ਫਿਰੋਜ਼ਪੁਰ ਮੱਲਵਾਲ ਰੋਡ ’ਤੇ ਕਬਾੜ ਦੀ ਦੁਕਾਨ ’ਚ ਚੋਰੀ
- kakkar.news
- August 23, 2026
- Crime Punjab
ਫਿਰੋਜ਼ਪੁਰ ਮੱਲਵਾਲ ਰੋਡ ’ਤੇ ਕਬਾੜ ਦੀ ਦੁਕਾਨ ’ਚ ਚੋਰੀ
ਫਿਰੋਜ਼ਪੁਰ 23 ਅਗਸਤ 2026 (ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਦੀ ਸਭ ਤੋਂ ਰੁਸ਼ ਵਾਲੀ ਮਾਲ ਰੋਡ ’ਤੇ ਸ਼ਹੀਦ ਊਧਮ ਸਿੰਘ ਚੌਂਕ ਨੇੜੇ ਇੱਕ ਕਬਾੜ ਦੀ ਦੁਕਾਨ ਨੂੰ ਬੀਤੀ ਰਾਤ ਨਕਾਬਪੋਸ਼ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਦੁਕਾਨਦਾਰ ਮੁਤਾਬਕ ਚੋਰ ਸਵੇਰੇ ਕਰੀਬ 4 ਵਜੇ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ।
ਦੁਕਾਨਦਾਰ ਨੇ ਦੱਸਿਆ ਕਿ ਜਦੋਂ ਉਹ ਘਰ ਵਿੱਚ ਸਨ ਤਾਂ ਨਾਲ ਦੀ ਦੁਕਾਨ ਦੇ ਮਾਲਕ ਦਾ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ। ਸੂਚਨਾ ਮਿਲਣ ’ਤੇ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਸੀ ਅਤੇ ਗੱਲੇ ਵਿੱਚ ਪਈ ਨਕਦੀ ਗਾਇਬ ਸੀ।
ਇਸ ਤੋਂ ਇਲਾਵਾ ਚੋਰ ਦੁਕਾਨ ਵਿੱਚ ਪਏ ਕਈ ਔਜ਼ਾਰ ਵੀ ਚੋਰੀ ਕਰਕੇ ਆਪਣੇ ਨਾਲ ਲੈ ਗਏ। ਪੀੜਤ ਦੁਕਾਨਦਾਰ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਹੁਣ ਪੁਲਿਸ ਵੱਲੋਂ ਆਸ-ਪਾਸ ਦੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

- August 23, 2026
ਫਿਰੋਜ਼ਪੁਰ ਮੱਲਵਾਲ ਰੋਡ ’ਤੇ ਕਬਾੜ ਦੀ ਦੁਕਾਨ ’ਚ ਚੋਰੀ
- August 21, 2026