ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਲਈ 31 ਮਾਰਚ ਤੱਕ ਕੀਤੀ ਜਾ ਸਕਦੀ ਹੈ ਰਜਿਸਟ੍ਰੇਸ਼ਨ – ਹਰਜਿੰਦਰ ਸਿੰਘ
- 65 Views
- kakkar.news
- March 11, 2025
- Punjab
ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਲਈ 31 ਮਾਰਚ ਤੱਕ ਕੀਤੀ ਜਾ ਸਕਦੀ ਹੈ ਰਜਿਸਟ੍ਰੇਸ਼ਨ – ਹਰਜਿੰਦਰ ਸਿੰਘ
ਫ਼ਿਰੋਜ਼ਪੁਰ, 11 ਮਾਰਚ 2025 (ਅਨੁਜ ਕੱਕੜ ਟੀਨੂੰ)
ਹਰਜਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ.ਈ.ਓ., ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਿਰੋਜ਼ਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੇ ਮਨਿਸਟਰੀ ਆਫ ਕਾਰਪੋਰੇਟ ਅਫੇਅਰ ਵਿਭਾਗ ਰਾਹੀਂ ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਚਲਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਦਾ ਦੂਜਾ ਗੇੜ ਸ਼ੁਰੂ ਹੋ ਗਿਆ। ਇਸ ਵਿੱਚ 21 ਤੋਂ 24 ਸਾਲ ਦੇ ਉਮੀਦਵਾਰ ਭਾਗ ਲੈ ਸਕਦੇ ਹਨ। ਉਮੀਦਵਾਰ ਨੂੰ ਇੰਟਰਨਸ਼ਿਪ ਕਰਨ ਵਾਸਤੇ ਹਰ ਮਹੀਨੇ 5 ਹਜਾਰ ਰੁਪਏ ਦਿੱਤੇ ਜਾਣਗੇ ਅਤੇ ਇਸ ਤੋਂ ਇਲਾਵਾ ਸਰਕਾਰ ਵੱਲੋਂ 6 ਹਜਾਰ ਰੁਪਏ ਗ੍ਰਾਂਟ ਵੀ ਦਿੱਤੀ ਜਾਵੇਗੀ। ਰਜਿਸਟ੍ਰੇਸ਼ਨ ਕਰਵਾਉਣ ਦੀ ਆਖਰੀ ਮਿਤੀ 31 ਮਾਰਚ 2025 ਹੈ।
ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦਾ ਲਾਭ ਲੈਣ ਲਈ ਜੋ ਪ੍ਰਾਰਥੀ ਸ਼ਰਤਾਂ ਪੂਰੀਆਂ ਕਰਦੇ ਹਨ ਜਿਵੇਂ ਕਿ ਪਰਿਵਾਰ ਦਾ ਕੋਈ ਵੀ ਮੈਂਬਰ ਸਰਕਾਰੀ ਨੌਕਰੀ ਨਾ ਕਰਦਾ ਹੋਵੇ, ਪਰਿਵਾਰ ਦੀ ਸਲਾਨਾ ਆਮਦਨ 8 ਲੱਖ ਰੁਪਏ ਤੋਂ ਘੱਟ ਹੋਵੇ, ਉਮੀਦਵਾਰ ਕਿਸੇ ਵੀ ਸਕੂਲ ਅਤੇ ਕਾਲਜ ਵਿੱਚ ਰੈਗੂਲਰ ਪੜ੍ਹਾਈ ਨਾ ਕਰਦਾ ਹੋਵੇ ਅਤੇ ਨਾ ਹੀ ਕੋਈ ਨੌਕਰੀ ਕਰਦਾ ਹੋਵੇ, ਉਹ ਉਮੀਦਵਾਰ ਪੋਰਟਲ ਤੇ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਹਨ। ਉਮੀਦਵਾਰ ਦਸਵੀਂ/ਬਾਰਵੀਂ/ਆਈ.