ਧੀ ਦੇ ਚਰਿੱਤਰ ’ਤੇ ਸ਼ੱਕ ਕਰਦਾ ਪਿਤਾ ਬਣਿਆ ਕਾਤਲ — ਫਿਰੋਜ਼ਪੁਰ ’ਚ ਦਹਿਲਾ ਦੇਣ ਵਾਲਾ ਮਾਮਲਾ
- 208 Views
- kakkar.news
- October 3, 2025
- Crime Punjab
ਧੀ ਦੇ ਚਰਿੱਤਰ ’ਤੇ ਸ਼ੱਕ ਕਰਦਾ ਪਿਤਾ ਬਣਿਆ ਕਾਤਲ — ਫਿਰੋਜ਼ਪੁਰ ’ਚ ਦਹਿਲਾ ਦੇਣ ਵਾਲਾ ਮਾਮਲਾ
ਫਿਰੋਜ਼ਪੁਰ, 2 ਅਕਤੂਬਰ 2025 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਦੇ ਸਥਾਨਕ ਹਾਊਸਿੰਗ ਬੋਰਡ ਕਾਲੋਨੀ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਪਿਤਾ ਨੇ ਆਪਣੀ ਹੀ 17 ਸਾਲਾ ਧੀ ਦੇ ਚਰਿੱਤਰ ’ਤੇ ਸ਼ੱਕ ਕਰਦੇ ਹੋਏ ਉਸ ਦੇ ਹੱਥ ਬੰਨ੍ਹ ਕੇ ਨਹਿਰ ’ਚ ਸੁੱਟ ਦਿੱਤਾ।
ਪੁਲਿਸ ਲੜਕੀ ਦੀ ਭਾਲ ਪਿਛਲੇ ਦੋ ਦਿਨਾਂ ਤੋਂ ਕਰ ਰਹੀ ਹੈ ਪਰ ਅਜੇ ਤੱਕ ਉਹ ਮਿਲ ਨਹੀਂ ਸਕੀ। ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਇਸ ਮਾਮਲੇ ਤਹਿਤ ਧਾਰਾ 103 ਬੀਐੱਨਐੱਸ ਅਧੀਨ ਕੇਸ ਦਰਜ ਕੀਤਾ ਹੈ।ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸਾਹਿਲ ਚੌਹਾਨ ਪਿੰਡ ਸਤੀਏਵਾਲਾ ਹਾਲ ਆਬਾਦ ਫ਼ਰੀਦਕੋਟ ਚੌਕ ਨੇ ਬਿਆਨ ਦਿੱਤਾ ਹੈ ਕਿ ਉਸ ਦਾ ਮਾਮਾ ਸੁਰਜੀਤ ਸਿੰਘ, ਹਾਊਸਿੰਗ ਬੋਰਡ ਕਾਲੋਨੀ ਵਿੱਚ ਰਹਿੰਦਾ ਹੈ। ਉਹ ਆਪਣੀ ਧੀ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ ਤੇ ਅਕਸਰ ਉਸ ਨਾਲ ਰੁੱਖਾ ਵਤੀਰਾ ਰੱਖਦਾ ਸੀ।