ਵਿਧਾਇਕ ਵੱਲੋਂ ਜਨ ਸੁਣਵਾਈ ਲਈ ਪਿੰਡਾਂ ਦਾ ਦੌਰਾ
- 109 Views
- kakkar.news
- September 25, 2022
- Politics Punjab
ਵਿਧਾਇਕ ਵੱਲੋਂ ਜਨ ਸੁਣਵਾਈ ਲਈ ਪਿੰਡਾਂ ਦਾ ਦੌਰਾÎ
ਬੱਲੂਆਣਾ, ਫਾਜਿ਼ਲਕਾ, 26 ਸਤੰਬਰ ਸੁਭਾਸ ਕੱਕੜ
ਅੱਜ ਹਲਕਾ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਪਿੰਡ ਆਲਮਗੜ ਅਤੇ ਖੂਈਖੇੜਾ ਰੁੁਕਨਪੁੁਰਾ ਵਿਖੇ ਜਨ ਸੁੁਣਵਾਈ ਕੀਤੀ। ਇਸ ਮੌਕੇ ਪਿੰਡ ਵਾਸੀਆਂ ਦੀਆ ਮੁੁਸ਼ਕਿਲਾਂ ਸੁੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ।
ਇਸ ਮੌਕੇ ਬੋਲਦਿਆਂ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪਿੰਡ ਵਿੱਚ ਵਿਕਾਸ ਕਾਰਜਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।ਇਸ ਮੌਕੇ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ 300 ਯੁਨਿਟ ਮੁਫਤ ਬਿਜਲੀ ਦੇਣ ਦੀ ਸੁਵਿਧਾ ਸ਼ੁਰੂ ਕਰ ਦਿੱਤੀ ਹੈ ਅਤੇ ਰਾਜ ਵਿਚ ਲੱਖਾਂ ਪਰਿਵਾਰਾਂ ਨੂੰ ਜੀਰੋ ਬਿਜਲੀ ਬਿੱਲ ਆਏ ਹਨ।
ਇਸ ਮੌਕੇ ਸ. ਸੁਰਜੀਤ ਸਿੰਘ, ਬੇਗਚੰਦ, ਅਮਰਜੀਤ ਸਿੰਘ, ਹਰਮੀਤ ਸਿੰਘ, ਰਾਮ ਕੁੁਮਾਰ ,ਸਰਪੰਚ ਜਗਦੀਸ਼ , ਸਰਪੰਚ ਸਿਮਰਜੀਤ ਸਿੰਘ, ਮਨਜੀਤ ਸਿੰਘ, ਗੁੁਰਦੇਵ ਸਿੰਘ, ਧਰਮਵੀਰ ਗੌਦਾਰਾ, ਉਪਕਾਰ ਸਿੰਘ ਜਾਖੜ, ਗੋਰਵ ਸਰਪੰਚ ਆਜ਼ਮਵਾਲਾ, ਬਲਾਕ ਪ੍ਰਧਾਨ ਸੁੁਖਵਿੰਦਰ ਸਿੰਘ, ਰਾਜੇਸ਼ ਭਾਦੂ, ਜਗਦੀਸ਼ ਸਿੰਘ ਸੰਧੂ, ਰਾਜਿੰਦਰ ਭਾਟੀਆ, ਜਗੀਰ ਸਿੰਘ ਹਾਂਡਾ, ਬਾਬੂ ਰਾਮ, ਵਿਨੋਦ ਕੁੁਮਾਰ, ਵੇਦ ਪ੍ਰਕਾਸ਼, ਸ਼ੀਸ਼ਪਾਲ,ਪ੍ਰੇਮ ਕੁੁਮਾਰ, ਵਿਨੋਦ ਨਾਗਰ, ਕੁੁਲਵੰਤ ਸਿੰਘ ,ਸੋਹਨ ਲਾਲ, ਹੈਪੀ ਬਾਠ ਅਤੇ ਸੀਨੀਅਰ ਲੀਡਰਸਿਪ ਹਾਜ਼ਰ ਸੀ।


