ਬਲਾਕ, ਪੱਧਰੀ ਟੀਚਰ ਫੈਸਟ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਝੋਕ ਹਰੀ ਹਰ ਨੇ ਮਾਰੀਆਂ ਮੱਲਾਂ
- 107 Views
- kakkar.news
- September 13, 2022
- Education Punjab
ਬਲਾਕ, ਪੱਧਰੀ ਟੀਚਰ ਫੈਸਟ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਝੋਕ ਹਰੀ ਹਰ ਨੇ ਮੱਲਾਂ ਮਾਰੀਆਂ
ਫ਼ਿਰੋਜ਼ਪੁਰ (ਸੁਭਾਸ਼ ਕੱਕੜ) 13/9/2022
ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ.ਚਮਕੌਰ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਕਮਲ ਅਰੋੜਾ ਦੀ ਸੁਚੱਜੀ ਅਗਵਾਈ ਹੇਠ ਬਲਾਕ ਪੱਧਰੀ ਟੀਚਰ ਫੈਸਟ ਸਰਕਾਰੀ ਹਾਈ ਸਕੂਲ ਝੋਕ ਹਰੀ ਹਰ ਵਿਖੇ ਕਰਵਾਇਆ ਗਿਆ |ਸਰਕਾਰੀ ਹਾਈ ਸਕੂਲ ਝੋਕ ਹਰੀ ਹਰ ਵਿਖੇ ਲੜੀਵਾਰ ਪੰਜਾਬੀ, ਸਾਇੰਸ, ਕੰਪਿਊਟਰ ,ਮੈਥ, ਅੰਗਰੇਜ਼ੀ ,ਐਸ ਐਸ ਆਦਿ ਵਿਸ਼ੇ ਦੇ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ | ਸਕੂਲ ਦੇ ਮੁੱਖ ਅਧਿਆਪਕ ਸ. ਅਵਤਾਰ ਸਿੰਘ ਦੀ ਸੁਚੱਜੀ ਅਗਵਾਈ ਅਤੇ ਜੱਜ ਸਾਹਿਬਾਨ ਸ.ਮਹਿੰਦਰ ਸਿੰਘ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਸਾਈਆਂਵਾਲਾ, ਸ.ਸੁਖਜਿੰਦਰ ਸਿੰਘ ਪੰਜਾਬੀ ਲੈਕਚਰਾਰ ਨੂਰਪੁਰ ਸੇਠਾਂ, ਸਾਇੰਸ ਬੀ .ਐਮ ਸ. ਸੁਖਵਿੰਦਰ ਸਿੰਘ ,ਕੰਪਿਊਟਰ ਬੀ .ਐਮ ਸ੍ਰੀ ਚੇਤਨ ਕੱਕੜ, ਮੈਥ ਬੀ .ਐਮ ਸ੍ਰੀ ਦਿਨੇਸ਼ ਚੌਹਾਨ, ਅੰਗਰੇਜ਼ੀ ਬੀ .ਐਮ ਸ.ਹਰਪ੍ਰੀਤ ਸਿੰਘ ਪੰਜਾਬੀ ਬੀ .ਐਮ ਸ.ਕ੍ਰਿਸ਼ਨ ਸਿੰਘ ਦੀ ਸਹਾਇਤਾ ਨਾਲ ਬਲਾਕ ਬਲਾਕ ਪੱਧਰੀ ਟੀਚਰ ਫੈਸਟ ਸੰਪੰਨ ਹੋਏ |ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਅਧਿਆਪਕਾਂ ਨੇ ਮਾਡਲ ,ਕੈਲੀਗ੍ਰਾਫੀ, ਐਪ ਮੇਕਿੰਗ, ਪਲੇ, ਆਈ.ਟੀ ਟੂਲ ਬਨਾਉਣ ਵਿੱਚ ਭਾਗ ਲਿਆ| ਬਲਾਕ ਪੱਧਰ ਤੇ ਜੇਤੂ ਅਧਿਆਪਕਾ ਨੂੰ ਇਨਾਮ ਵੰਡੇ ਗਏ |ਜਿਸ ਵਿੱਚ ਸਰਕਾਰੀ ਹਾਈ ਸਕੂਲ ਝੋਕ ਹਰੀ ਹਰ ਦੇ ਕੰਪਿਊਟਰ ਅਧਿਆਪਕ ਸ੍ਰੀਮਤੀ ਰੁਚੀ ਜੈਨ ਨੇ ਪਹਿਲਾ ਅਤੇ ਕੰਪਿਊਟਰ ਅਧਿਆਪਕ ਸ੍ਰੀ ਮਿਸਾਲ ਧਵਨ ਨੇ ਤੀਜਾ ਮੈਥ ਅਧਿਆਪਕ ਸ੍ਰੀ ਅਸ਼ਵਨੀ ਨੇ ਪਹਿਲਾ ਅਤੇ ਪੰਜਾਬੀ ਅਧਿਆਪਕ ਸ਼੍ਰੀਮਤੀ ਰੁਪਿੰਦਰ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਸਕੂਲ ਦੇ ਮੁੱਖ ਅਧਿਆਪਕ ਸਰਦਾਰ ਅਵਤਾਰ ਸਿੰਘ ਸਕੂਲ ਸਟਾਫ ਸਕੂਲ ਮੈਨੇਜਮੈਂਟ ਕਮੇਟੀ ਪੰਚਾਇਤ ਅਤੇ ਪਿੰਡ ਵੱਲੋਂ ਅਧਿਆਪਕਾਂ ਨੂੰ ਸਫਲਤਾ ਤੇ ਵਧਾਈ ਦਿੱਤੀ ਗਈ

