Trending Now
#ਫਿਰੋਜਪੁਰ ਪੁਲਿਸ ਨੇ 4 ਆਰੋਪੀਆਂ ਨੂੰ ਹੈਰੋਇਨ ਅਤੇ ਅਸਲੇ ਸਮੇਤ ਕੀਤਾ ਕਾਬੂ
#ਬੱਚਿਆਂ ਨਾਲ ਭਰੀ ਸਕੂਲ ਬੱਸ ਹੋਈ ਹਾਦਸੇ ਦਾ ਸ਼ਿਕਾਰ
#ਸਰਕਾਰੀ ਪ੍ਰਾਇਮਰੀ ਸਕੂਲ ਕਾਮਲ ਵਿਖੇ ਕਰਵਾਇਆ ਗਿਆ ਸਾਲਾਨਾ ਇਨਾਮ ਵੰਡ ਅਤੇ ਸੱਭਿਆਚਾਰ ਪ੍ਰੋਗਰਾਮ
#ਸ਼ਵੇਤਾ ਸ਼ਰਮਾਂ ਨੇ ਵੀਜੀ ਮਿਸ ਐਂਡ ਮਿਸਿਜ਼ ਇੰਡੀਆ ਬਿਊਟੀ ਪੇਜੈਂਟ ਸੀਜ਼ਨ 5 ਜਿੱਤ ਕੇ ਫਿਰੋਜ਼ਪੁਰ ਨੂੰ ਮਾਣ ਦਿਵਾਇਆ
#ਫਿਰੋਜ਼ਪੁਰ ਵਿਖੇ ਇਮੀਗਰੇਸ਼ਨ ਮਾਲਿਕ ਕੋਲੋਂ 1 ਕਰੋੜ ਰੁਪਈਆਂ ਦੀ ਫ਼ਿਰੌਤੀ ਦੀ ਮੰਗ
#ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ, ਸਬ-ਇੰਸਪੈਕਟਰ ਤੇ ਉਸਦੇ ਸਾਥੀ ‘ਤੇ ਰਿਸ਼ਵਤ ਲੈਣ ਦੇ ਦੋਸ਼
#Prof. D P Goyal Appointed First Regular Vice Chancellor of SBS State University, Ferozepur
#ਵਿਦੇਸ਼ ਭੇਜਣ ਦੇ ਨਾਂ ’ਤੇ 9.31 ਲੱਖ ਦੀ ਠੱਗੀ, ਮਮਦੋਟ ਥਾਣੇ ’ਚ ਕੇਸ ਦਰਜ
#ਵਿਵੇਕਾਨੰਦ ਵਰਲਡ ਸਕੂਲ ਵਿਖੇ ਫਿਰੋਜ਼ਪੁਰਜ਼ ਇਮਰਜਿੰਗ ਲੀਡਰਜ਼ ਐਵਾਰਡ – 2025 ਦਾ ਹੋਇਆ ਸ਼ਾਨਦਾਰ ਸਮਾਗਮ
#ਸਰਕਾਰੀ ਹਾਈ ਸਕੂਲ ਪੀਰ ਇਸਮਾਈਲ ਖਾਂ ਦੇ 8 ਵਿਦਿਆਰਥੀਆਂ ਨੇ ਐਨ.ਐਮ.ਐਮ.ਐਸ.ਪ੍ਰਤਿਯੋਗਤਾ ਕੀਤੀ ਪਾਸ
ਸਰਕਾਰੀ ਪ੍ਰਾਇਮਰੀ ਸਕੂਲ ਕਾਮਲ ਵਿਖੇ ਕਰਵਾਇਆ ਗਿਆ ਸਾਲਾਨਾ ਇਨਾਮ ਵੰਡ ਅਤੇ ਸੱਭਿਆਚਾਰ ਪ੍ਰੋਗਰਾਮ
- 117 Views
- kakkar.news
- April 4, 2025
- Education Punjab
ਸਰਕਾਰੀ ਪ੍ਰਾਇਮਰੀ ਸਕੂਲ ਕਾਮਲ ਵਿਖੇ ਕਰਵਾਇਆ ਗਿਆ ਸਾਲਾਨਾ ਇਨਾਮ ਵੰਡ ਅਤੇ ਸੱਭਿਆਚਾਰ ਪ੍ਰੋਗਰਾਮ
ਫ਼ਿਰੋਜ਼ਪੁਰ 4 ਅਪ੍ਰੈਲ 2025 (ਅਨੁਜ ਕੱਕੜ ਟੀਨੂੰ)
