-ਸਖੀ ਵਨ ਸਟਾਪ ਸੈਂਟਰ ਵੱਲੋਂ ਅਕਤੂਬਰ ਮਹੀਨੇ ਦੌਰਾਨ ਸ਼ਹਿਰਾਂ ਤੇ ਪਿੰਡਾਂ ਵਿਚ ਜਾ ਕੇ ਫੈਲਾਈ ਗਈ ਜਾਗਰੂਕਤਾ, -ਪੀੜਿਤ ਔਰਤਾਂ ਨੂੰ ਇਕ ਛੱਤ ਹੇਠ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਸੇਵਾਵਾਂ
- 105 Views
- kakkar.news
- November 2, 2022
- Health Punjab
-ਸਖੀ ਵਨ ਸਟਾਪ ਸੈਂਟਰ ਵੱਲੋਂ ਅਕਤੂਬਰ ਮਹੀਨੇ ਦੌਰਾਨ ਸ਼ਹਿਰਾਂ ਤੇ ਪਿੰਡਾਂ ਵਿਚ ਜਾ ਕੇ ਫੈਲਾਈ ਗਈ ਜਾਗਰੂਕਤਾ,
-ਪੀੜਿਤ ਔਰਤਾਂ ਨੂੰ ਇਕ ਛੱਤ ਹੇਠ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਸੇਵਾਵਾਂ
ਫਾਜ਼ਿਲਕਾ, 2 ਨਵੰਬਰ 2022 ਅਨੁਜ ਕੱਕੜ ਟੀਨੂੰ
ਸਖੀ ਵਨ ਸਟਾਪ ਸੈਂਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਭਾਗ ਵੱਲੋਂ ਭਾਰਤ ਸਰਕਾਰ ਦੇ ਅਧੀਨ ਪੰਜਾਬ ਦੇ ਹਰ ਜਿਲ੍ਹੇ ਵਿੱਚ ਚਲਾਈ ਜਾ ਰਹੀ ਸਕੀਮ ਹੈ ਜਿਸ ਵਿੱਚ ਹਿੰਸਾ ਤੋਂ ਪੀੜਿਤ ਔਰਤਾਂ ਨੂੰ ਜਰੂਰਤ ਪੈਣ ਤੇ ਇੱਕ ਹੀ ਛੱਤ ਹੇਠ ਪੁਲਿਸ, ਕਾਨੂੰਨੀ, ਡਾਕਟਰੀ, ਮਨੋਵਿਗਿਆਨਕ ਸਲਾਹ ਅਤੇ ਆਰਜੀ ਆਸਰਾ ਵਰਗੀਆਂ ਐਂਮਰਜੈਂਸੀ ਸੇਵਾਵਾ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤੇ ਫਾਜ਼ਿਲਕਾ ਅੰਦਰ ਵੀ ਸਖੀ ਵਨ ਸਟਾਪ ਸੈਂਟਰ ਸਲਫਤਾਪੂਰਵਕ ਚੱਲ ਰਿਹਾ ਹੈ ਤੇ ਸੈਂਟਰ ਸਟਾਫ ਵੱਲੋਂ ਅਨੇਕਾ ਮਾਮਲੇ ਸੁਲਝਾਏ ਗਏ ਹਨ ਤੇ ਸਮੇਂ-ਸਮੇਂ ਅੰਦਰ ਸ਼ਹਿਰਾਂ ਤੇ ਪਿੰਡਾਂ ਵਿਚ ਜਾ ਕੇ ਸੈਂਟਰ ਦੇ ਸਟਾਫ ਵੱਲੋਂ ਲੋਕਾਂ ਨੂੰ ਇਸ ਸਕੀਮ ਦੀ ਸੇਵਾਵਾਂ ਬਾਰੇ ਦੱਸਿਆ ਜਾ ਰਿਹਾ ਹੈ।
ਸਖੀ ਵਨ ਸਟਾਪ ਸੈਂਟਰ ਫਾਜਿਲਕਾ ਵਲੌਂ ਅਕਤੂਬਰ ਮਹੀਨੇ ਵਿਚ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਹਰਦੀਪ ਕੌਰ ਦੀ ਅਗਵਾਈ ਹੇਠ ਸੈਂਟਰ ਦੇ ਸਟਾਫ ਰਾਹੀਂ ਸ਼ਹਿਰ ਦੇ ਵੱਖ-ਵੱਖ ਏਰੀਆ ਤੇ ਪਿੰਡਾਂ ਵਿਚ ਇਸ ਸਕੀਮ ਸਬੰਧੀ ਜਾਗਰੂਕਤਾ ਫੈਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸਟਾਫ ਵੱਲੋਂ ਲੋਕਾਂ ਤੱਕ ਪਹੁੰਚ ਕਰਕੇ ਇਸ ਸਕੀਮ ਅਧੀਨ ਮੁਹੱਈਆਂ ਕਰਵਾਈਆਂ ਜਾਂਦੀਆਂ ਸੇਵਾਵਾਂ ਬਾਰੇ ਜਾਣੂੰ ਕਰਵਾਇਆ ਗਿਆ।
ਸੈਂਟਰ ਇੰਚਾਰਜ ਸ਼੍ਰੀਮਤੀ ਗੌਰੀ ਸਚਦੇਵਾ ਅਤੇ ਪੈਰਾਲੀਗਲ ਲਾਇਰ ਸ਼੍ਰੀਮਤੀ ਜਯੋਤੀ ਵਰਮਾ ਨੇ ਦੱਸਿਆ ਕਿ ਅਕਤੂਬਰ ਮਹੀਨੇ ਵਿਚ ਝੀਵਰਾਂ ਕਲੋਨੀ, ਭੈਰੋ ਮੁਹੱਲਾ, ਬੰਨਵਾਲਾ ਹਨਵੰਤਾ, ਜੰਡਵਾਲਾ ਖਰਤਾ, ਖੂਈ ਖੇੜਾ, ਲਾਧੂਕਾ, ਜਮਾਲ ਕੇ, ਭੰਬਾ ਵਟੂ, ਪੈਂਚਾਂ ਵਾਲੀ, ਲਾਲੋ ਵਾਲੀ, ਤੁਰਕਾਂ ਵਾਲੀ ਵਿਚ ਸਟਾਫ ਰਾਹੀਂ ਇਸ ਸਕੀਮ ਅਧੀਨ ਆਉਣ ਵਾਲੀਆਂ ਸੇਵਾਂਵਾ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਕੋਈ ਵੀ ਔਰਤ ਜਰੂਰਤ ਪੈਣ ਤੇ ਵਨ ਸਟਾਪ ਸੈਂਟਰ ਦੇ ਨੰਬਰ 01638-260181 ਅਤੇ ਨਿੱਜੀ ਨੰਬਰ ਸੈਂਟਰ ਇੰਚਾਰਜ ਸ਼੍ਰੀਮਤੀ ਗੌਰੀ ਸਚਦੇਵਾ 94645-03876 ਅਤੇ ਪੈਰਾਲੀਗਲ ਲਾਇਰ ਸ਼੍ਰੀਮਤੀ ਜਯੋਤੀ ਵਰਮਾ 79883-66332 ਤੇ ਸੰਪਰਕ ਕੀਤਾ ਜਾ ਸਕਦਾ ਹੈ।


