ਗੁਰਜੰਟ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਲਖਬੀਰ ਲੰਡਾ ਨੇ ਲਈ
- 142 Views
- kakkar.news
- October 12, 2022
- Crime Punjab
ਗੁਰਜੰਟ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਲਖਬੀਰ ਲੰਡਾ ਨੇ ਲਈ
ਚੰਡੀਗੜ੍ਹ 12 ਅਕਤੂਬਰ2022
ਸਿਟੀਜ਼ਨਜ਼ ਵੋਇਸ
ਪਿੰਡ ਰਸੂਲਪੁਰ ‘ਚ ਗੁਰਜੰਟ ਸਿੰਘ ਨਾਮ ਦੇ ਦੁਕਾਨਦਾਰ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ ਗੁਰਜੰਟ ਦੇ ਕਤਲ ਦੀ ਜ਼ਿੰਮੇਵਾਰੀ ਲਖਬੀਰ ਲੰਡਾ ਨੇ ਲਈ ਹੈ।ਹੁਣ ਪਿੰਡ ਰਸੂਲਪੁਰ ‘ਚ ਗੁਰਜੰਟ ਸਿੰਘ ਨਾਮ ਦੇ ਦੁਕਾਨਦਾਰ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ‘ਚ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਇੰਟਰਨੈੱਟ ਮੀਡੀਆ ‘ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ।ਇਸ ਪੋਸਟ ਵਿੱਚ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਕਿਹੈ ਕਿ ਗੁਰਜੰਟ ਪੁਲਿਸ ਵਿੱਚ ਭਰਤੀ ਹੋਇਆ ਸੀ, ਉਸ ਨੇ ਮੇਰੇ ਭਰਾ ਅਰਸ਼ਦੀਪ ਭੱਟੀ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਹੈ।ਉਹ (ਗੁਰਜੰਟ) ਪੁਲਿਸ ਵਿੱਚ ਭਰਤੀ ਹੋਇਆ ਸੀਮੈਂ ਉਸ ਦੇ ਪਰਿਵਾਰ ਤੋਂ ਫਿਰੌਤੀ ਦੀ ਮੰਗ ਵੀ ਕੀਤੀ ਸੀ ਅਤੇ ਇਕ ਦੋਸਤ ਦੇ ਕਹਿਣ ‘ਤੇ ਉਸ ਨੂੰ ਬਿਨਾਂ ਪੈਸੇ ਲਏ ਛੱਡ ਦਿੱਤਾ ਸੀ।ਉਸ ਨੇ ਅੱਗੇ ਕਿਹਾ ਕਿ ਗੁਰਜੰਟ ਪੁਲਿਸ ਦਾ ਦਲਾਲ ਬਣ ਚੁੱਕਾ ਸੀ।ਅਸੀਂ ਕਿਸੇ ਵੀ ਦਲਾਲ ਨੂੰ ਨਹੀਂ ਬਖਸ਼ਾਂਗੇ। ਗੁਰਜੰਟ ਵੱਲੋਂ ਕੀਤਾ ਗਿਆ ਕੰਮ (ਕਤਲ) ਸ਼ਾਂਤੀਪੂਰਵਕ ਕੀਤਾ ਗਿਆ ਹੈ।
ਪੁਲਿਸ ਨੂੰ ਆਪਣਾ ਕੰਮ ਕਰਨ ਦਿਓ। ਜੇਕਰ ਪੁਲਿਸ ਸਾਡੇ ਘਰਾਂ ‘ਚ ਜਾ ਕੇ ਕਿਸੇ ਨੂੰ ਤੰਗ ਪ੍ਰੇਸ਼ਾਨ ਕਰਦੀ ਹੈ ਤਾਂ ਆਉਣ ਵਾਲੇ ਸਮੇਂ ‘ਚ ਲਖਬੀਰ ਸਿੰਘ ਲੰਡਾ ਨੇ ਪੁਲਿਸ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਪੁਲਿਸ ਨੇ ਸਾਡੇ 35,40 ਨੌਜਵਾਨਾਂ ਨੂੰ ਦਲਾਲਾਂ ਦੀ ਸ਼ਹਿ ‘ਤੇ ਜੇਲ੍ਹਾਂ ‘ਚ ਡੱਕ ਦਿੱਤਾ ਹੈ, ਜੋ ਬੇਕਸੂਰ ਹਨ।ਪੁਲਿਸ ਨੂੰ ਸਿੱਧੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਾਡੇ 35 ਤੋਂ 40 ਬੇਕਸੂਰ ਕੈਦੀ ਜੇਲ੍ਹਾਂ ਵਿੱਚ ਬੰਦ ਹਨ ਅਤੇ ਤੁਸੀਂ ਇਸ ਦਲਾਲ ਦੇ ਕਹਿਣ ‘ਤੇ ਹੀ ਫੜੇ ਹਨ, ਅਸੀਂ ਤੁਹਾਨੂੰ ਵੀ ਨਹੀਂ ਛੱਡਾਂਗੇ।
ਜਿਸ ਮੌਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ,ਦੋਵੇਂ ਦੋਸ਼ੀ ਦੁਕਾਨ ‘ਤੇ ਗਾਹਕ ਬਣ ਕੇ ਆਏ ਅਤੇ ਕੱਪੜਿਆਂ ਨੂੰ ਦੇਖਦੇ ਰਹੇ।ਮੌਕਾ ਮਿਲਦਿਆਂ ਹੀ ਦੋਵਾਂ ਨੇ ਗੁਰਜੰਟ ਸਿੰਘ ‘ਤੇ ਕਰੀਬ ਪੰਦਰਾਂ ਰਾਉਂਡ ਫਾਇਰ ਕੀਤੇ। ਗੋਲੀਆਂ ਲੱਗਣ ਦੇ ਨਾਲ ਦੁਕਾਨਦਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਸ਼ੁਰੂਆਤੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਕਿ ਪੰਜਾਬ ਪੁਲਿਸ ਨੂੰ ਸ਼ੱਕ ਹੈ ਕਿ ਦੁਕਾਨ ਚਲਾਉਣ ਵਾਲੇ ਨੌਜਵਾਨ ਤੋਂ ਕੁਝ ਸ਼ਰਾਰਤੀ ਅਨਸਰ ਫਿਰੌਤੀ ਮੰਗ ਰਹੇ ਸਨ ਅਤੇ ਫਿਰੌਤੀ ਨਾ ਦੇਣ ਕਾਰਨ ਉਸ ਦਾ ਕਤਲ ਕੀਤਾ ਗਿਆ ਸੀ।ਮ੍ਰਿਤਕ ਗੁਰਜੰਟ ਦੇ ਪਿਤਾ ਨੇ ਪੁਲਿਸ ਦੇ ਸਾਹਮਣੇ ਇਹ ਵੀ ਦੋਸ਼ ਲਗਾਇਆ ਸੀ ਕਿ ਗੈਂਗਸਟਰ ਲੰਡਾ ਉਸ ਤੋਂ ਕਈ ਸਾਲਾਂ ਤੋਂ 200000 ਰੁਪਏ ਦੀ ਫਿਰੌਤੀ ਦੀ ਮੰਗ ਕਰ ਰਿਹਾ ਸੀ ਅਤੇ ਹਮੇਸ਼ਾ ਗੈਂਗਸਟਰ ਲੰਡਾ ਸਾਡੇ ਲੜਕੇ ਨੂੰ ਮਾਰਦਾ ਰਿਹਾ ਹੈ।



- October 15, 2025