ਫਿਰੋਜ਼ਪੁਰ ਪੁਲਿਸ ਵੱਲੋਂ 605 ਗ੍ਰਾਮ ਹੈਰੋਇਨ ਤੇ 32 ਬੋਰ ਪਿਸਤੋਲ ਸਮੇਤ 3 ਆਰੋਪੀ ਕਾਬੂ
- 30 Views
- kakkar.news
- December 2, 2025
- Crime
ਫਿਰੋਜ਼ਪੁਰ ਪੁਲਿਸ ਵੱਲੋਂ 605 ਗ੍ਰਾਮ ਹੈਰੋਇਨ ਤੇ 32 ਬੋਰ ਪਿਸਤੋਲ ਸਮੇਤ 3 ਆਰੋਪੀ ਕਾਬੂ
ਫਿਰੋਜ਼ਪੁਰ 2 ਦਸੰਬਰ 2025 (ਸਿਟੀਜਨਜ਼ ਵੋਇਸ)
ਫਿਰੋਜ਼ਪੁਰ ਪੁਲਿਸ ਵੱਲੋਂ ਚੱਲ ਰਹੀ ਮੁਹਿੰਮ ਹੇਠ ਦੋ ਵੱਖ ਵੱਖ ਥਾਵਾਂ ‘ਤੇ ਕੀਤੀ ਗਈ ਕਾਰਵਾਈ ਦੌਰਾਨ ਫਿਰੋਜ਼ਪੁਰ ਪੁਲਿਸ ਨੇ 605 ਗ੍ਰਾਮ ਹੈਰੋਇਨ ਅਤੇ 1 ਪਿਸਟਲ 32 ਬੋਰ ਸਮੇਤ 3 ਜਿੰਦਾ ਰੋਂਦ ਬਰਾਮਦ ਕਰਦਿਆਂ ਤਿੰਨ ਆਰੋਪੀਆਂ ਨੂੰ ਕਾਬੂ ਕੀਤਾ ਹੈ।
ਪਤ ਹੋਈ ਜਾਣਕਾਰੀ ਮੁਤਾਬਿਕ, ਐਸ ਆਈ ਸੁਖਬੀਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਚੋਂਕ ਚੁੰਗੀ ਨੰਬਰ 7 ਫਿਰੋਜ਼ਪੁਰ ਕੈਂਟ ਮੋਜੂਦ ਸੀ ਤਾਂ ਇਤਲਾਹ ਮਿਲੀ ਕਿ ਸੋਨੂੰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਨੂਰਪੁਰ ਹਕੀਮਾਂ ਅਤੇ ਲਭਪ੍ਰੀਤ ਸਿੰਘ ਉਰਫ ਬਿੱਟੂ ਪੁੱਤਰ ਮੇਜਰ ਸਿੰਘ ਵਾਸੀ ਬੱਡੁਵਾਲਾ ਮਿਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਅਤੇ ਦੋਵੇਂ ਜਾਣੇ ਕਾਰ ਹੁੰਡਈ ਆਈ-20 ਰੰਗ ਚਿੱਟਾ ਨੰਬਰ ਪੀ.ਬੀ.10ਐਫ.ਆਰ 7600 ਪਰ ਸਵਾਰ ਹੋ ਕੇ ਸ਼ਮਸ਼ਾਨ ਘਾਟ ਰੋਡ ਪਰ ਗਾਹਕਾ ਦਾ ਇੰਤਜਾਰ ਕਰ ਰਹੇ ਹਨ ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਭਾਰੀ ਮਾਤਰਾ ਵਿੱਚ ਹੈਰੋਇਨ ਬ੍ਰਾਮਦ ਹੋ ਸਕਦੀ ਹੈ , ਇਤਲਾਹ ਨੂੰ ਭਰੋਸੇਯੋਗ ਮੰਨਦਿਆਂ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਕਾਰ ਰੋਕੀ ਗਈ ਅਤੇ ਕਾਰ ਦੀ ਤਲਾਸ਼ੀ ਲਈ ਗਈ ਤਲਾਸ਼ੀ ਦੌਰਾਨ ਕਾਰ ਵਿੱਚੋ 605 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਵੱਲੋ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਉਕਤ ਆਰੋਪੀ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ।
ਦੂਜੇ ਮਾਮਲੇ ਵਿੱਚ, ASI ਸਤਿੰਦਰਪਾਲ ਸਿੰਘ ਅਤੇ ਉਨ੍ਹਾਂ ਦੀ ਟੀਮ ਚੈਕਿੰਗ ਅਤੇ ਗਸ਼ਤ ਦੌਰਾਨ ਜਦੋਂ ਮੱਲਾਵਾਲਾ ਤੋ ਜੈਮਲ ਵਾਲਾ ਕੋਲ ਪੁੱਜੀ ਤਾ 1 ਸਰਦਾਰ ਮੁੰਡਾ ਪੁਲਸ ਪਾਰਟੀ ਨੂੰ ਵੇਖ ਕੇ ਖਿਸਕਣ ਲੱਗਾ ਉਸ ਨੂੰ ਸ਼ੱਕ ਦੇ ਅਧਾਰ ਤੇ ਕਾਬੂ ਕਰਕੇ ਕੇ ਜਦ ਉਸ ਦਾ ਨਾਮ ਪਤਾ ਪੁੱਛਿਆ ਗਿਆ ਤਾ ਉਸ ਨੇ ਆਪਣਾ ਨਾਮ ਹਰਜੀਤ ਸਿੰਘ ਉਰਫ ਜੀਤ ਪੁੱਤਰ ਜਸਵੰਤ ਸਿੰਘ ਵਾਸੀ ਬੰਡਾਲਾ ਦੱਸਿਆ ਅਤੇ ਜਦ ਉਸ ਦੀ ਤਲਾਸ਼ੀ ਲਈ ਗਈ ਤਾ ਤਲਾਸ਼ੀ ਦੌਰਾਨ ਆਰੋਪੀ ਕੋਲੋਂ 32 ਬੋਰ ਪਿਸਤੋਲ ਬਿਨਾ ਮਾਰਕਾ ਤੇ 3 ਜਿੰਦਾ ਰੋਂਦ ਬਰਾਮਦ ਕੀਤੇ ਜਿਸ ਤੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ
ਪੁਲਿਸ ਦੇ ਦੱਸਣ ਮੁਤਾਬਿਕ ਇਹ ਸਾਰੀ ਕਾਰਵਾਈ ਮੁਖਬਰਾਂ ਦੀ ਭਰੋਸੇਯੋਗ ਜਾਣਕਾਰੀ ਅਤੇ ਚੁਸਤ ਰਸਪਾਂਸ ਕਾਰਨ ਸੰਭਵ ਹੋ ਸਕੀ। ਗਿਰਫ਼ਤਾਰ ਆਰੋਪੀਆਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ।
