Trending Now
#ਸ੍ਰੀ ਗੁਰੂ ਰਵਿਦਾਸ ਜੀ ਨੇ ਸਮਾਨਤਾ, ਭਾਈਚਾਰੇ, ਮਨੁੱਖਤਾ ਅਤੇ ਸਮਾਜਿਕ ਨਿਆਂ ਦੇ ਸੰਦੇਸ਼ ਨੂੰ ਜੀਵਨ ਵਿੱਚ ਅਪਣਾਉਣ ਦਾ ਦਿੱਤਾ ਸੰਦੇਸ਼
#‘ਮਾਤ ਭਾਸ਼ਾ ਦਾ ਅਧਿਆਪਨ ਸਮਕਾਲੀ ਵੰਗਾਰਾਂ ਦੇ ਸਨਮੁੱਖ’ ਵਿਸ਼ੇ ’ਤੇ ਕਰਵਾਇਆ ਗਿਆ ਸਮਾਗਮ
#GPS ਸਕੂਲ ਪਿੰਡ ਆਲੇ ਵਾਲੇ ਵਿਖੇ ਮਿਡ-ਡੇ ਮੀਲ ਦੀ ਚੈਕਿੰਗ ਅਤੇ ਬੱਚਿਆਂ ਲਈ ਫੂਡ ਸੇਫਟੀ ਜਾਗਰੂਕਤਾ ਕੈਂਪ
#ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
#ਕੇਂਦਰੀ ਸਿਹਤ ਮੰਤਰਾਲੇ ਦੀ ਟੀਮ ਵੱਲੋਂ ਫ਼ਿਰੋਜ਼ਪੁਰ ਵਿੱਚ ਸਿਹਤ ਸੇਵਾਵਾਂ ਤੇ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਦੀ ਕੀਤੀ ਜਾਵੇਗੀ ਸਮੀਖਿਆ
#ਐਨਐਚਐਮ ਕਰਮਚਾਰੀਆਂ ਨਾਲ ਆਰਥਿਕ ਤੇ ਮਾਨਸਿਕ ਬੇਇਨਸਾਫ਼ੀ ਬੰਦ ਕਰੇ ਸਰਕਾਰ- ਡੀਟੀਐੱਫ
#ਫਿਰੋਜ਼ਪੁਰ ਰੇਲਵੇ ਮੰਡਲ ਦੇ 38 ਸੇਵਾਮੁਕਤ ਕਰਮਚਾਰੀਆਂ ਨੂੰ 20.47 ਕਰੋੜ ਤੋਂ ਵੱਧ ਦੇ ਭੁਗਤਾਨ ਜਾਰੀ
#ਬਾਜ਼ਾਰਾਂ ਵਿੱਚ ਨਜਾਇਜ਼ ਕਬਜ਼ਿਆਂ ਖ਼ਿਲਾਫ਼ ਨਗਰ ਕੌਂਸਲ ਦੀ ਕਾਰਵਾਈ, ਤੰਦੂਰ-ਭੱਠੀਆਂ ਹਟਾਈਆਂ
#ਹੈਰੋਇਨ, ਆਈਸ ਡਰੱਗ ਤੇ ਨਾਜਾਇਜ਼ ਹਥਿਆਰਾਂ ਸਮੇਤ 4 ਆਰੋਪੀ ਗ੍ਰਿਫ਼ਤਾਰ
#ਫਿਰੋਜ਼ਪੁਰ ਸਰਹੱਦੀ ਇਲਾਕੇ ‘ਚ ਡਰੋਨ ਐਕਟੀਵਿਟੀ, ਖੇਤਾਂ ‘ਚੋਂ ਹੈਰੋਇਨ ਅਤੇ ਡਰੋਨ ਮਿਲਿਆ
ਐਨਐਚਐਮ ਕਰਮਚਾਰੀਆਂ ਨਾਲ ਆਰਥਿਕ ਤੇ ਮਾਨਸਿਕ ਬੇਇਨਸਾਫ਼ੀ ਬੰਦ ਕਰੇ ਸਰਕਾਰ- ਡੀਟੀਐੱਫ
- kakkar.news
- August 19, 2026
- Education Punjab
ਐਨਐਚਐਮ ਕਰਮਚਾਰੀਆਂ ਨਾਲ ਆਰਥਿਕ ਤੇ ਮਾਨਸਿਕ ਬੇਇਨਸਾਫ਼ੀ ਬੰਦ ਕਰੇ ਸਰਕਾਰ- ਡੀਟੀਐੱਫ
ਫ਼ਿਰੋਜ਼ਪੁਰ, 19 ਅਗਸਤ 2026 (ਅਨੁਜ ਕੱਕੜ ਟੀਨੂੰ)
ਨੈਸ਼ਨਲ ਹੈਲਥ ਮਿਸ਼ਨ ਕਰਮਚਾਰੀਆਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਦੇ ਸਬੰਧ ਵਿੱਚ ਐਨਐਚਐਮ ਇੰਪਲਾਇਜ਼ ਯੂਨੀਅਨ ਪੰਜਾਬ ਵੱਲੋਂ ਜ਼ਿਲ੍ਹਾ ਕੰਪਲੈਕਸ ਫ਼ਿਰੋਜ਼ਪੁਰ ਵਿਖੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਡਟਵਾਂ ਸਮਰਥਨ ਦਿੱਤਾ ਗਿਆ। ਇਸ ਮੌਕੇ ਡੀਟੀਐੱਫ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਹਰਾਜ ਅਤੇ ਜ਼ਿਲ੍ਹਾ ਸਕੱਤਰ ਗੁਰਵਿੰਦਰ ਸਿੰਘ ਖੋਸਾ ਅਤੇ ਸੂਬਾ ਕਮੇਟੀ ਮੈਂਬਰ ਸਰਬਜੀਤ ਸਿੰਘ ਭਾਵੜਾ ਦੀ ਅਗਵਾਈ ਹੇਠ ਸ਼ਮੂਲੀਅਤ ਕਰਦਿਆਂ ਆਗੂਆਂ ਨੇ ਕਿਹਾ ਕਿ ਪਿਛਲੇ ਲਗਭਗ 20 ਸਾਲਾਂ ਤੋਂ ਠੇਕਾ ਪ੍ਰਥਾ ਦਾ ਸੰਤਾਪ ਹੰਢਾ ਰਹੇ ਐਨਐਚਐਮ ਕਰਮਚਾਰੀਆਂ ਨਾਲ ਲਗਾਤਾਰ ਆਰਥਿਕ ਅਤੇ ਮਾਨਸਿਕ ਬੇਇਨਸਾਫ਼ੀ ਹੋ ਰਹੀ ਹੈ। ਆਗੂਆਂ ਨੇ ਕਿਹਾ ਕਿ ਕਰਮਚਾਰੀ ਆਪਣੀਆਂ ਮੰਗਾਂ ਸਬੰਧੀ ਸਰਕਾਰ ਵੱਲੋਂ ਲਿਖਤੀ ਨੋਟੀਫਿਕੇਸ਼ਨ ਜਾਰੀ ਹੋਣ ਤੱਕ 17 ਅਗਸਤ 2026 ਤੋਂ ਹੜਤਾਲ ’ਤੇ ਹਨ ਅਤੇ ਇਸ ਦੌਰਾਨ ਉਨ੍ਹਾਂ ਵੱਲੋਂ ਰਿਪੋਰਟਿੰਗ, ਮੀਟਿੰਗਾਂ, ਇੰਸਪੈਕਸ਼ਨਾਂ ਅਤੇ ਹੋਰ ਸਾਰੇ ਕੰਮ ਮੁਕੰਮਲ ਤੌਰ ’ਤੇ ਬੰਦ ਕੀਤੇ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਬਿਨਾਂ ਹੋਰ ਦੇਰੀ ਕਰਦਿਆਂ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਪ੍ਰਵਾਨ ਕਰੇ। ਡੀਟੀਐੱਫ ਆਗੂਆਂ ਨੇ ਕਿਹਾ ਕਿ ਐਨਐਚਐਮ ਕਰਮਚਾਰੀਆਂ ਲਈ ਬਰਾਬਰ ਕੰਮ ਬਰਾਬਰ ਤਨਖਾਹ ਦਾ ਸਿਧਾਂਤ ਲਾਗੂ ਕੀਤਾ ਜਾਵੇ ਅਤੇ ਪਿਛਲੇ ਸਾਢੇ ਚਾਰ ਸਾਲਾਂ ਤੋਂ ਤਨਖਾਹਾਂ ਵਿੱਚ ਕੋਈ ਵਾਧਾ ਨਾ ਹੋਣ ਕਾਰਨ ਮੌਜੂਦਾ ਮਹਿੰਗਾਈ ਦੇ ਅਨੁਕੂਲ ਸਨਮਾਨਯੋਗ ਤਨਖਾਹ ਵਾਧਾ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਵੱਖ-ਵੱਖ ਕੇਡਰਾਂ ਦੀਆਂ ਤਨਖਾਹਾਂ ਦਾ ਪੁਨਰਗਠਨ ਕਰਕੇ ਲੋਇਲਟੀ ਬੋਨਸ ਲਾਗੂ ਕਰਨ ਦੀ ਵੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਦੇਸ਼ ਦੇ ਹੋਰ ਸੂਬਿਆਂ ਦੀ ਤਰਜ਼ ’ਤੇ ਐਨਐਚਐਮ ਪੰਜਾਬ ਦੇ ਕੱਚੇ ਮੁਲਾਜ਼ਮਾਂ ਦੀ ਰਿਟਾਇਰਮੈਂਟ ਉਮਰ ਘੱਟੋ-ਘੱਟ 62 ਸਾਲ ਕੀਤੀ ਜਾਵੇ। ਇਸ ਤੋਂ ਇਲਾਵਾ ਲੰਬੀ ਸੇਵਾ ਤੋਂ ਬਾਅਦ ਖਾਲੀ ਹੱਥ ਸੇਵਾਮੁਕਤ ਹੋਣ ਦੀ ਪ੍ਰਥਾ ਖ਼ਤਮ ਕਰਦਿਆਂ ਹੋਰ ਵਿਭਾਗਾਂ ਦੀ ਤਰਜ਼ ’ਤੇ ਰਿਟਾਇਰਮੈਂਟ ਉਪਰੰਤ ਗਰੈਚੁਟੀ ਦੀ ਸਹੂਲਤ ਦਿੱਤੀ ਜਾਵੇ। ਮਹੀਨਾਵਾਰ ਤਨਖਾਹਾਂ ਦੀ ਅਦਾਇਗੀ ਪ੍ਰਣਾਲੀ ਵਿੱਚ ਸੁਧਾਰ ਕਰਦਿਆਂ ਹਰ ਮਹੀਨੇ ਦੀ 5 ਤਾਰੀਖ ਤੱਕ ਤਨਖਾਹ ਜਾਰੀ ਕਰਨਾ ਯਕੀਨੀ ਬਣਾਉਣ ਦੀ ਮੰਗ ਵੀ ਕੀਤੀ ਗਈ। ਡੀਟੀਐੱਫ ਆਗੂਆਂ ਨੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਤੋਂ ਮੰਗ ਕੀਤੀ ਕਿ ਐਨਐਚਐਮ ਕਰਮਚਾਰੀਆਂ ਦੀਆਂ ਸਾਰੀਆਂ ਜਾਇਜ਼ ਮੰਗਾਂ ਸਬੰਧੀ ਤੁਰੰਤ ਲਿਖਤੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਸਿਹਤ ਵਿਭਾਗ ਦੀਆਂ ਸੇਵਾਵਾਂ ਵਿੱਚ ਅਹਿਮ ਯੋਗਦਾਨ ਪਾ ਰਹੇ ਕਰਮਚਾਰੀਆਂ ਨੂੰ ਠੇਕਾ ਪ੍ਰਥਾ ਦੇ ਜ਼ਰੀਏ ਲਗਾਤਾਰ ਅਸੁਰੱਖਿਆ ਵਿੱਚ ਰੱਖਣਾ ਬੇਇਨਸਾਫ਼ੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਵਿਭਾਗ ਵੱਲੋਂ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਦਾ ਤੁਰੰਤ ਨਿਪਟਾਰਾ ਨਾ ਕੀਤਾ ਗਿਆ ਤਾਂ 27 ਅਗਸਤ ਨੂੰ ਐਨਐਚਐਮ ਸਟੇਟ ਹੈੱਡਕੁਆਰਟਰ, ਚੰਡੀਗੜ੍ਹ ਵਿਖੇ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਵਿੱਚ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਡੀਟੀਐੱਫ ਪੰਜਾਬ ਹੱਕੀ ਅਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਐਨਐਚਐਮ ਕਰਮਚਾਰੀਆਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਨੂੰ ਆਪਣਾ ਸਮਰਥਨ ਜਾਰੀ ਰੱਖੇਗੀ। ਇਸ ਮੌਕੇ ਅਮਿਤ ਸ਼ਰਮਾ, ਹੀਰਾ ਸਿੰਘ ਤੂਤ, ਦਵਿੰਦਰ ਨਾਥ,ਰਾਜ ਕੁਮਾਰ ਮਹਿਰੋਕ ,ਅਮਿਤ ਕੰਬੋਜ਼, ਸਵਰਨ ਸਿੰਘ,ਨਰਿੰਦਰ ਜੰਮੂ,ਹਰਵਿੰਦਰ ਸਿੰਘ ਕੈਲਾਸ਼, ਰਾਮ ਕੁਮਾਰ ,ਹਰਜਿੰਦਰ ਜਨੇਰ,ਵਿਕਰਮ ਜੀਤ,ਅਨਿਲ ਧਵਨ ,ਗਗਨ ਮਿੱਤਲ ,ਸੰਦੀਪ ਕੁਮਾਰ ,ਹਰਦੀਪ ਸਿੰਘ, ਬਲਵਿੰਦਰ ਸਿੰਘ, ਜੈਦੇਵ ਪੁੱਗਲ, ਵਿਪਣ ਕੰਬੋਜ, ਗੁਰਦਰਸ਼ਨ ਸਿੰਘ, ਮੁਖਤਿਆਰ ਸਿੰਘ, ਅੰਕੁਸ਼ ਕੰਬੋਜ, ਦਰਸ਼ਨ ਸਿੰਘ ਵੜਵਾਲ, ਸੰਧੂ,ਵਰਿੰਦਰਪਾਲ ਸਿੰਘ,ਕਿਰਪਾਲ ਸਿੰਘ ,ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।
