31 ਮਈ ਨੂੰ ਮਾਕ ਡ੍ਰਿੱਲ : ਸਾਈਰਨ ਅਤੇ ਬਲੈਕਆਉਟ ਲਈ ਤਿਆਰ ਰਹੋ”
- 85 Views
- kakkar.news
- May 30, 2025
- Punjab
31 ਮਈ ਨੂੰ ਮਾਕ ਡ੍ਰਿੱਲ : ਸਾਈਰਨ ਅਤੇ ਬਲੈਕਆਉਟ ਲਈ ਤਿਆਰ ਰਹੋ”
ਫਿਰੋਜ਼ਪੁਰ, 30 ਮਈ 2025( ਸਿਟੀਜਨਸ ਵੋਇਸ )
ਜਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਵਲੋਂ ਐਮਰਜੈਂਸੀ ਸਥਿਤੀਆਂ ਦੀ ਤਿਆਰੀ ਅਤੇ ਪ੍ਰਤੀਕਿਰਿਆ ਪ੍ਰਣਾਲੀ ਦੀ ਜਾਂਚ ਲਈ 31 ਮਈ 2025 ਨੂੰ ਸ਼ਾਮ 6 ਵਜੇ ਤੋਂ 7 ਵਜੇ ਤੱਕ “ਓਪਰੇਸ਼ਨ ਸ਼ੀਲਡ” ਦੇ ਤਹਿਤ ਇੱਕ ਮਾਕ ਡ੍ਰਿੱਲ ਕਰਵਾਈ ਜਾਵੇਗੀ।
ਇਹ ਸਿਰਫ਼ ਇੱਕ ਸਾਵਧਾਨੀ ਮਾਤਰ ਦੀ ਐਕਸਰਸਾਈਜ਼ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਘਬਰਾਉਣ ਦੀ ਕੋਈ ਲੋੜ ਨਹੀਂ। ਪ੍ਰਸ਼ਾਸਨ ਵੱਲੋਂ ਇਹ ਸਾਫ ਕਰ ਦਿੱਤਾ ਗਿਆ ਹੈ ਕਿ ਸਥਿਤੀ ਪੂਰੀ ਤਰ੍ਹਾਂ ਸ਼ਾਂਤ ਹੈ ਅਤੇ ਇਹ ਅਭਿਆਸ ਸਿਰਫ਼ ਤਿਆਰੀ ਦੇ ਤੌਰ ‘ਤੇ ਕੀਤਾ ਜਾ ਰਿਹਾ ਹੈ।
ਮੁੱਖ ਬਿੰਦੂ ਹੇਠ ਲਿਖੇ ਹਨ:
ਸ਼ਾਮ 6:00 ਤੋਂ 6:30 ਵਜੇ ਤੱਕ ਸ਼ਹਿਰ ਅਤੇ ਛਾਅਵਣੀ ਖੇਤਰ ਵਿੱਚ ਸਾਈਰਨ ਵੱਜਣਗੇ।
ਰਾਤ 9:00 ਤੋਂ 9:30 ਵਜੇ ਤੱਕ ਸ਼ਹਿਰ ਅਤੇ ਛਾਅਵਣੀ ਖੇਤਰ ਵਿੱਚ ਇਕ ਇਛਾ ਅਧਾਰਤ ਬਲੈਕਆਉਟ ਕੀਤਾ ਜਾਵੇਗਾ। ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੀਆਂ ਲਾਈਟਾਂ ਬੰਦ ਕਰਕੇ ਘਰਾਂ ਵਿੱਚ ਹੀ ਰਹਿਣ ਅਤੇ ਸ਼ਾਂਤ ਰਹਿਣ।
ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋਂ ਜਨਤਾ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ ਹੈ ਅਤੇ ਸਾਰੇ ਨਾਗਰਿਕਾਂ ਨੂੰ ਅਨੁਰੋਧ ਕੀਤਾ ਗਿਆ ਹੈ ਕਿ ਇਸ ਮਹੱਤਵਪੂਰਨ ਸੁਰੱਖਿਆ ਅਭਿਆਸ ਵਿੱਚ ਜ਼ਿੰਮੇਵਾਰੀ ਨਾਲ ਭਾਗ ਲੈਣ।


