ਪੁੱਤ ਤੇ ਧੀ ਨੂੰ ਕਤਲ ਕਰਨ ਦੇ ਦੋਸ਼ ਹੇਠ ਕਲਯੁੱਗੀ ਕਾਤਲ ਬਾਪ ਨੂੰ ਉਮਰ ਕੈਦ
- 112 Views
- kakkar.news
- October 31, 2022
- Crime Punjab
ਪੁੱਤ ਤੇ ਧੀ ਨੂੰ ਕਤਲ ਕਰਨ ਦੇ ਦੋਸ਼ ਹੇਠ ਕਲਯੁੱਗੀ ਕਾਤਲ ਬਾਪ ਨੂੰ ਉਮਰ ਕੈਦ
ਸ੍ਰੀ ਮੁਕਤਸਰ ਸਾਹਿਬ 31 ਅਕਤੂਬਰ 2022 (ਸਿਟੀਜ਼ਨਜ਼ ਵੋਇਸ)
ਆਪਣੇ ਹੀ ਮਾਸੂਮ ਪੁੱਤਰ ਤੇ ਧੀ ਨੂੰ ਨਹਿਰ ਵਿੱਚ ਸੁੱਟਕੇ ਮਾਰਨ ਵਾਲੇ ਕਲਯੁੱਗੀ ਬਾਪ ਨੂੰ ਜ਼ਿਲ੍ਹਾ ਤੇ ਸੈਸ਼ਨ ਜੱਜ ਅਰੁਣਵੀਰ ਵਸ਼ਿਸ਼ਟ ਦੀ ਅਦਾਲਤ ਨੇ ਜ਼ਿਲ੍ਹਾ ਅਟਾਰਨੀ ਸ੍ਰੀ ਐਸਕੇ ਕੋਛੜ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਉਮਰ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰੁਪਾਣਾ ਦੇ ਰਹਿਣ ਵਾਲੇ ਨੱਥੂ ਰਾਮ ਬਿਜਲੀ ਮੈਕੇਨਿਕ ਸੀ।ਉਹ ਆਪਣੇ ਬਾਪ, ਪਤਨੀ ਤੇ ਬੱਚਿਆਂ ਨਾਲ ਰਹਿੰਦਾ ਸੀ। ਉਹ ਅਕਸਰ ਆਰਥਿਕ ਤੰਗੀ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਜਿਸਦੇ ਚੱਲਦਿਆਂ ਉਸਨੇ 20 ਮਾਰਚ 2018 ਨੂੰ ਆਪਣੇ ਪੁੱਤਰ ਸੰਜੂ ਕੁਮਾਰ (10) ਅਤੇ ਧੀ ਪਲਕ (8) ਨੂੰ ਸਕੂਲ ਪੜ੍ਹਣ ਜਾਂਦਿਆਂ ਨਹਿਰ ਵਿੱਚ ਸੁੱਟਕੇ ਮਾਰ ਦਿੱਤਾ ਸੀ। ਇਸਦੀ ਜਾਣਕਾਰੀ ਨੱਥੂ ਰਾਮ ਦੇ ਪਿਤਾ ਟੇਕ ਚੰਦ ਨੇ ਪੁਲਿਸ ਨੂੰ ਦਿੱਤੀ ਜਿਸਦੇ ਆਧਾਰ ’ਤੇ ਥਾਨਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਨੱਥੂ ਰਾਮ ਦੇ ਖਿਲਾਫ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤੇ ਦਸਤਾਵੇਜ਼ਾਂ ਅਤੇ ਸਰਕਾਰੀ ਵਕੀਲ ਸ੍ਰੀ ਐਸਕੇ ਕੋਛੜ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਦਾਲਤ ਨੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ਹੈ।


