21 ਲੱਖ ਦੀ ਲਾਟਰੀ ਜਿੱਤਣ ਵਾਲਾ ਖੁਸ਼ਕਿਸਮਤ ਕੌਣ? ਅਜੇ ਤੱਕ ਨਹੀਂ ਆਇਆ ਸਾਹਮਣੇ
- kakkar.news
- August 29, 2026
- Punjab
ਫਿਰੋਜ਼ਪੁਰ ’ਚ 50 ਰੁਪਏ ਦੀ ਟਿਕਟ ਨੇ ਬਦਲੀ ਕਿਸਮਤ, ਨਿਕਲਿਆ 21 ਲੱਖ ਰੁਪਏ ਦਾ ਪਹਿਲਾ ਇਨਾਮ
ਫਿਰੋਜ਼ਪੁਰ 29 ਅਗਸਤ 2026 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਵਿੱਚ ਪੰਜਾਬ ਸਟੇਟ ਡੀਅਰ ਵੀਕਲੀ ਲਾਟਰੀ ਦਾ ਪਹਿਲਾ ਇਨਾਮ 21 ਲੱਖ ਰੁਪਏ ਨਿਕਲਿਆ ਹੈ। ਖ਼ਾਸ ਗੱਲ ਇਹ ਹੈ ਕਿ 50 ਰੁਪਏ ਦੀ ਟਿਕਟ ’ਤੇ 21 ਲੱਖ ਰੁਪਏ ਦਾ ਇਹ ਇਨਾਮ ਫਿਰੋਜ਼ਪੁਰ ਵਿੱਚ ਹੀ ਲੱਗਾ ਹੈ। ਹਾਲਾਂਕਿ, ਲਾਟਰੀ ਦਾ ਨਤੀਜਾ ਸਾਹਮਣੇ ਆਉਣ ਤੋਂ ਬਾਅਦ ਵੀ 21 ਲੱਖ ਰੁਪਏ ਜਿੱਤਣ ਵਾਲਾ ਖੁਸ਼ਕਿਸਮਤ ਵਿਜੇਤਾ ਅਜੇ ਤੱਕ ਸਾਹਮਣੇ ਨਹੀਂ ਆਇਆ।
ਲਾਟਰੀ ਦੀ ਟਿਕਟ ਵੇਚਣ ਵਾਲੇ ਦੁਕਾਨਦਾਰ ਹੁਣ ਜੇਤੂ ਦੀ ਭਾਲ ਵਿੱਚ ਜੁਟੇ ਹੋਏ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਜਿਸ ਵਿਅਕਤੀ ਦੀ ਟਿਕਟ ’ਤੇ ਇਹ ਵੱਡਾ ਇਨਾਮ ਨਿਕਲਿਆ ਹੈ, ਉਹ ਜਲਦ ਹੀ ਆਪਣੀ ਟਿਕਟ ਲੈ ਕੇ ਉਨ੍ਹਾਂ ਨਾਲ ਸੰਪਰਕ ਕਰੇਗਾ।
ਲਾਟਰੀ ਵਿਕਰੇਤਾ ਪਰਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਟੇਟ ਡੀਅਰ ਵੀਕਲੀ ਲਾਟਰੀ ਦਾ ਪਹਿਲਾ ਇਨਾਮ ਪਹਿਲੀ ਵਾਰ 21 ਲੱਖ ਰੁਪਏ ਰੱਖਿਆ ਗਿਆ ਸੀ ਅਤੇ ਬੀਤੇ ਦਿਨ ਨਿਕਲੀ ਲਾਟਰੀ ਦਾ ਇਹ ਪਹਿਲਾ ਇਨਾਮ ਫਿਰੋਜ਼ਪੁਰ ਵਿੱਚ ਲੱਗਿਆ ਹੈ।
ਫਿਲਹਾਲ 21 ਲੱਖ ਰੁਪਏ ਦਾ ਇਹ ਖੁਸ਼ਕਿਸਮਤ ਜੇਤੂ ਕੌਣ ਹੈ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ’ਤੇ ਹਨ ਕਿ 50 ਰੁਪਏ ਦੀ ਟਿਕਟ ਨਾਲ 21 ਲੱਖ ਰੁਪਏ ਜਿੱਤਣ ਵਾਲਾ ਖੁਸ਼ਕਿਸਮਤ ਵਿਅਕਤੀ ਕਦੋਂ ਸਾਹਮਣੇ ਆਉਂਦਾ ਹੈ।

- August 29, 2026