ਜ਼ਿਲ੍ਹਾ ਬਾਲ ਸੁਰੱਖਿਆ ਯੁਨਿਟ ਵੱਲੋਂ ਵੱਖ-ਵੱਖ ਗਤੀਵਿਧੀਆਂ ਜਾਰੀ
- 114 Views
- kakkar.news
- September 21, 2022
- Punjab
ਜ਼ਿਲ੍ਹਾ ਬਾਲ ਸੁਰੱਖਿਆ ਯੁਨਿਟ ਵੱਲੋਂ ਵੱਖ-ਵੱਖ ਗਤੀਵਿਧੀਆਂ ਜਾਰੀ
ਬਚਿਆਂ ਦੀ ਭਲਾਈ ਲਈ ਚਲਾਈਆਂ ਰਹੀਆਂ ਹਨ ਸਕੀਮਾਂ
ਫਾਜ਼ਿਲਕਾ, ( ਸੁਭਾਸ਼ ਕੱਕੜ) 21 ਸਤੰਬਰ
ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦਾ ਮੁੱਖ ਕੰਮ 18 ਸਾਲ ਤੋਂ ਘੱਟ ਦੇ ਬੇਸਹਾਰਾ, ਯਤੀਮ, ਅਣਗੋਲੇ ਬੱਚੇ ਅਤੇ ਹਰ ਉਹ ਬੱਚਾ ਜਿਸ ਨੂੰ ਸੁਰੱਖਿਆ ਤੇ ਸੰਭਾਲ ਦੀ ਲੋੜ ਹੈ, ਅਤੇ ਵੱਖ- ਵੱਖ ਕਾਨੂੰਨਾਂ ਤਹਿਤ ਮਿਲੇ ਅਧਿਕਾਰਾਂ ਦੀ ਸੁਰੱਖਿਆ, ਬਾਲ ਭਲਾਈ ਕਮੇਟੀ, ਜੁਵੇਨਾਇਲ ਜਸਟਿਸ ਬੋਰਡ ਅਤੇ ਗੈਰ ਸਰਕਾਰੀ ਸੰਸਥਾਵਾਂ ਦੁਆਰਾ ਕਰਨੀ ਯਕੀਨੀ ਬਣਾਉਣਾ ਹੈ। ਅਜਿਹੇ ਬੱਚੇ ਜਿਹਨਾਂ ਦੇ ਮਾਤਾ-ਪਿਤਾ ਜੇਲ੍ਹ ਵਿੱਚ ਹਨ ਜਾਂ ਜਿਹਨਾਂ ਦੇ ਪਿਤਾ ਜਾਂ ਮਾਤਾ -ਪਿਤਾ ਦੀ ਮੌਤ ਹੋ ਚੁੱਕੀ ਹੋਵੇ ਅਤੇ ਉਹਨਾਂ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਹੈ, ਉਹਨਾਂ ਬੱਚਿਆਂ ਨੂੰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਫਾਜ਼ਿਲਕਾ ਵੱਲੋਂ ਸਪੋਸਰਸ਼ਿਪ ਦਿੱਤੀ ਜਾਂਦੀ ਹੈ। ਇਹ ਜਾਣਕਾਰੀ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਮੈਡਮ ਰੀਤੂ ਬਾਲਾ ਨੇ ਦਿੱਤੀ।
ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਬੱਚਿਆਂ ਨਾਲ ਹੋ ਰਹੇ ਅਪਰਾਧ ਜਿਵੇਂ ਕਿ ਬਾਲ ਮਜ਼ਦੂਰੀ, ਬਾਲ ਭਿੱਖਿਆ ਆਦਿ ਨੂੰ ਰੋਕਣ ਲਈ ਟਾਸਕ ਫੋਰਸ ਵੱਲੋਂ ਸਮੇਂ- ਸਮੇਂ ਚੈਕਿੰਗ ਕੀਤੀ ਜਾਂਦੀ ਹੈ। ਇਹਨਾਂ ਸਕੀਮਾਂ ਦਾ ਲੋਕਾਂ ਵਿੱਚ ਵੱਧ ਵੱਧ ਪ੍ਰਚਾਰ ਕਰਨ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਫਾਜ਼ਿਲਕਾ ਦੇ ਸਟਾਫ ਵੱਲੋਂ ਸਮੇਂ- ਸਮੇਂ ਤੇ ਵੱਖ – ਵੱਖ ਸਥਾਨਾਂ ਜਿਵੇਂ ਕਿ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਪੰਘੂੜਾ ਸਕੀਮ ਚਲਾਈ ਜਾ ਰਹੀ ਹੈ ਜਿਸ ਵਿਚ ਅਣਚਾਹੇ ਬੱਚੇ ਨੂੰ ਸੁੱਟਣ ਦੀ ਬਜਾਏ ਪੰਘੂੜੇ ਵਿੱਚ ਰੱਖਿਆ ਜਾ ਸਕਦਾ ਹੈ ਜੋ ਕਿ ਫਾਜ਼ਿਲਕਾ ਅਤੇ ਅਬੋਹਰ ਵਿਖੇ ਸਿਵਲ ਹਸਪਤਾਲ ਵਿੱਚ ਚੱਲ ਰਹੇ ਹਨ।
ਆਜ਼ਾਦੀ ਦਾ 75ਵਾਂ ਮਹਾਉਤਸਵ ਮਨਾਉਂਦੇ ਹੋਏ ਜਿਲਾ ਬਾਲ ਸੁਰੱਖਿਆ ਯੂਨਿਟ, ਫਾਜ਼ਿਲਕਾ ਵੱਲੋਂ ਸਰਕਾਰੀ ਸਕੂਲਾਂ (ਚੱਕ ਮੌਜੇਦਾਰ, ਚੂਹੜੀਵਾਲਾ ਚਿਸ਼ਤੀ, ਆਲਮਗੜ੍ਹ ਅਬੋਹਰ, ਆਸਫ ਵਾਲਾ, ਬਹਿਕ ਬੋਦਲਾ, ਮੁਹਾਰ ਜਮਸ਼ੇਰ, ਸਿਵਾਨਾ ਝੰਗੀਆਂ, ਤੇਜਾ ਰਹੇਲਾ, ਲਮੋਚੜ ਕਲਾਂ, ਚੱਕ ਬਜੀਦਾ, ਢੰਡੀ ਕਦੀਮ, ਫੱਤੂਵਾਲਾ, ਮਹਾਤਮ ਨਗਰ ਫਾਜਿਲਕਾ, ਹਸਤਾ ਕਲਾਂ) ਅਤੇ ਸਲੰਮ ਏਰੀਆ ਵਿੱਚ ਜਾ ਕੇ ਕੰਪੇਨਿੰਗ ਕਰਕੇ ਉਹਨਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋੜਵੰਦ ਬੱਚਿਆਂ ਅਤੇ ਪਰਿਵਾਰਾਂ ਨੂੰ ਇਸ ਸਕੀਮ ਅਧੀਨ ਆਉਣ ਵਾਲੀਆ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸਕੂਲ ਦੇ ਮੁੱਖ ਅਧਿਆਪਕ ਨਾਲ ਗੱਲਬਾਤ ਕੀਤੀ ਗਈ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਵਾਰਿਸ ਬੱਚਾ ਨਜਰ ਆਉਂਦਾ ਹੈ ਤਾਂ ਇਸ ਦਫਤਰ ਦੇ ਟੈਲੀਫੋਨ ਨੰ 01638-261098 ਤੇ ਜਾਂ ਦਫਤਰ ਜਿਲ੍ਹਾ ਬਾਲ ਸੁਰੱਖਿਆ ਅਫਸਰ, ਕਮਰਾ ਨੰ: -405, ਤੀਸਰੀ ਮੰਜ਼ਲ ਏ ਬਲਾਕ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫਾਜ਼ਿਲਕਾ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

