43 ਗ੍ਰਾਮ ਹੈਰੋਇਨ ਤੇ, 510 ਰੁਪਏ ਜੂਏ ਦੀ ਰਾਸ਼ੀ ਅਤੇ, 56 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ 5 ਖ਼ਿਲਾਫ਼ ਮਾਮਲਾ ਦਰਜ
- 92 Views
- kakkar.news
- October 24, 2022
- Crime Punjab
43 ਗ੍ਰਾਮ ਹੈਰੋਇਨ ਤੇ, 510 ਰੁਪਏ ਜੂਏ ਦੀ ਰਾਸ਼ੀ ਅਤੇ, 56 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ 5 ਖ਼ਿਲਾਫ਼ ਮਾਮਲਾ ਦਰਜ
ਫਿਰੋਜ਼ਪੁਰ 24 ਅਕਤੂਬਰ 2022 (ਸੁਭਾਸ਼ ਕੱਕੜ)
ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਵੱਖ ਵੱਖ ਥਾਵਾਂ ਤੋਂ 43 ਗ੍ਰਾਮ ਹੈਰੋਇਨ, 56 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 510 ਰੁਪਏ ਜੂਏ ਦੀ ਰਾਸ਼ੀ ਬਰਾਮਦ ਕਰਕੇ 5 ਵਿਅਕਤੀਆਂ ਖਿਲਾਫ ਐੱਨਡੀਪੀਐੱਸ ਐਕਟ, ਆਬਕਾਰੀ ਐਕਟ ਅਤੇ ਜੂਆ ਐਕਟ ਤਹਿਤ ਮਾਮਲੇ ਦਰਜ ਕੀਤੇ ਹਨ। ਥਾਣਾ ਸਿਟੀ ਜ਼ੀਰਾ ਦੇ ਏਐੱਸਆਈ ਸਤਵੰਤ ਸਿੰਘ ਨੇ ਦੱਸਿਆ ਕਿ ਉਨਾਂ੍ਹ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਸਨੇਰ ਰੋਡ ਜ਼ੀਰਾ ਪਾਸ ਪੁੱਜੇ ਤਾਂ ਇਕ ਨੌਜਵਾਨ ਮੋਨੂੰ ਪੁੱਤਰ ਦਜਈ ਵਾਸੀ ਸਨੇਰ ਰੋਡ ਜ਼ੀਰਾ ਪੈਦਲ ਆਉਂਦਾ ਵਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਗਿਆ ਤੇ ਇਕ ਦਮ ਪਿਛੇ ਮੁੜ ਪਿਆ, ਜਿਸ ਨੂੰ ਪੁਲਿਸ ਪਾਰਟੀ ਵੱਲੋਂ ਸ਼ੱਕ ਦੀ ਬਿਨਾਅ ਬਿਨਾਅ ‘ਤੇ ਕਾਬੂ ਕਰਕੇ ਤਲਾਸ਼ੀ ਲਈ ਗਈ ਤਾਂ 26 ਗ੍ਰਾਮ ਹੈਰੋਇਨ ਬਰਾਮਦ ਹੋਈਥਾਣਾ ਘੱਲਖੁਰਦ ਦੇ ਏਐੱਸਆਈ ਹਰਪਾਲ ਸਿੰਘ ਨੇ ਦੱਸਿਆ ਕਿ ਉਨਾਂ੍ਹ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਰੇਲਵੇ ਫਾਟਕ ਫਿਰੋਜ਼ਸ਼ਾਹ ਪੁੱਜੇ ਤਾਂ ਇਕ ਨੌਜਵਾਨ ਸੂਰਜ ਪੁੱਤਰ ਮੰਗਲ ਵਾਸੀ ਸੋਢੀ ਨਗਰ ਪੈਦਲ ਆਉਂਦਾ ਵਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਗਿਆ ਤੇ ਇਕ ਦਮ ਪਿੱਛੇ ਮੁੜ ਪਿਆ, ਜਿਸ ਨੂੰ ਪੁਲਿਸ ਪਾਰਟੀ ਵੱਲੋਂ ਸ਼ੱਕ ਦੀ ਬਿਨਾਅ ‘ਤੇ ਕਾਬੂ ਕਰਕੇ ਤਲਾਸ਼ੀ ਲਈ ਤਾਂ ਇਸ ਕੋਲੋਂ 17 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣਾ ਘੱਲਖੁਰਦ ਦੇ ਹੌਲਦਾਰ ਜੋਗਿੰਦਰਪਾਲ ਨੇ ਦੱਸਿਆ ਕਿ ਉਨਾਂ੍ਹ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਫਿਰੋਜ਼ਸ਼ਾਹ ਪਾਸ ਪੁੱਜੇ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਅਰਸ਼ਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਫਿਰੋਜ਼ਸ਼ਾਹ ਜੋ ਨਾਜਾਇਜ਼ ਸ਼ਰਾਬ ਵੇਚਣ ਦਾ ਆਦੀ ਹੈ, ਜੋ ਹੁਣ ਵੀ ਸੂਆ ਦੀ ਪੱਟੜੀ ‘ਤੇ ਬੈਠਾ ਨਾਜਾਇਜ਼ ਸ਼ਰਾਬ ਵੇਚ ਰਿਹਾ ਹੈ, ਜੇਕਰ ਹੁਣੇ ਇਸ ‘ਤੇ ਛਾਪੇਮਾਰੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀ ‘ਤੇ ਛਾਪੇਮਾਰੀ ਕਰਕੇ ਕਾਬੂ ਕੀਤਾ ਗਿਆ ਤੇ 20 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਇਸੇ ਹੀ ਥਾਣੇ ਦੇ ਏਐੱਸਆਈ ਹਰਪਾਲ ਸਿੰਘ ਨੇ ਦੱਸਿਆ ਕਿ ਉਨਾਂ੍ਹ ਦੀ ਪੁਲਿਸ ਪਾਰਟੀ ਬੀਤੇ ਦਿਨਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਬੱਸ ਅੱਡਾ ਮੁੱਦਕੀ ਪਾਸ ਪੁੱਜੇ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਜਸਮੇਲ ਸਿੰਘ ਉਰਫ ਗੋਲਾ ਪੁੱਤਰ ਬਲਜਿੰਦਰ ਸਿੰਘ ਵਾਸੀ ਮੁੱਦਕੀ ਜੋ ਆਪਣੀ ਕਾਰ ਹਾਂਡਾ ਸਿਟੀ ਨੰਬਰ ਪੀਬੀ 03 ਬੀਏ 4167 ਵਿਚ ਸ਼ਰਾਬ ਚੰਡੀਗੜ੍ਹ ਮਾਰਕਾ ਲਿਆ ਕੇ ਨੇੜੇ ਪੈਟਰੋਲ ਪੰਪ ਫਰੀਦਕੋਟ ਰੋਡ ਮੁੱਦਕੀ ਵਿਖੇ ਕਾਰ ਸਵਿਫਟ ਡੀਜਾਇਰ ਨੰਬਰ ਪੀਬੀ 04 ਏਏ 9734 ਵਿਚ ਸ਼ਿਫਟ ਕਰ ਰਹੇ ਹਨ, ਜੇਕਰ ਹੁਣੇ ਇਸ ‘ਤੇ ਛਾਪੇਮਾਰੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀ ‘ਤੇ ਛਾਪੇਮਾਰੀ ਕੀਤੀ ਗਈ ਤਾਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਤੇ ਮੌਕੇ ‘ਤੇ 36 ਬੋਤਲਾਂ ਮਾਰਕਾ 999 ਪਾਵਰ ਸਟਾਰਟ ਫਾਇਨ ਵਿਸਕੀ ਤੇ ਉਕਤ ਕਾਰਾਂ ਹਾਂਡਾ ਸਿਟੀ ਤੇ ਸਵਿਫਟ ਡੀਜਾਇਰ ਬਰਾਮਦ ਹੋਈਆਂ। ਥਾਣਾ ਤਲਵੰਡੀ ਭਾਈ ਦੇ ਏਐੱਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਉਨਾਂ੍ਹ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਮੇਨ ਬਾਜ਼ਾਰ ਟੀ ਪੁਆਇੰਟ ਤਲਵੰਡੀ ਭਾਈ ਪਾਸ ਪੁੱਜੇ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਰਾਹੁਲ ਵਧਵਾ ਪੁੱਤਰ ਕੁਲਦੀਪ ਰਾਜ ਵਾਸੀ ਵਾਰਡ ਨੰਬਰ 4 ਗਲੀ ਨੰਬਰ 2, ਸ਼ਕਤੀ ਨਗਰ ਤਲਵੰਡੀ ਭਾਈ ਜੋ ਦੜਾ ਸੱਟਾ ਲਗਾ ਰਿਹਾ ਹੈ। ਜੇਕਰ ਹੁਣੇ ਇਸ ‘ਤੇ ਛਾਪੇਮਾਰੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ। ਪੁਲਿਸਪਾਰਟੀ ਵੱਲੋਂ ਦੋਸ਼ੀ ‘ਤੇ ਛਾਪੇਮਾਰੀ ਕਰਕੇ ਕਾਬੂ ਕੀਤਾ ਗਿਆ ਤੇ ਤਲਾਸ਼ੀ ਦੌਰਾਨ 510 ਰੁਪਏ ਰਾਸ਼ੀ ਦੜਾ ਸੱਟਾ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024