ਟੀ.ਆਈ./ਗ੍ਰੈਜੂਏਸ਼ਨ ਪਾਸ ਹੋਵੇ। ਉਮੀਦਵਾਰ ਨੂੰ ਇਸ ਸਕੀਮ ਦਾ ਲਾਭ ਲੈਣ ਵਾਸਤੇ ਭਾਰਤ ਸਰਕਾਰ ਦੇ ਪੋਰਟਲ pminternship.mca.gov.in ਉੱਤੇ ਆਪਣਾ ਰਜਿਸਟਰੇਸ਼ਨ ਕਰਵਾਉਣਾ ਹੋਵੇਗਾ ਅਤੇ ਰਜਿਸਟ੍ਰੇਸ਼ਨ ਉਪਰੰਤ ਪੋਰਟਲ ਉੱਤੇ ਉਸ ਦੀ ਪ੍ਰੋਫਾਈਲ ਬਣ ਜਾਵੇਗੀ। ਜਿਸ ਰਾਹੀਂ ਉਹ ਦੇਖ ਸਕੇਗਾ ਕਿ ਕਿਹੜੀ-ਕਿਹੜੀ ਕੰਪਨੀ ਕਿਸ-ਕਿਸ ਥਾਂ ਤੇ ਇੰਟਰਨਸ਼ਿਪ ਦਾ ਲਾਭ ਦੇ ਰਹੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਇੰਟਰਨਸ਼ਿਪ ਉਪਰੰਤ ਪ੍ਰਾਰਥੀ ਨੂੰ ਕੰਪਨੀ ਵੱਲੋਂ ਸਰਟੀਫਿਕੇਟ ਦਿੱਤਾ ਜਾਵੇਗਾ, ਜਿਸ ਨਾਲ ਪ੍ਰਾਰਥੀ ਨੂੰ ਭਵਿੱਖ ਵਿੱਚ ਰੋਜ਼ਗਾਰ ਪ੍ਰਾਪਤੀ ਵਿੱਚ ਸਹੂਲਤ ਮਿਲੇਗੀ। ਅਜੋਕੇ ਯੁੱਗ ਵਿੱਚ ਕੋਈ ਵੀ ਕੰਪਨੀ ਉਸ ਉਮੀਦਵਾਰ ਨੂੰ ਰੱਖਣਾ ਚਾਹੁੰਦੀ ਹੈ ਜਿਸ ਕੋਲ ਕੁੱਝ ਨਾ ਕੁੱਝ ਤਜਰਬਾ ਹੋਵੇ। ਉਨ੍ਹਾਂ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਇਸ ਸੁਨਹਿਰੀ ਮੌਕੇ ਦਾ ਭਰਪੂਰ ਲਾਭ ਉਠਾਇਆ ਜਾਵੇ ਅਤੇ ਇੰਟਰਨਸ਼ਿਪ ਕਰਕੇ ਤਜਰਬਾ ਹਾਸਿਲ ਕੀਤਾ ਜਾਵੇ। ਬਾਕੀ ਦੀਆਂ ਸ਼ਰਤਾਂ ਅਤੇ ਹੋਰ ਲੋੜੀਂਦੀ ਜਾਣਕਾਰੀ ਪ੍ਰਾਰਥੀਆਂ ਨੂੰ ਪੋਰਟਲ ਉੱਤੇ ਮਿਲੇਗੀ। ਵਧੇਰੇ ਜਾਣਕਾਰੀ ਲਈ ਉਮੀਦਵਾਰ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਦੂਜੀ ਮੰਜ਼ਿਲ, ਆਈ. ਬਲਾਕ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜਪੁਰ ਵਿਖੇ ਆ ਕੇ ਜਾਂ ਹੈਲਪਲਾਈਨ ਨੰ: 9465474122 ’ਤੇ ਸੰਪਰਕ ਕਰ ਸਕਦੇ ਹਨ।



- October 15, 2025