ਭਾਜਪਾ ਕੌਂਸਲਰ ਦੇ ਭਰਾ ਨੂੰ ਗੰਭੀਰ ਜ਼ਖਮੀ ਕਰਨ ਵਾਲੇ ਕਥਿਤ ਦੋਸ਼ੀਆ ਖਿਲਾਫ ਕਾਰਵਾਈ ਨਾ ਹੋਣ ਦੇ ਵਿਰੋਧ ਐਸ ਐਸ ਪੀ ਦਫਤਰ ਮੂਹਰੇ ਧਰਨਾ ਲੱਗਾ, ਧਰਨੇ ਵਿਚ ਔਰਤਾਂ ਵੀ ਸ਼ਾਮਲ
- 157 Views
- kakkar.news
- September 29, 2022
- Crime Punjab
ਭਾਜਪਾ ਕੌਂਸਲਰ ਦੇ ਭਰਾ ਨੂੰ ਗੰਭੀਰ ਜ਼ਖਮੀ ਕਰਨ ਵਾਲੇ ਕਥਿਤ ਦੋਸ਼ੀਆ ਖਿਲਾਫ ਕਾਰਵਾਈ ਨਾ ਹੋਣ ਦੇ ਵਿਰੋਧ ਐਸ ਐਸ ਪੀ ਦਫਤਰ ਮੂਹਰੇ ਧਰਨਾ ਲੱਗਾ, ਧਰਨੇ ਵਿਚ ਔਰਤਾਂ ਵੀ ਸ਼ਾਮਲ
ਨਗਰ ਕੌਂਸਲ ਪ੍ਰਧਾਨ ਸਮੇਤ 13 ਕਾਂਗਰਸੀ ਆਗੂ ਨਾਮਜ਼ਦ ਹੋਏ ਸਨ
ਫ਼ਿਰੋਜ਼ਪੁਰ। 29 ਸਤੰਬਰ ਸੁਭਾਸ਼ ਕੱਕੜ
5 ਦਿਨ ਪਹਿਲਾਂ 24 ਸਤੰਬਰ ਸ਼ਨੀਵਾਰ ਸ਼ਾਮ ਨੂੰ ਸਥਾਨਕ ਮੋਦੀ ਮਿੱਲ ਦੇ ਨਜ਼ਦੀਕ ਹੋਈ ਲੜਾਈ ਵਿਚ ਭਾਜਪਾ ਦੇ ਸਾਬਕਾ ਕੌਂਸਲਰ ਮਨੀਸ਼ ਧਵਨ ਦ ਭਰਾ ਸੰਦੀਪ ਧਵਨ ਗੰਭੀਰ ਰੂਪ ਵਿਚ ਜ਼ਖਮੀ ਹੋਣ ਤੋਂ ਬਾਅਦ ਸੰਦੀਪ ਦੇ ਬਿਆਨ ਦੇ ਅਧਾਰ ਤੇ ਕਥਿਤ ਤੌਰ ਨਗਰ ਕੌਂਸਲ ਪ੍ਰਧਾਨ ਸਮੇਤ 12/13 ਕਾਂਗਰਸੀਆਂ ਦੇ ਖਿਲਾਫ ਅਧੀਨ ਧਾਰਾ 307, 323, 148,148,120 ਬੀ ਆਈ ਪੀ ਸੀ ਔਰ 25, 27 ਅਸਲਾ ਐਕਟ ਤਹਿਤ ਫ਼ਿਰੋਜ਼ਪੁਰ ਸਿਟੀ ਪੁਲਿਸ ਵਲੂੰ ਮੁਕਦਮਾ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਦ ਪੁਲਿਸ ਵਲੋਂ ਕਿਸੇ ਵੀ ਨਾਮਜ਼ਦ ਦੋਸ਼ੀ ਨੂੰ ਪੁਲਿਸ ਵਲੋਂ ਗ੍ਰਿਫਤਾਰ ਨਾ ਕਰਨ ਦੇ ਵਿਰੋਧ ਵਿਚ ਅੱਜ ਪੀੜਤ ਪਰਿਵਾਰਕ ਮੈਂਬਰਾਂ ਵਲੋਂ ਜਿਨਾ ਵਿਚ ਮਹਿਲਾਵਾਂ ਵੰ ਸ਼ਾਮਲ ਸਨ ਐੱਸ ਐੱਸ ਪੀ ਦਫਤਰ ਦੇ ਬਾਹਰ ਰੋਸ ਧਰਨਾ ਲਾਗਾਇਆ ਗਿਆ। ਧਰਨਾਕਾਰੀ ਨਾਮਜ਼ਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਦੀ ਮੰਗ ਕਰ ਰਹੇ ਸਨ
ਚੇਤੇ ਰਹੇ ਕਿ ਇਸ ਲੜਾਈ ਵਿਚ ਸੰਦੀਪ ਕੁਮਾਰ ਧਵਨ ਗੰਭੀਰ ਜ਼ਖਮੀ ਹੋ ਗਿਆ ਸੀ ਜਿਸ ਨੂੰ ਪਹਿਲਾਂ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿਥੋਂ ਉਸ ਨੂੰ ਲੁਧਿਆਨਾ ਰੈਫਰ ਕਰ ਦਿਤਾ ਗਿਆ ਸੀ।ਇਸ ਕੇਸ ਵਿਚ ਪੁਲਿਸ ਵਲੋਂ ਨਗਰ ਕੌਂਸਲ ਪ੍ਰਧਾਨ ਰਿੰਕੂ ਗਰੋਵਰ ਕੌਂਸਲਰ ਪਰਵਿੰਦਰ ਪਰਮਿੰਦਰ ਸਿੰਘ ਮਾਰਕਸ ਭਟੀ ਪਵਨ ਕੁਸ਼ ਕਟਾਰੀਆ, ਵਰਿੰਦਰ ਕਟਾਰੀਆ ਗੁਲਸ਼ਨ ਮੌਂਗਾ ਵਕੀਲ ਸਮੇਤ 13 ਕਾਂਗਰਸੀ ਆਗੂ ਪੁਲਿਸ ਨੇ ਨਾਮਜ਼ਦ ਕੀਤੇ ਸਨ


