ਪਾਸਟਰ ਪ੍ਰਦੀਪ ਮਸੀਹ ਫਿਰੋਜ਼ਪੁਰ, ਜੌਨ ਗੁਰੂਹਰਸਹਾਏ ਤੇ ਦਾਉਦ ਮੱਖੂ ਨੂੰ ਕ੍ਰਿਸਚੀਅਨ ਮੈਰਿਜ ਰਜਿਸਟਰਾਰ ਡੈਜੀਗਨੇਟ ਕੀਤਾ
- 112 Views
- kakkar.news
- October 3, 2022
- Punjab
ਪਾਸਟਰ ਪ੍ਰਦੀਪ ਮਸੀਹ ਫਿਰੋਜ਼ਪੁਰ, ਜੌਨ ਗੁਰੂਹਰਸਹਾਏ ਤੇ ਦਾਉਦ ਮੱਖੂ ਨੂੰ ਕ੍ਰਿਸਚੀਅਨ ਮੈਰਿਜ ਰਜਿਸਟਰਾਰ ਡੈਜੀਗਨੇਟ ਕੀਤਾ
ਫਿਰੋਜ਼ਪੁਰ, 3 ਅਕਤੂਬਰ 2022 ਅਨੁਜ ਕੱਕੜ ਟੀਨੂੰ
ਇੰਡੀਅਨ ਕ੍ਰਿਸਚੀਅਨ ਮੈਰਿਜ਼ ਐਕਟ 1872 ਦੀ ਧਾਰਾ 07 ਤਹਿਤ ਪਾਸਟਰਜ਼ ਸ੍ਰੀ ਪ੍ਰਦੀਪ ਮਸੀਹ ਪੁੱਤਰ ਸ੍ਰੀ ਅਜਮੇਰ ਮਸੀਹ, ਵਾਸੀ 127, ਚਰਚ ਰੋਡ, ਫਿਰੋਜ਼ਪੁਰ ਕੈਂਟ, ਸ੍ਰੀ ਜੌਨ ਪੁੱਤਰ ਸ੍ਰੀ ਅਮਾਨਤ ਮਸੀਹ, ਵਾਸੀ ਗੁਰੂਹਰਸਹਾਏ ਅਤੇ ਸ੍ਰੀ ਦਾਉਦ ਪੁੱਤਰ ਸਵ. ਪਾਸਟਰ ਸੁਰਿੰਦਰ ਮਸੀਹ, ਵਾਸੀ ਈਸਾਨਗਰੀ ਮੱਖੂ ਨੂੰ ਫਿਰੋਜ਼ਪੁਰ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਲਈ ਕ੍ਰਿਸਚੀਅਨ ਮੈਰਿਜ ਰਜਿਸਟਰਾਰ ਡੈਜੀਗਨੇਟ ਕੀਤਾ ਗਿਆ ਹੈ। ਇਨ੍ਹਾਂ ਪਾਸਟਰਜ਼ ਵੱਲੋਂ ਸੋਮਵਾਰ ਨੂੰ ਡਿਪਟੀ ਕਮਿਸ਼ਨਰ, ਫਿਰੋਜ਼ਪੁਰ ਅਮ੍ਰਿਤ ਸਿੰਘ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਇਹ ਮੈਰਿਜ ਰਜਿਸਟਰਾਰ ਆਪਣੇ ਤੌਰ ‘ਤੇ ਕੰਮ ਕਰਨਗੇ। ਇਨ੍ਹਾਂ ਵੱਲੋਂ ਸ਼ਾਦੀਆਂ ਦਾ ਰਿਕਾਰਡ ਤਿਆਰ ਕਰਨ ਅਤੇ ਸਾਂਭ ਸੰਭਾਲ ਤੇ ਆਉਣ ਵਾਲਾ ਖਰਚਾ ਆਪਣੇ ਪੱਧਰ ‘ਤੇ ਕੀਤਾ ਜਾਵੇਗਾ ਅਤੇ ਇਹ ਸੇਵਾ ਦੀ ਭਾਵਨਾ ਰੱਖ ਕੇ ਕੰਮ ਕਰਨਗੇ। ਇਸ ਦੇ ਇਵਜ਼ ਵਿਚ ਇਨ੍ਹਾਂ ਨੂੰ ਸਰਕਾਰ ਵਲੋਂ ਕੋਈ ਮਾਣ ਭੇਟਾ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੈਰਿਜ ਰਜਿਸਟਰਾਰ ਇੰਡੀਅਨ ਕ੍ਰਿਸਚੀਅਨ ਮੈਰਿਜ ਐਕਟ, 1872 ਵਿਚ ਦਰਜ਼ ਪ੍ਰੋਵੀਜ਼ਨ ਅਨੁਸਾਰ ਕੰਮ ਕਰੇਗਾ ਅਤੇ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕਰੇਗਾ, ਕਿਸੇ ਵੀ ਕਿਸਮ ਦੀ ਉਣਤਾਈ ਸਬੰਧੀ ਅਤੇ ਜੇਕਰ ਕੋਈ ਮਾਮਲਾ ਕੋਰਟ ਵਿਚ ਚਲਾ ਜਾਂਦਾ ਹੈ ਤਾਂ ਉਹ ਅਜਿਹੇ ਮਾਮਲੇ ਵਿਚ ਆਪ ਜਵਾਬਦੇਹ ਹੋਵੇਗਾ। ਕੋਰਟ ਕੇਸ ਡਿਫੈਂਡ ਕਰਨ ਦਾ ਖਰਚਾ/ਫੀਸ ਆਦਿ ਸਰਕਾਰ ਵਲੋਂ ਨਹੀਂ ਦਿੱਤਾ ਜਾਵੇਗਾ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024