ਫਿਰੋਜ਼ਪੁਰ ਅਤੇ ਹੋਰ ਇਲਾਕਿਆਂ ‘ਚ ਡਰੋਨ ਹਮਲੇ: ਭਾਰਤੀ ਫੌਜ ਦੀ ਚੁਸਤ ਕਾਰਵਾਈ ਨਾਲ ਵੱਡੀ ਤਬਾਹੀ ਤੋਂ ਬਚਾਅ
- 223 Views
- kakkar.news
- May 10, 2025
- Punjab
ਫਿਰੋਜ਼ਪੁਰ ਅਤੇ ਹੋਰ ਇਲਾਕਿਆਂ ‘ਚ ਡਰੋਨ ਹਮਲੇ: ਭਾਰਤੀ ਫੌਜ ਦੀ ਚੁਸਤ ਕਾਰਵਾਈ ਨਾਲ ਵੱਡੀ ਤਬਾਹੀ ਤੋਂ ਬਚਾਅ
ਫਿਰੋਜ਼ਪੁਰ, 9 ਮਈ 2025( ਅਨੁਜ ਕੱਕੜ ਟੀਨੂੰ )
ਬੀਤੀ ਰਾਤ ਪੰਜਾਬ ਦੇ ਕਈ ਇਲਾਕਿਆਂ ‘ਚ ਤਣਾਅਪੂਰਨ ਹਾਲਾਤ ਬਣ ਗਏ ਜਦੋਂ ਫਿਰੋਜ਼ਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਸਣੇ ਕਈ ਜ਼ਿਲਿਆਂ ਵਿੱਚ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਗਈ। ਭਾਰਤੀ ਫੌਜ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਡਰੋਨਾਂ ਨੂੰ ਅਸਮਾਨ ਵਿੱਚ ਹੀ ਇੰਟਰਸੈਪਟ ਕਰਕੇ ਤਬਾਹ ਕਰ ਦਿੱਤਾ।
ਜਾਣਕਾਰੀ ਅਨੁਸਾਰ, ਸੈਂਕੜੇ ਡਰੋਨਾਂ ਦੀ ਗਤੀਵਿਧੀ ਦੇਖੀ ਗਈ ਜਿਸ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਬਣ ਗਿਆ। ਰਾਤ 8 ਵਜੇ ਤੋਂ ਬਾਅਦ ਬਲੈਕਆਊਟ ਦੇ ਨਾਲ ਥਾਂ ਥਾਂ ਤੇ ਹੂਟਰ ਵੱਜਣ ਲੱਗ ਪਏ ਅਤੇ ਲਾਲ ਰੰਗ ਦੀਆਂ ਲਾਈਟਾਂ ਅਸਮਾਨ ਵਿਚ ਚਮਕਦੀਆਂ ਦਿਖਾਈ ਦਿੱਤੀਆਂ।
ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਕੀ ਵਿਖੇ ਡਿੱਗੇ ਇੱਕ ਡਰੋਨ ਦੇ ਮਲਬੇ ਕਾਰਨ ਇੱਕ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ। ਜ਼ਖਮੀਆਂ ਦੀ ਪਛਾਣ ਲੱਖਾ ਸਿੰਘ, ਉਸ ਦੀ ਪਤਨੀ ਅਤੇ ਪੁੱਤਰ ਵਜੋਂ ਹੋਈ ਹੈ। ਔਰਤ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਭਾਰਤੀ ਫੌਜ ਨੇ ਫਾਜ਼ਿਲਕਾ ਵਿੱਚ ਵੀ ਕਈ ਡਰੋਨ ਹਮਲਿਆਂ ਨੂੰ ਅਸਫਲ ਬਣਾਇਆ, ਜਦਕਿ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਨੇੜਲੇ ਕਰਤਾਰਪੁਰ ਲਾਂਘੇ ਕੋਲ ਵੀ ਇੱਕ ਹੋਰ ਡਰੋਨ ਹਮਲਾ ਨਾਕਾਮ ਕੀਤਾ ਗਿਆ।
ਭਾਰਤੀ ਰੱਖਿਆ ਵਿਭਾਗ ਵੱਲੋਂ ਦੱਸਿਆ ਗਿਆ ਕਿ ਰਡਾਰ ਸਿਸਟਮ ਅਤੇ ਸਾਵਧਾਨ ਫੌਜੀ ਜਵਾਨਾਂ ਦੀ ਚੁਸਤੀ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਾ ਲਿਆ ਗਿਆ

