ਸ਼ਨੀਵਾਰ ਮੋਦੀ ਮਿੱਲ ਕੋਲ ਹੋਈ ਲੜਾਈ ਵਿਚ ਨਗਰ ਕੌਂਸਲ ਦੇ ਪ੍ਰਧਾਨ ਸਹਿਤ 10 ਕਾਂਗਰਸੀਆਂ ਤੇ ਪਰਚ ਦਰਜ, ਇਸ ਲੜਾਈ ਵਿਚ ਬੀਜੇਪੀ ਦੇ ਸਾਬਕਾ ਕੌਂਸਲਰ ਮਨੀਸ਼ ਧਾਵਨ ਦਾ ਭਰਾ ਹੋਇਆ ਸੀ ਗੰਭੀਰ ਜ਼ਖਮੀ
- 300 Views
- kakkar.news
- September 25, 2022
- Crime Politics Punjab
ਸ਼ਨੀਵਾਰ ਮੋਦੀ ਮਿੱਲ ਕੋਲ ਹੋਈ ਲੜਾਈ ਵਿਚ ਨਗਰ ਕੌਂਸਲ ਦੇ ਪ੍ਰਧਾਨ ਸਹਿਤ 10 ਕਾਂਗਰਸੀਆਂ ਤੇ ਪਰਚ ਦਰਜ
ਇਸ ਲੜਾਈ ਵਿਚ ਬੀਜੇਪੀ ਦੇ ਸਾਬਕਾ ਕੌਂਸਲਰ ਮਨੀਸ਼ ਧਾਵਨ ਦਾ ਭਰਾ ਹੋਇਆ ਸੀ ਗੰਭੀਰ ਜ਼ਖਮੀ
ਫਿਰੋਜ਼ਪੁਰ (ਅਨੁਜ ਕੱਕੜ ਟੀਨੂੰ) 25 ਸਤੰਬਰ
ਸਥਾਨਕ ਮੋਦੀ ਮਿੱਲ ਦੇ ਨਜ਼ਦੀਕ ਸ਼ਨੀਵਾਰ ਨੂੰ ਹੋਈ ਲੜਾਈ ਦੇ ਸੰਬੰਧ ਵਿਚ ਪੁਲਿਸ ਵੱਲੋਂ ਦੀ ਲੜਾਈ ਵਿਚ ਬੀਜੇਪੀ ਦੇ ਸਬਕ ਕੌਂਸਲਰ ਮਨੀਸ਼ ਧਵਨ ਦਾ ਭਰਾ ਸੰਦੀਪ[ ਧਵਨ ਦੇ ਗੰਭੀਰ ਰੂਪ ਵਿਚ ਜ਼ਖਮੀ ਹੋ ਜਾਨ ਤੋਂ ਬਾਦ ਸੰਦੀਪ ਧਵਨ ਦੇ ਬਿਆ ਦੇ ਅਧਾਰ ਤੇ ਨਗਰ ਕੌਂਸਲਰ ਦੇ ਪ੍ਰਧਾਨ ਰਿੰਕੂ ਗਰੋਵਰ ਸਮੇਤ 10 ਵਿਅਕਤੀਆਂ ਦੇ ਖਿਲਾਫ ਅਧੀਨ ਧਾਰਾ 307, 323,148, 149 ਅਤੇ 120 ਬੀ ਆਈ ਪੀ ਸੀ ਅਤੇ 25/27 ਆਰਮਜ਼ ਐਕਟ ਮੁਕਦਮਾ ਦਰਜ ਕਰ ਦਿੱਤਾ ਗਿਆ ਹੈ , ਹਨ ਨਾਮਜਦ ਵਿਅਕਤੀਆਂ ਤੋਂ ਇਲਾਵਾ ੨/੩ ਹੋਰ ਅਣਪਛਾਤੇ ਵਿਅਤੀਆਂ ਦਾ ਵੀ ਪਰਚੇ ਵਿਚ ਜ਼ਿਕਰ ਹੈ , ਇਹ ਸਾਰੇ ਦੇ ਸਾਰੇ ਕਾਂਗਰਸੀ ਦੱਸੇ ਜਾ ਰਹੇ ਹਨ ਅਤੇ ਇਹਨਾਂ ਦੀ ਕਥਿਤ ਤੌਰ ਤੇ ਪਿਛਲੀਆਂ ਚੌਣਾ ਕਾਰਨ ਪੁਰਾਣੀ ਰੰਜਿਸ਼ ਵੀ ਇਸ ਲੜਾਈ ਦੀ ਵਜ੍ਹਾ ਦਸੀ ਕਾ ਰਹੀ ਹੈ | ਇਥੇ ਦੱਸਨ ਯੋਗ ਹੈ ਕਿ ਬੀਤੀ ਸ਼ਾਮ ਸ਼ਨੀਵਾਰ ਵਾਲੇ ਦਿਨ ਮੋਦੀ ਮਿੱਲ ਦੇ ਨਜ਼ਦੀਕ ਕੁਛ ਵਿਅਕਤੀ ਕਥਿਤ ਤੌਰ ਤੇ ਮਨੀਸ਼ ਧਵਨ ਦੇ ਭਰਾ ਸੰਦੀਪ ਧਵਨ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਾਰਨ ਤੋਂ ਬਾਅਦ ਫਰਾਰ ਹੋ ਗਏ ਸਨ ਜਿਸ ਤੋਂ ਬਾਅਦ ਸੰਦੀਪ ਨੂੰ ਪਹਿਲਾਂ ਸਿਵਿਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਜਿੱਥੋਂ ਗੰਭੀਰ ਜ਼ਖਮੀ ਹੋਣ ਕਾਰਨ ਡੀ ਏਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਸੀ. ਜ਼ਖਮੀ ਹੋਏ ਸੰਦੀਪ ਧਵਨ ਨੇ ਪੁਲਿਸ ਨੂੰ ਬਿਆਨ ਦੇ ਕੇ ਦਸਿਆ ਸੀ ਕਿ ਉਹ ਜਦੋਂ ਮਲਵਾਲ ਰੋਡ ਸਥਿਤ ਆਪਣੀ ਦੁਕਾਨ ਤੇ ਜਾ ਰਹੇ ਸਨ ਤਾਂ ਰਸਤੇ ਵਿਚ ਮੋਦੀ ਮਿੱਲ ਦੇ ਨਜ਼ਦੀਕ ਨਗਰ ਕੌਂਸਲ ਦੇ ਪ੍ਰ MC ਪਰਵਿੰਦਰ @ ਪਿੰਟੂ ਕਪਾਹੀ ਪਵਨ ਪੰਮਾ @ਪ੍ਮਮਾ ਮਹਿਤਾ ਨੇ ਮੈਨੂੰ ਆਵਾਜ਼ ਦੇ ਕੇ ਬੁਲਾਇਆ ਅਤੇ ਮੈਂ ਆਪਣੇ ਭਰਾ ਅਮਿਤ ਧਵਨ ਨੂੰ ਬੁਲਾ ਲਿਆ ਇੰਨੀ ਦੇਰ ਨੂੰ ਸਰਕਾਰੀ ਇਨੋਵਾ ਗੱਡੀ ਜਿਸ ਨੂੰ ਕਸ਼ਮੀਰ ਦਾ ਲੜਕਾ ਚਲਾ ਰਿਹਾ ਸੀ ਤੇ ਨਗਰ ਕੌਂਸਲ ਪ੍ਰਧਾਨ ਰਿੰਕੂ ਗਰੋਵਰ MC ਪਰਵਿੰਦਰ ਹਾਂਡਾ ਸਾਬਕਾ MC ਮਰਕਜ਼ ਭੱਟੀ ਵਰਿੰਦਰ ਕਟਾਰੀਆ ਅਤੇ ਕੁਸ਼ ਅਤੇ ਸੋਨੂ ਕਪਾਹੀ ਬੈਠੇ ਸਨ , ਅਚਾਨਕ ਗੱਡੀ ਵਿਚੋਂ ਨਿਕਲ ਕੇ ਉਸ ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਜ਼ਖਮੀ ਹੋ ਗਿਆ. ਅਤੇ ਇਸ ਤੋਂ ਬਾਅਦ ਪੁਲਿਸ ਨੇ MC ਪਰਵਿੰਦਰ @ ਪਿੰਟੂ ਕਪਾਹੀ ਪਵਨ ਪੰਮਾ @ਪ੍ਮਮਾ ਮਹਿਤਾ , ਰਿੰਕੂ ਗਰੋਵਰ, ਮਰਕਜ਼ ਭੱਟੀ ਵਰਿੰਦਰ ਕਟਾਰੀਆ, ਕੁਸ਼ ਅਤੇ ਸੋਨੂ ਕਪਾਹੀ, ਗੁਲਸ਼ਨ ਮੋਂਗਾ , ਅਤੇ ੨-੩ ਨਾਮਲੂਮ ਵਿਅਕਤੀਆ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ .ਤਫਤੀਸ਼ ਜਾਰੀ ਹੈ