ਸਾਹਿਲ ਦੇ ਮੁਤਾਬਕ, 30 ਸਤੰਬਰ ਦੀ ਸ਼ਾਮ ਕਰੀਬ 8.40 ਵਜੇ ਸੁਰਜੀਤ ਆਪਣੀ ਧੀ ਨੂੰ ਰਿਸ਼ਤੇਦਾਰੀ ਦੇ ਬਹਾਨੇ ਮੋਟਰਸਾਈਕਲ ’ਤੇ ਬਿਠਾ ਕੇ ਮੋਗਾ ਰੋਡ ਵੱਲ ਲੈ ਗਿਆ। ਉਸਦਾ ਪਿੱਛਾ ਕਰਦੇ ਹੋਏ ਸਾਹਿਲ ਨੇ ਦੇਖਿਆ ਕਿ ਬਸਤੀ ਦੇ ਪੁਲ ਨੇੜੇ ਸੁਰਜੀਤ ਨੇ ਧੀ ਦੇ ਹੱਥ ਬੰਨ੍ਹ ਕੇ ਉਸ ਨੂੰ ਨਹਿਰ ਵਿੱਚ ਧੱਕ ਦਿੱਤਾ ਅਤੇ ਫਿਰ ਉੱਥੋਂ ਫਰਾਰ ਹੋ ਗਿਆ।
ਇਸ ਦਰਦਨਾਕ ਘਟਨਾ ਦੀ ਪਿਤਾ ਦੇ ਵੱਲੋ ਇਕ ਵੀਡੀਓ ਵੀ ਬਣਾਈ ਗਈ ਹੈ ਜੋ ਕਿ ਇਸ ਸਮੇ ਵਾਇਰਲ ਹੋ ਰਹੀ ਹੈ , ਜਿਸ ਵਿੱਚ ਨਜ਼ਰ ਆ ਰਿਹਾ ਹੈ ਕਿ ਪਿਤਾ ਆਪਣੀ ਧੀ ਦੇ ਹੱਥ ਬੰਨ ਕੇ ਪਹਿਲਾ ਉਸਨੂੰ ਸਮਝਾਉਦਾ ਨਜ਼ਰ ਆ ਰਿਆ ਹੈ ਅਤੇ ਬਾਅਦ ਵਿੱਚ ਉਸਨੂੰ ਨਹਿਰ ਵਿੱਚ ਧੱਕਾ ਦੇ ਦੇਂਦਾ ਹੈ । ਜਿਸ ਉਪਰੰਤ ਕੁੜੀ ਦੀ ਮਾਂ ਅਤੇ ਭੈਣ- ਭਰਾ ਵੀ ਇਹ ਦੇਖ ਕੇ ਆਪਣੇ ਪਿਤਾ ਦੇ ਤਰਲੇ ਪਾਉਂਦੇ ਨਜ਼ਰ ਆ ਰਹੇ ਹਨ ਅਤੇ ਪਿਤਾ ਵਲੋਂ ਨਹਿਰ ਚ ਧੱਕਾ ਦੇਣ ਤੋਂ ਬਾਅਦ ਬਾਏ ਬਾਏ ਵੀ ਕਰਦਾ ਨਜ਼ਰ ਆ ਰਿਹਾ ਹੈ ।
ਗੁਆਂਢੀਆਂ ਮੁਤਾਬਕ ਸੁਰਜੀਤ ਕਾਫ਼ੀ ਸਮੇਂ ਤੋਂ ਧੀ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦਾ ਸੀ। ਇਹ ਸ਼ੱਕ ਉਸਦੇ ਮਨ ਵਿੱਚ ਇੰਨਾ ਵੱਧ ਗਿਆ ਕਿ ਪਿਤਾ ਹੋਣ ਦੀ ਮਮਤਾ ਤੇ ਮੋਹ ਮਾਇਆ ਸਭ ਭੁੱਲ ਬੈਠਾ। ਜਜ਼ਬਾਤਾਂ ਦੇ ਭਵੰਡਰ ’ਚ ਉਸਨੇ ਆਪਣੀ ਧੀ ਨੂੰ ਮੌਤ ਦੇ ਹਵਾਲੇ ਕਰ ਦਿੱਤਾ।
ਐੱਸ ਐੱਸ ਪੀ ਫਿਰੋਜ਼ਪੁਰ ਨੇ ਕਿਹਾ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਸੁਰਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਇਸ ਦੇ ਨਾਲ ਹੀ ਡਾਈਵਿੰਗ ਟੀਮਾਂ ਨਹਿਰ ਵਿੱਚ ਲੜਕੀ ਦੀ ਭਾਲ ਕਰ ਰਹੀਆਂ ਹਨ।



- October 15, 2025