ਦਸਵਾਂ ਰਾਸ਼ਟਰੀ ਆਯੁਰਵੇਦਾ ਦਿਵਸ ਮਨਾਇਆ
- 71 Views
- kakkar.news
- September 24, 2025
- Health Punjab
ਦਸਵਾਂ ਰਾਸ਼ਟਰੀ ਆਯੁਰਵੇਦਾ ਦਿਵਸ ਮਨਾਇਆ
ਫਿਰੋਜ਼ਪੁਰ, 24 ਸਤੰਬਰ 2025 (ਅਨੁਜ ਕੱਕੜ ਟੀਨੂੰ)
ਆਯੁਰਵੈਦਾ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਰਵੀ ਡੂਮਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਰੁਪਿੰਦਰਦੀਪ ਗਿੱਲ ਜ਼ਿਲਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਫ਼ਿਰੋਜ਼ਪੁਰ ਦੀ ਯੋਗ ਅਗਵਾਈ ਹੇਠ ਦਸਵਾਂ ਰਾਸ਼ਟਰੀ ਆਯੁਰਵੈਦਾ ਦਿਵਸ ਮਨਾਇਆ ਗਿਆ। ਜਿਸ ਵਿੱਚ ਡਾਕਟਰ ਨਵਦੀਪ ਸਿੰਘ ਬਰਾੜ ਰਿਟਾਇਰਡ ਰਿਟਾਇਰਡ ਜ਼ਿਲਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਆਯੁਰਵੈਦਾ ਦਿਵਸ ਦਾ ਥੀਮ ‘ਲੋਕਾਂ ਅਤੇ ਧਰਤੀ ਲਈ ਆਯੁਰਵੈਦ’ ਸੀ।
ਡਾ. ਰੁਪਿੰਦਰਦੀਪ ਗਿੱਲ ਨੇ ਦੱਸਿਆ ਕਿ ਵਿਭਾਗ ਦੇ ਦਫ਼ਤਰ ਵਿੱਚ ਭਗਵਾਨ ਧਨਵੰਤਰੀ (ਦਵਾਈਆਂ ਦੇ ਦੇਵਤਾ) ਦੀ ਪੂਜਾ ਕਰਨ ਉਪਰੰਤ ਹੜ੍ਹ ਪ੍ਰਭਾਵਿਤ ਇਲਾਕਿਆਂ, ਜਿਵੇਂ ਕਿ ਨਵੀਂ ਗੱਟੀ ਰਾਜੋ ਕੇ, ਜਲੋ ਕੇ ਉਤਾੜ, ਬਸਤੀ ਭਾਨੇ ਵਾਲੀ, ਕਮਾਲੇ ਵਾਲਾ 59 ਆਦਿ ਪਿੰਡਾਂ ਵਿੱਚ ਤਕਰੀਬਨ 264 ਪਰਿਵਾਰਾਂ ਨੂੰ ਹੜਾਂ ਤੋਂ ਬਾਅਦ ਹੋਣ ਵਾਲੀਆਂ ਬਿਮਾਰੀਆਂ ਅਤੇ ਉਹਨਾਂ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ। ਇਹਨਾਂ ਪਰਿਵਾਰਾਂ ਨੂੰ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਵਾਲੀਆਂ ਆਯੁਰਵੈਦਿਕ ਦਵਾਈਆਂ ਅਤੇ ਹੋਰ ਸਮਾਨ ਜਿਵੇਂ ਕਿ ਗਿਲੋਵਟੀ, ਤੁਲਸੀ ਡਰੋਪਸ, ਆਈ ਡਰੋਪਸ, ਆਯੁਰਵੈਦਿਕ ਕਫ ਸਿਰਪ ਅਤੇ ਆਂਵਲੇ ਦਾ ਮੁਰੱਬਾ ਆਦਿ ਘਰ ਘਰ ਪਹੁੰਚ ਕੇ ਵੰਡਿਆ ਗਿਆ।
ਇਸ ਤੋਂ ਇਲਾਵਾ ਲੋਕਾਂ ਨੂੰ ਆਯੁਰਵੈਦ ਅਤੇ ਯੋਗਾ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਡਾ. ਰਕੇਸ਼ ਗਰੋਵਰ ਨੇ ਦੱਸਿਆ ਕਿ ਇਸ ਮੌਕੇ 132 ਕਿਲੋ ਆਂਵਲੇ ਦਾ ਮੁਰੱਬਾ ਅਤੇ ਹੋਰ ਦਵਾਈਆਂ ਵੰਡੀਆਂ ਗਈਆਂ, ਜਿਸ ਕੰਮ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ, ਜਿਸ ਵਿੱਚ ਡਾ. ਜਸਕਮਲ ਛਾਬੜਾ, ਡਾ. ਪਰਵੀਨ ਰਾਣਾ, ਡਾ. ਰਾਕੇਸ਼ ਗਰੋਵਰ, ਡਾ. ਸੁਮੀਤ ਮੋਗਾ, ਡਾ. ਸੁਮਨ, ਡਾ. ਰੁਪਿੰਦਰ, ਡਾ. ਸ਼ੀਨਮ ਡਾ. ਲਵਦੀਪ, ਸੁਖਪ੍ਰੀਤ, ਰਘੂ ਰਾਜਾ, ਰੂਥ, ਨਿੰਦਰ ਕੌਰ, ਅਮਨਦੀਪ ਕੌਰ ਅਤੇ ਰੂਬੀਨਾ ਸਾਰੇ ਉਪਵੈਦ ਸ਼ਾਮਿਲ ਸਨ।
ਇਸ ਤੋਂ ਇਲਾਵਾ ਸੁਪਰਡੰਟ ਰਕੇਸ਼ ਕੁਮਾਰ, ਸਮੀਰ ਮਾਨਕਟਾਲਾ, ਸਰਪੰਚ ਪੰਜਾਬ ਸਿੰਘ, ਸਰਪੰਚ ਤਾਰਾ ਸਿੰਘ, ਸਾਬਕਾ ਸਰਪੰਚ ਬਲਵੀਰ ਸਿੰਘ ਅਤੇ ਗੁਰਦੇਵ ਸਿੰਘ ਨੇ ਇਸ ਦੌਰਾਨ ਪੂਰਨ ਸਹਿਯੋਗ ਦਿੱਤਾ।