ਬਾਲ ਕਵੀ ਸੰਮੇਲਨ ਵਿੱਚ ਪ੍ਰਭਜੀਤ ਕੌਰ ਨੇ ਫਿਰੋਜ਼ਪੁਰ ਜ਼ਿਲ੍ਹੇ ਦਾ ਵਧਾਇਆ ਮਾਣ: ਰਜਨੀਸ਼ ਦਹੀਯਾ
- 90 Views
- kakkar.news
- November 7, 2025
- Punjab
ਬਾਲ ਕਵੀ ਸੰਮੇਲਨ ਵਿੱਚ ਪ੍ਰਭਜੀਤ ਕੌਰ ਨੇ ਫਿਰੋਜ਼ਪੁਰ ਜ਼ਿਲ੍ਹੇ ਦਾ ਵਧਾਇਆ ਮਾਣ: ਰਜਨੀਸ਼ ਦਹੀਯਾ
ਫਿਰੋਜ਼ਪੁਰ, 7 ਨਵੰਬਰ 2025 (ਸਿਟੀਜਨਜ਼ ਵੋਇਸ)
ਜਲੰਧਰ ਦੂਰਦਰਸ਼ਨ ਤੇ ਚੱਲ ਰਹੇ ਪ੍ਰੋਗਰਾਮ ਨਵੀਆਂ ਕਲਮਾਂ ਨਵੀਂ ਉਡਾਨ ਪ੍ਰੋਜੈਕਟ ਅਧੀਨ ਪੰਜਾਬ ਦੇ 15 ਜਿਲਿਆਂ ਵਿੱਚੋਂ ਚੁਣੇ ਗਏ ਬੱਚਿਆਂ ਦਾ ਲਾਈਵ ਟੈਲੀਕਾਸਟ ਜਲੰਧਰ ਦੂਰਦਰਸ਼ਨ ਤੇ ਪ੍ਰਸਾਰਿਤ ਹੋਇਆ। ਫਿਰੋਜ਼ਪੁਰ ਜ਼ਿਲ੍ਹੇ ਦੀ ਅਗਵਾਈ ਕਰਦੇ ਹੋਏ ਪਟੇਲ ਨਗਰ ਸਰਕਾਰੀ ਪ੍ਰਾਇਮਰੀ ਸਕੂਲ ਪੰਜਵੀਂ ਜਮਾਤ ਦੀ ਵਿਦਿਆਰਥਨ ਪ੍ਰਭਜੀਤ ਕੌਰ ਨੇ ਬਾਲ ਲੇਖਿਕਾ ਵਜੋਂ ਭਾਗ ਲਿਆ। ਵਿਧਾਇਕ ਫਿਰੋਜ਼ਪੁਰ ਦਿਹਾਤੀ ਸ਼੍ਰੀ ਰਜਨੀਸ਼ ਕੁਮਾਰ ਦਹੀਯਾ ਨੇ ਵਿਦਿਆਰਥਨ ਪ੍ਰਭਜੀਤ ਕੌਰ ਉਸ ਦੇ ਮਾਪਿਆਂ ਅਤੇ ਸਕੂਲ ਦੇ ਅਧਿਆਪਕਾਂ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ|
ਉਨ੍ਹਾਂ ਦੱਸਿਆ ਕਿ ਪਿਤਾ ਬਲਜੀਤ ਸਿੰਘ ਅਤੇ ਮਾਤਾ ਸੁਖਵਿੰਦਰ ਕੌਰ ਦੀ ਇਹ ਲਾਡਲੀ ਧੀ ਦੀ ਚੋਣ ਪੂਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚੋਂ ਹੋਈ। ਪੜਨ ਵਿੱਚ ਹੁਸ਼ਿਆਰ ਇਸ ਬੱਚੀ ਦਾ ਕਵਿਤਾਵਾਂ ਅਤੇ ਲੇਖਣ ਵਾਲੇ ਰੁਝਾਨ ਨੂੰ ਵੇਖਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲ ਪਟੇਲ ਨਗਰ ਦੇ ਸਮੂਹ ਸਟਾਫ ਅਤੇ ਇੰਚਾਰਜ ਸ੍ਰੀਮਤੀ ਸੁਦੇਸ਼ ਰਾਣੀ ਵਲੋਂ ਬੱਚੀ ਦੀ ਹੌਸਲਾ ਅਫਜਾਈ ਕਰਦਿਆਂ ਇਸ ਦੀ ਤਿਆਰੀ ਕਰਵਾਈ ਗਈ। ਕਰੀਬ 10 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਹੀ ਕਵਿਤਾਵਾਂ ਅਤੇ ਸਾਹਿਤ ਦੇ ਪ੍ਰਤੀ ਲਗਾ ਇਹ ਕੁਦਰਤ ਦੀ ਦੇਣ ਹੈ।
ਵਿਧਾਇਕ ਦਹੀਯਾ ਨੇ ਕਿਹਾ ਕਿ ਦੂਰਦਰਸ਼ਨ ਕੇਂਦਰ ਜਲੰਧਰ ਵਿਖੇ ਵੱਡੇ ਵੱਡੇ ਸਾਹਿਤਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਾ ਲੋਚਦੇ ਹਨ। ਇਸ ਛੋਟੀ ਜਿਹੀ ਬੱਚੀ ਦੁਆਰਾ ਦੂਰਦਰਸ਼ਨ ਕੇਂਦਰ ਵਿਖੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਆਪਣੇ ਅਧਿਆਪਕਾਂ,ਮਾਪਿਆਂ ਅਤੇ ਜਿਲਾ ਫਿਰੋਜਪੁਰ ਦਾ ਮਾਣ ਵਧਾਇਆ ਹੈ। ਪ੍ਰਭਜੀਤ ਕੌਰ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਦੀ ਨੁਮਾਇੰਦਗੀ ਕਰਦਿਆਂ ਜਲੰਧਰ ਦੂਰਦਰਸ਼ਨ ਵਰਗੇ ਪਲੇਟਫਾਰਮ ਤੇ ਕਵੀ ਸੰਮੇਲਨ ਵਿੱਚ ਭਾਗ ਲੈਣਾ ਜਿੱਥੇ ਫਿਰੋਜ਼ਪੁਰ ਵਾਸੀਆਂ ਲਈ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਉੱਥੇ ਹੀ ਸ਼ਹੀਦਾਂ ਦੀ ਇਸ ਧਰਤੀ ਤੋਂ ਭਵਿੱਖ ਵਿੱਚ ਇੱਕ ਬਹੁਤ ਵੱਡਾ ਕਵੀ ਅਤੇ ਸਾਹਿਤਕਾਰ ਦਾ ਭਵਿੱਖ ਵੀ ਨਜ਼ਰ ਆ ਰਿਹਾ। ਉਨ੍ਹਾਂ ਨੇ ਬੱਚੇ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