ਸਰਕਾਰੀ ਪ੍ਰਾਇਮਰੀ ਸਕੂਲ ਕਾਮਲ ਵਾਲਾ ਬਲਾਕ ਫਿਰੋਜਪੁਰ – 2 ਵਿਖੇ ਸਲਾਨਾ ਇਨਾਮ ਵੰਡ ਅਤੇ ਸੱਭਿਆਚਾਰ ਪ੍ਰੋਗਰਾਮ ਬੜੀ ਧੂਮਧਾਮ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਿਰੋਜਪੁਰ-2 ਸ਼੍ਰੀ ਰਾਜਨ ਨਰੂਲਾ ਅਤੇ ਉਹਨਾਂ ਦੇ ਸਹਿਯੋਗੀ ਸੈਂਟਰ ਹੈਡ ਟੀਚਰ ਸ੍ਰੀਮਤੀ ਪਰਮਿੰਦਰਜੀਤ ਕੌਰ, ਸੀਐਚਟੀ ਕਵਲਵੀਰ ਸਿੰਘ ਅਤੇ ਸ. ਮਨਦੀਪ ਸਿੰਘ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸਵਾਗਤੀ ਗੀਤ ਨਾਲ ਕੀਤੀ ਗਈ। ਨਸ਼ਿਆਂ ਖਿਲਾਫ ਚੇਤਨਤਾ ਲਈ ਬੱਚਿਆਂ ਨੇ ਕੋਰੀਓਗ੍ਰਾਫੀ ਪੇਸ਼ ਕੀਤੀ ਇਸ ਤੋਂ ਬਾਅਦ ਬੱਚਿਆਂ ਵੱਲੋਂ ਸੋਲੋ ਡਾਂਸ ਗਰੁੱਪ ਡਾਂਸ ਲੁਡੀ ਅਤੇ ਗਿੱਧਾ ਅਤੇ ਹੋਰ ਵੀ ਸੱਭਿਆਚਾਰਕ ਬਣ ਗਈਆਂ ਪੇਸ਼ ਕੀਤੀਆਂ ਗਈਆਂ। ਵਿਦਿਅਕ ਪੱਖ ਤੋਂ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਜੀ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਵੱਧ ਤੋਂ ਵੱਧ ਬੱਚੇ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਦੀ ਪ੍ਰੇਰਿਤ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਨੇਪੇ ਚਾੜਨ ਲਈ ਮੁੱਖ ਅਧਿਆਪਕ ਸ੍ਰੀ ਸ਼ਵਿੰਦਰ ਕੁਮਾਰ, ਸ ਤਰਸੇਮ ਸਿੰਘ, ਸ.ਅਮਰੀਕ ਸਿੰਘ ,ਸ਼੍ਰੀਮਤੀ ਇੰਦਰਜੀਤ ਕੌਰ, ਮੈਡਮ ਮਾਲੋ ਰਾਣੀ, ਪਰਮਿੰਦਰ ਕੌਰ, ਸਰਪੰਚ ਚਿਮਨ ਲਾਲ, ਚੇਅਰਮੈਨ ਮੰਗਲ ਸਿੰਘ ਅਤੇ ਸਿਖਿਆਰਥੀ ਜਰਨੈਲ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਅਖੀਰ ਵਿੱਚ ਅਧਿਆਪਕ ਤਰਸੇਮ ਸਿੰਘ ਨੇ ਸਕੂਲ ਅਤੇ ਸਮੂਹ ਸਟਾਫ ਵੱਲੋਂ ਬੱਚਿਆਂ ਦੇ ਮਾਪਿਆਂ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।