕੀਤੀ ਅਤੇ ਸਨੇਚਰ ਆਪਣਾ ਕੰਮ ਕਰਕੇ ਫਰਾਰ ਹੋ ਗਏ। ਦਿਸ਼ਾ ਦੇ ਘਰਦਿਆਂ ਨੇ ਪੁਲਿਸ ਨੂੰ ਇਸ ਸੰਬਧੀ ਸੂਚਨਾ ਵੀ ਦੇ ਦਿੱਤੀ ਹੈ ।
ਜੇ ਕਰ ਗੱਲ ਸਨੇਚਰਾ ਦੀ ਕਰਿ ਜਾਇ- ਤਾਂ ਇਹਨਾਂ ਨੇ ਉਸ ਜਗ੍ਹਾ ਤੇ ਲੱਗੇ CCTV ਦੀ ਵੀ ਪ੍ਰਵਾਹ ਨਾ ਕੀਤੀ ਅਤੇ ਆਪਣੇ ਕੰਮ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ । ਇਸ ਘਟਨਾ ਨੂੰ ਦੇਖਦਿਆਂ ਇਥੇ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜਾਰੀ ਵੀ ਸਾਫ ਤੋਰ ਤੇ ਨਜ਼ਰ ਆਉਂਦੀ ਹੈ ।ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਅਤੇ ਥਾਣੇਦਾਰਾਂ ਨੇ ਕਈ ਵਾਰ ਇਨ੍ਹਾਂ ਘਟਨਾਵਾਂ ਨੂੰ ਸੰਭਾਲਣ ਲਈ ਤਦਬੀਰਾਂ ਦੀ ਗੱਲ ਕੀਤੀ ਹੈ, ਪਰ ਹਕੀਕਤ ਇਹ ਹੈ ਕਿ ਲੁਟੇਰੇ ਅਤੇ ਸਨੇਚਰਾਂ ਦੇ ਵਿਰੁੱਧ ਠੋਸ ਕਾਰਵਾਈ ਕਰਨ ਵਿੱਚ ਨਾਕਾਮ ਰਹੇ ਹਨ।
