ਰੋਟਰੀ ਕਲੱਬ ਫਿਰੋਜਪੁਰ ਸਿਟੀ ਵੱਲੋਂ ਅਧਿਆਪਕ ਦਿਵਸ ਮੌਕੇ ਟਿੱਚਰਾਂ ਨੂੰ ਕੀਤਾ ਗਿਆ ਸਨਮਾਨਿਤ
- kakkar.news
- September 5, 2026
- Punjab
ਰੋਟਰੀ ਕਲੱਬ ਫਿਰੋਜਪੁਰ ਸਿਟੀ ਵੱਲੋਂ ਅਧਿਆਪਕ ਦਿਵਸ ਮੌਕੇ ਟਿੱਚਰਾਂ ਨੂੰ ਕੀਤਾ ਗਿਆ ਸਨਮਾਨਿਤ
ਫਿਰੋਜਪੁਰ 5 ਸਤੰਬਰ 2026 (ਅਨੁਜ ਕੱਕੜ ਟੀਨੂੰ)
5 ਸਤੰਬਰ ਨੂੰ ਪੂਰੇ ਭਾਰਤ ਵਿੱਚ ਮਹਾਨ ਭਾਰਤ ਰਤਨ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਜੀ ਦੇ ਜਨਮ ਦਿਨ ਨੂੰ ਸਮਰਪਿਤ ਅਧਿਆਪਕ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਜਿਸ ਤਹਿਤ ਅੱਜ ਕੌਮਾਂਤਰੀ ਪੱਧਰ ਦੀ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਫਿਰੋਜਪੁਰ ਸਿਟੀ ਵੱਲੋਂ ਇਹ ਦਿਵਸ ਸਥਾਨਕ ਸਾਈ ਪਬਲਿਕ ਸਕੂਲ ਵਿਖੇ ਮਨਾਇਆ ਗਿਆ ਜਿੱਥੇ ਜਿਲਾ ਸਿੱਖਿਆ ਅਫਸਰ ਸ਼੍ਰੀਮਤੀ ਮਨੀਲਾ ਅਰੋੜਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਜ਼ਿਲਾ ਸਿੱਖਿਆ ਦਫਤਰ ਦੇ ਸੀਨੀਅਰ ਅਸਿਸਟੈਂਟ ਅਮਨ ਸ਼ਰਮਾ ਵੀ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ
ਰੋਟਰੀ ਕਲੱਬ ਫਿਰੋਜਪੁਰ ਸਿਟੀ ਦੇ ਚੇਅਰਮੈਨ ਵਿਜੇ ਮੋਗਾ ਪ੍ਰਧਾਨ ਵਿਜੇ ਧਵਨ ਸੈਕਟਰੀ ਸੋਹਣ ਲਾਲ ਖੱਤਰੀ ਅਤੇ ਸਾਈ ਪਬਲਿਕ ਸਕੂਲ ਦੇ ਪ੍ਰਿੰਸੀਪਲ ਸੁਨੀਰ ਮੌਂਗਾ ਦੁਵਾਰਾਂ ਉਹਨਾਂ ਦਾ ਸਵਾਗਤ ਕੀਤਾ ਗਿਆ
ਇਸ ਤੋਂ ਬਾਅਦ ਰੋਟਰੀ ਇੰਟਰਨੈਸ਼ਨਲ ਦੁਆਰਾ ਰੋਟਰੀ ਜਿਲਾ 3090 ਦੇ ਗਵਰਨਰ ਰੋਟੀਰੀਅਨ ਅਮਿਤ ਸਿੰਘਲਾ ਦੁਆਰਾ ਭੇਜੇ ਗਏ ਨੈਸ਼ਨਲ ਬਿਲਡਰ ਅਵਾਰਡ ਦੁਆਰਾ ਸਕੂਲ ਦੀਆਂ ਸਮੂਹ ਟੀਚਰਾਂ ਨੂੰ ਜ਼ਿਲਾ ਸਿੱਖਿਆ ਅਫਸਰ ਮਨੀਲਾ ਅਰੋੜਾ ਦੁਆਰਾ ਸਨਮਾਨਿਤ ਕੀਤਾ ਗਿਆ
ਇਸ ਮੌਕੇ ਜਿਲਾ ਸਿੱਖਿਆ ਅਫਸਰ ਮਨੀਲਾ ਅਰੋੜਾ ਨੇ ਜਿੱਥੇ ਸਮੂਹ ਟੀਚਰਾਂ ਨੂੰ ਅੱਜ ਦੇ ਇਸ ਅਧਿਆਪਕ ਦਿਵਸ ਦੀ ਵਧਾਈ ਦਿੱਤੀ ਉੱਥੇ ਉਹਨਾਂ ਨੂੰ ਅਪੀਲ ਕੀਤੀ ਕਿ ਅਧਿਆਪਕ ਸਮਾਜ ਦਾ ਇੱਕ ਉਹ ਹਿੰਸਾ ਹਨ ਜੋ ਆਉਣ ਵਾਲੇ ਭਵਿੱਖ ਦੀ ਸਿਰਜਣਾ ਕਰਦੇ ਹਨ ਇਸ ਲਈ ਆਪਣੇ ਇਸ ਕਿੱਤੇ ਨੂੰ ਪੂਰੀ ਤਰਾ ਇਮਾਨਦਾਰੀ ਨਾਲ ਨਿਭਾਉਣ ਦਾ ਯਤਨ ਕਰਨ
ਇਸ ਮੌਕੇ ਰੋਟਰੀ ਕਲੱਬ ਫਿਰੋਜਪੁਰ ਸਿਟੀ ਦੇ ਕੈਸ਼ੀਅਰ ਪ੍ਰੇਮ ਧਵਨ ਤੋਂ ਇਲਾਵਾ ਸੁਰਿੰਦਰ ਨਾਰੰਗ ਰਕੇਸ਼ ਮੰਨਚਦਾ ਪ੍ਰਮੋਦ ਕਪੂਰ ਅਸ਼ੋਕ ਪਸਰੀਚਾ ਓਮ ਪ੍ਰਕਾਸ਼ ਨਿੱਕਾ ਦੁਆਰਾ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਗਈ

- September 5, 2026
ਵਿਧਾਇਕ ਰਜਨੀਸ਼ ਦਹੀਯਾ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸੌਂਪੇ ਨਿਯੁਕਤੀ ਪੱਤਰ
- September 4, 2026