ਸਰਹੱਦ ‘ਚ ਦੋ ਸਥਾਨਾਂ ‘ਤੇ ਡ੍ਰੋਨਜ਼ ਨੂੰ ਬੀ ਐੱਸ ਐਫ ਨੇ ਫਾਇਰਿੰਗ ਕਰਕੇ ਅਤੇ ਤੇਜ਼ ਰੋਸ਼ਨੀ ਕਰਕੇ ਖਦੇੜਿਆ
- kakkar.news
- November 20, 2022
- National Punjab
ਸਰਹੱਦ ‘ਚ ਦੋ ਸਥਾਨਾਂ ‘ਤੇ ਡ੍ਰੋਨਜ਼ ਨੂੰ ਬੀ ਐੱਸ ਐਫ ਨੇ ਫਾਇਰਿੰਗ ਕਰਕੇ ਅਤੇ ਤੇਜ਼ ਰੋਸ਼ਨੀ ਕਰਕੇ ਖਦੇੜਿਆ
ਗੁਰਦਾਸਪੁਰ 20 ਨਵੰਬਰ 2022 (ਸਿਟੀਜ਼ਨਜ਼ ਵੋਇਸ)
ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ. ਨੇ ਆਪਣੀਆਂ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਜਾਰੀ ਰੱਖਦੇ ਹੋਏ ਬੀਤੀ ਰਾਤ ਸੀਮਾ ਸੁਰੱਖਿਆ ਬਲ ਸੈਕਟਰ ਗੁਰਦਾਸਪੁਰ ਦੀ ਸਰਹੱਦ ‘ਚ ਦੋ ਸਥਾਨਾਂ ‘ਤੇ ਡ੍ਰੋਨਜ਼ ਨੂੰ ਭਾਰਤੀ ਸਰਹੱਦ ‘ਚ ਭੇਜਿਆ ਪਰ ਦੋਵਾਂ ਸਥਾਨਾਂ ‘ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਫਾਇਰਿੰਗ ਕਰਕੇ ਅਤੇ ਤੇਜ਼ ਰੋਸ਼ਨੀ ਕਰਕੇ ਡੋਨ ਨੂੰ ਵਾਪਸ ਖਦੇੜ ਦਿੱਤਾ। ਇਸ ਸਬੰਧੀ ਸੀਮਾ ਸੁਰੱਖਿਆ ਬਲ ਗੁਰਦਾਸਪੁਰ ਦੇ ਡੀ. ਆਈ. ਜੀ. ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀਤੀ ਰਾਤ ਲਗਭਗ 9.30 ਵਜੇ ਕੱਸੋਵਾਲ ਬੀ.ਓ.ਪੀ. ਕੋਲ ਅੰਤਰਰਾਸ਼ਟਰੀ ਸਰਹੱਦ ‘ਤੇ ਪਾਕਿਸਤਾਨ ਤੋਂ ਆਏ ਡ੍ਰੋਨ ਦੀ ਹਲਚਲ ਵੇਖਣ ‘ਤੇ ਜਵਾਨਾਂ ਨੇ ਉਸ ‘ਤੇ 6 ਰਾਊਂਡ ਫਾਇਰ ਕੀਤੇ ਅਤੇ ਤੇਜ਼ ਰੌਸ਼ਨੀ ਦੇ ਪੰਜ ਬੰਬ ਸੁੱਟੇ, ਜਿਸ ‘ਤੇ ਡ੍ਰੋਨ ਵਾਪਸ ਪਾਕਿਸਤਾਨ ਚਲਾ ਗਿਆ।ਡੀ. ਆਈ. ਜੀ. ਜੋਸ਼ੀ ਨੇ ਦੱਸਿਆ ਕਿ ਇਸੇ ਤਰ੍ਹਾਂ ਰਾਤ ਲੱਗਭਗ 11:16 ਵਜੇ ਸਾਡੀ ਚੰਨਾ ਘਟਨ ਬੀ.ਓ.ਪੀ. ਦੇ ਕੋਲ ਵੀ ਫੋਨ ਦੀ ਆਵਾਜ਼ ਸੁਣੀ ਗਈ, ਜਿਸ ‘ਤੇ 73 ਬਟਾਲੀਅਨ ਦੇ ਜਵਾਨਾਂ ਨੇ ਉਸ ‘ਤੇ 10 ਰਾਊਂਡ ਫਾਇਰ ਕੀਤੇ ਤੇ ਡੋਨ ਵਾਪਸ ਪਾਕਿਸਤਾਨ ਵੱਲ ਚਲਾ ਗਿਆ। ਉਨ੍ਹਾਂ ਦੱਸਿਆ ਕਿ ਸੀਮਾ ਸੁਰੱਖਿਆ ਬਲ ਦੇ ਜਵਾਨ ਪਾਕਿਸਤਾਨ ਦੀ ਹਰ ਸਾਜ਼ਿਸ਼ ਦਾ ਮੂੰਹ ਤੋੜ ਜਵਾਬ ਦੇਣ ਵਿਚ ਪੂਰੀ ਤਰ੍ਹਾਂ ਮਜ਼ਬੂਤ ਹਨ ਅਤੇ ਪਾਕਿਸਤਾਨ ਦੀ ਕਿਸੇ ਵੀ ਸਾਜ਼ਿਸ਼ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਸੈਕਟਰ ‘ਚ ਦੋ ਡੈਨਜ਼ ਨੂੰ ਖਦੇੜਨ ਤੋਂ ਬਾਅਦ ਦੋਵਾਂ ਹੀ ਇਲਾਕਿਆਂ ‘ਚ ਸਰਚ ਮੁਹਿੰਮ ਚਲਾਈ ਗਈ ਹੈ

- September 29, 2026
ਟੈਕਸ ਛੋਟਾਂ ਨਾਲ ਸਬੰਧਤ ਵੱਖ-ਵੱਖ ਪ੍ਰਬੰਧਾਂ ਅਤੇ ਪ੍ਰਕਿਰਿਆਵਾਂ ਬਾਰੇ ਦਿੱਤੀ ਗਈ ਜਾਣਕਾਰੀ
- September 29, 2026
ਝੋਨੇ ਦੀ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਕਲੱਸਟਰ ਅਫਸਰਾਂ ਨਾਲ ਮੀਟਿੰਗ
- September 29, 2026
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵੱਲੋਂ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ
- September 28, 2026