ਫਿਰੋਜ਼ਪੁਰ ਦੇ ਦੋ ਵਿਅਕਤੀਆਂ ਨੂੰ ਅੰਮ੍ਰਿਤਸਰ ਪੁਲਿਸ ਨੇ ਤਿੰਨ ਗ੍ਰੇਨੇਡ ਤੇ ਇੱਕ ਲੱਖ ਦੀ ਨਕਦੀ ਸਮੇਤ ਕੀਤਾ ਗਿਰਫ਼ਤਾਰ
- 524 Views
- kakkar.news
- November 17, 2022
- Crime Punjab
ਫਿਰੋਜ਼ਪੁਰ ਦੇ ਦੋ ਵਿਅਕਤੀਆਂ ਨੂੰ ਅੰਮ੍ਰਿਤਸਰ ਪੁਲਿਸ ਨੇ ਤਿੰਨ ਗ੍ਰੇਨੇਡ ਤੇ ਇੱਕ ਲੱਖ ਦੀ ਨਕਦੀ ਸਮੇਤ ਕੀਤਾ ਗਿਰਫ਼ਤਾਰ
ਅੰਮ੍ਰਿਤਸਰ 17 ਨਵੰਬਰ 2022 (ਸਿਟੀਜ਼ਨਜ਼ ਵੋਇਸ)
ਅੰਮ੍ਰਿਤਸਰ ਪੁਲਿਸ ਨੇ ਨਾਕੇਬੰਦੀ ਕਰਕੇ ਕਾਰ ਦੀ ਤਲਾਸ਼ੀ ਦੌਰਾਨ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਤਿੰਨ ਗ੍ਰੇਨੇਡ ਤੇ ਇੱਕ ਲੱਖ ਦੀ ਨਕਦੀ ਬਰਾਮਦ ਕੀਤੀ ਹੈ। ਦੋਵੇਂ ਮੁਲਜਮ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ। ਅੰਮ੍ਰਿਤਸਰ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਪੁਲਿਸ ਵੱਲੋਂ ਨਾਕੇਬੰਦੀ ਦੌਰਾਨ ਵਾਹਨਾਂ ਦੀ ਚੈਕਿੰਗ ਦੌਰਾਨ ਉਕਤ ਕਾਰ ‘ਚੋਂ ਸਮੱਗਰੀ ਬਰਾਮਦ ਹੋਈ ਹੈ।ਪੁਲਿਸ ਕਮਿਸ਼ਨਰ ਮੁਤਾਬਕ ਦੋਵਾਂ ਮੁਲਜਮਾਂ ‘ਚੋਂ ਇਕ ਮੁਲਜ਼ਮ ਪਹਿਲਾਂ 30 ਕਿਲੋ ਹੈਰੋਇਨ ਦੇ ਮਾਮਲੇ ‘ਚ ਜੇਲ੍ਹ ‘ਚ ਨਜ਼ਰਬੰਦ ਸੀ ਤੇ ਪੈਰੋਲ ‘ਤੇ ਆਇਆ ਸੀ ਪਰ ਵਾਪਸ ਨਹੀਂ ਗਿਆ। ਪੁਲਿਸ ਹੁਣ ਇਸ ਸਾਰੇ ਮਾਮਲੇ ਦੀ ਜਾਂਚ ‘ਚ ਲੱਗੀ ਹੈ ਕਿ ਉਕਤ ਸਮੱਗਰੀ ਕਿੱਥੋਂ ਲੈ ਕੇ ਆਇਆ ਸੀ ਤੇ ਕਿਸ ਥਾਂ ‘ਤੇ ਇਸ ਦੀ ਸਪਲਾਈ ਕਰਨੀ ਸੀ। ਪੁਲਿਸ ਕਮਿਸ਼ਨਰ ਮੁਤਾਬਕ ਏਨਾ ਨੂੰ ਕਿਸੇ ਅੱਤਵਾਦੀ ਜਥੇਬੰਦੀ ਨਾਲ ਜੋੜਨਾ ਹਾਲੇ ਠੀਕ ਨਹੀਂ ਪਰ ਜਾਂਚ ‘ਚ ਕਿਸੇ ਵੀ ਸੰਭਾਵਨਾ ਨੂੰ ਇਨਕਾਰ ਨਹੀਂ ਕੀਤਾ ਜਾ ਸਕਦਾ। ਪੁਲਿਸ ਦੀਆਂ ਟੀਮਾਂ ਜਾਂਚ ‘ਚ ਜੁੱਟ ਗਈਆਂ ਹਨ।
