ਇੰਸਟਾਗ੍ਰਾਮ ਉੱਤੇ ਕੁਮੈਂਟ ਕਰਨ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ 5 ਵਿਦਿਆਰਥੀ ਬੂਰੀ ਤਰ੍ਹਾਂ ਜ਼ਖਮੀ
- 120 Views
- kakkar.news
- November 19, 2022
- Punjab
ਇੰਸਟਾਗ੍ਰਾਮ ਉੱਤੇ ਕੁਮੈਂਟ ਕਰਨ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ 5 ਵਿਦਿਆਰਥੀ ਬੂਰੀ ਤਰ੍ਹਾਂ ਜ਼ਖਮੀ
ਲੁਧਿਆਣਾ 19 ਨਵੰਬਰ 2022 (ਸਿਟੀਜ਼ਨਜ਼ ਵੋਇਸ)
ਜ਼ਿਲ੍ਹੇ ਵਿੱਚ ਮੁੱਲਾਂਪੁਰ ਰੋਡ ਉੱਤੇ ਬਣੀ ਇੱਕ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿਚਾਲੇ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਇੰਸਟਾਗ੍ਰਾਮ ਉੱਤੇ ਕੁਮੈਂਟ ਕੀਤਾ ਗਿਆ ਸੀ ਜਿਸ ਤੋਂ ਬਾਅਦ ਜੂਨੀਅਰਸ ਨੇ ਡਿਗਰੀ ਲੈਣ ਆਏ ਵਿਦਿਆਰਥੀਆਂ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। 5 ਵਿਦਿਆਰਥੀ ਬੂਰੀ ਤਰ੍ਹਾਂ ਨਾਲ ਜ਼ਖਮੀ: ਦੱਸ ਦਈਏ ਕਿ ਵਿਦਿਆਰਥੀਆਂ ਦੇ ਖੂਨੀ ਝੜਪ ਦੇ ਚੱਲਦੇ 5 ਵਿਦਿਆਰਥੀ ਬੂਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਜ਼ਖਮੀ ਨੌਜਵਾਨ ਲੁਧਿਆਣਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਵਿਚਾਲੇ ਲੜਾਈ ਦਾ ਕਾਰਨ ਇੰਸਟਾਗ੍ਰਾਮ ਹੈ। ਯੂਨੀਵਰਸਿਟੀ ਦੁਆਰਾ ਦੀ ਕਨਵੋਕੇਸ਼ਨ ਦੀ ਪੋਸਟ ਸੋਸ਼ਲ ਮੀਡੀਆ ਉੱਤੇ ਪਾਈ ਸੀ। ਉਸ ਪੋਸਟ ਉੱਤੇ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀਆਂ ਨੇ ਕੁਮੇਂਟ ਕੀਤਾ ਸੀ ਕਿ ਇਹ ਪੋਸਟ ਸਹੀ ਨਹੀਂ ਪਾਈ ਗਈ ਹੈ। ਇਸ ਗੱਲ ਦਾ ਵਿਰੋਧ ਯੂਨੀਵਰਸਿਟੀ ਵਿੱਚ ਪੜਾਈ ਕਰ ਰਹੇ ਮੌਜੂਦਾ ਵਿਦਿਆਰਥੀਆਂ ਨੇ ਕੀਤਾ। ਜਿਸ ਤੋਂ ਬਾਅਦ ਯੂਨੀਵਰਸਿਟੀ ਵਿੱਚ ਜੂਨੀਅਰ ਵਿਦਿਆਰਥੀਆਂ ਦੇ ਨਾਲ ਲੜਾਈ ਹੋ ਗਈ।

