ਨੇਕੀ ਦੀ ਬਦੀ ਤੇ ਸਚਾਈ ਦਾ ਝੂਠ ਤੇ ਜਿੱਤ ਦਾ ਪ੍ਰਤੀਕ ਦੁਸਹਿਰਾ ਸੀਆ ਰਾਮ ਡਰਾਮਾਟਿਕ ਕਲੱਬ ਅਤੇ ਦੁਸ਼ਹਿਰਾ ਕਮੇਟੀ ਵੱਲੋਂ ਧੂੰਮ-ਧਾਮ ਨਾਲ ਮਨਾਇਆ ਗਿਆ
- 141 Views
- kakkar.news
- October 6, 2022
- Punjab Religious
ਨੇਕੀ ਦੀ ਬਦੀ ਤੇ ਸਚਾਈ ਦਾ ਝੂਠ ਤੇ ਜਿੱਤ ਦਾ ਪ੍ਰਤੀਕ ਦੁਸਹਿਰਾ ਸੀਆ ਰਾਮ ਡਰਾਮਾਟਿਕ ਕਲੱਬ ਅਤੇ ਦੁਸ਼ਹਿਰਾ ਕਮੇਟੀ ਵੱਲੋਂ ਧੂੰਮ-ਧਾਮ ਨਾਲ ਮਨਾਇਆ ਗਿਆ
ਫਿਰੋਜ਼ਪੁਰ 06 ਅਕਤੂਬਰ ( ਸੁਭਾਸ਼ ਕੱਕੜ)
ਨੇਕੀ ਦਾ ਬਦੀ ਤੇ ਸਚਾਈ ਦਾ ਝੂਠ ਤੇ ਜਿੱਤ ਦਾ ਪ੍ਰਤੀਕ ਦੁਸਹਿਰਾ ਸ਼ੀਯਾਰਾਮ ਡਰਾਮਾਟਿਕ ਕਲੱਬ ਅਤੇ ਦਸਹਿਰਾ ਕਮੇਟੀ ਵੱਲੋਂ ਸਥਾਨਕ ਆਈ ਟੀ ਆਈ ਗਰਾਊਂਡ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਰਾਣਾ ਗੁਰਮੀਤ ਸਿੰਘ ਸੋਢੀ ਸਾਬਕਾ ਕੈਬਨਿਟ ਮੰਤਰੀ (ਪੰਜਾਬ) ਉਹਨਾਂ ਦੇ ਨਾਲ ਸ਼੍ਰੀ ਧਰਮਪਾਲ ਬਾਂਸਲ ਅਤੇ ਵੱਡੀ ਗਿਣਤੀ ਵਿੱਚ ਸਮਰਥਕ ਵਿਸ਼ੇਸ਼ ਤੌਰ ਤੇ ਪਧਾਰੇ। ਦੁਸ਼ਹਿਰਾ ਕਮੇਟੀ ਵੱਲੋਂ ਉਹਨਾਂ ਨੂੰ ਸਨਮਾਨ ਚਿੰਨ੍ਹ ਅਤੇ ਸਰੋਪਾ ਭੇਂਟ ਕਰ ਕੇ ਸਨਮਾਨਤ ਕੀਤਾ ਗਿਆ। ਵਿਸ਼ੇਸ਼ ਤੌਰ ਤੇ ਆਤਿਸ਼ਬਾਜੀ ਮੰਗਵਾਈ ਗਈ ਜਿਸ ਵਿਚ ਕਰਨ ਚੱਕਰ, ਅਰਜੁਨ ਚੱਕਰ ਅਤੇ ਹੋਰ ਕਈ ਤਰ੍ਹਾਂ ਦੀਆਂ ਆਈਟਮਾਂ ਸ਼ਾਮਲ ਸਨ। ਮੇਘਨਾਥ ਕੁੰਭਕਰਨ ਅਤੇ ਰਾਵਣ ਦੇ ਪੁਤਲੇ 55 ਫ਼ੁੱਟ ਦੇ ਤਿਆਰ ਕੀਤੇ ਗਏ। ਜਿਨ੍ਹਾਂ ਨੂੰ ਮੁੱਖ ਮਹਿਮਾਨ ਵੱਲੋਂ ਰਿਮੋਟ ਦਵਾਰਾ ਅਗਨੀ ਭੇਟ ਕੀਤਾ ਗਿਆ। ਦੁਸਹਿਰਾ ਸ੍ਰੀ ਵਿਜੈ ਮੌਗਾ ਅਤੇ ਕੈਲਾਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੀ ਟੀਮ ਸ੍ਰੀ ਨਰਿੰਦਰ ਕੱਕੜ,ਕਮਲ ਕਾਲਿਆ ਦਾਨਿਸ਼ ਕੱਕੜ ਸੁਰਿੰਦਰ ਵਧਵਾ, ਵਿਨੋਦ ਸ਼ਰਮਾ, ਚੇਤਨ ਸ਼ਰਮਾ, ਰਾਜੇਸ਼ ਗਿਰਧਰ ਵਿਸ਼ਾਲ ਸ਼ਰਮਾ ਦੀ ਅਣਥੱਕ ਮਿਹਨਤ ਨਾਲ ਖੂਬਸੂਰਤ ਤਿਉਹਾਰ ਮਨਾਇਆ ਗਿਆ। ਪੁਲਿਸ ਪ੍ਰਸ਼ਾਸ਼ਨ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਸ੍ਰੀ ਕੈਲਾਸ਼ ਸ਼ਰਮਾ ਚੇਅਰਮੈਨ ਅਤੇ ਸ੍ਰੀ ਵਿਜੇ ਮੌਗਾ ਪ੍ਰਧਾਨ ਵੱਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਅਤੇ ਫਿਰੋਜ਼ਪੁਰ ਦੇ ਪ੍ਰਭੂ ਸ਼੍ਰੀ ਰਾਮ ਜੀ ਦੇ ਭਗਤਾਂ ਦਾ ਅਮਨ ਸ਼ਾਂਤੀ ਨਾਲ ਦੁਸਹਿਰਾ ਮਨਾਇਆ ਜਾਣ ਤੇ ਧੰਨਵਾਦ ਕੀਤਾ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024