Trending Now
#ਜ਼ਿਲ੍ਹੇ ਅੰਦਰ ਪਟਾਕਿਆਂ ਦੀ ਵਿਕਰੀ/ਖ੍ਰੀਦ ਲਈ ਥਾਵਾਂ ਨਿਰਧਾਰਿਤ:-ਵਧੀਕ ਜ਼ਿਲ੍ਹਾ ਮੈਜਿਸਟਰੇਟ
#ਐਜੂਕੇਟ ਪੰਜਾਬ ਨੇ ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਦੀ ਸਹਾਇਤਾ ਲਈ 47.40 ਲੱਖ ਰੁਪਏ ਦੀ ਫੀਸ ਵੰਡ ਮੁਹਿੰਮ ਦੀ ਸ਼ੁਰੂਆਤ ਕੀਤੀ
#ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ’ਤੇ ਟਰਾਂਸਵਰ ਕੀਤੀ ਜਾਵੇਗੀ ਮੁਆਵਜ਼ਾ ਰਾਸ਼ੀ :- ਖੁਡੀਆਂ
#ਬਾਲ ਭਿੱਖਿਆ ਨੂੰ ਰੋਕਣ ਲਈ ਜ਼ਿਲ੍ਹਾ ਬਾਲ ਸੁੱਰਖਿਆ ਯੂਨਿਟ ਵੱਲੋਂ ਕੀਤੀ ਗਈ ਚੈਕਿੰਗ
#ਸਿਹਤ ਵਿਭਾਗ ਫ਼ਿਰੋਜ਼ਪੁਰ ਵੱਲੋਂ ਟੀਬੀ ਦੇ ਮਰੀਜਾਂ ਨੂੰ ਖੁਰਾਕ ਦੇਣ ਸਬੰਧੀ ਵਪਾਰੀਆਂ ਅਤੇ ਸਮਾਜਸੇਵੀ ਸੰਸਥਾਵਾਂ ਨਾਲ ਮੀਟਿੰਗ
#फिरोजपुर मंडल में 01 अक्टूबर से 15 अक्टूबर तक स्वच्छता पखवाड़ा आयोजित किया गया
#ਫਿਰੋਜ਼ਪੁਰ ਨੈਸ਼ਨਲ ਹਾਈਵੇ ‘ਤੇ ਪਨਬਸ (PRTC) ਕਾਂਟ੍ਰੈਕਟ ਵਰਕਰ ਯੂਨੀਅਨ ਵੱਲੋਂ ਚੱਕਾਜਾਮ, ਯਾਤਰੀ ਪ੍ਰੀਸ਼ਾਨ
#फिरोजपुर मंडल में सी.पी.आर. प्रशिक्षण सत्र का आयोजन
#ਦਿਵਿਆਂਗ ਵਿਦਿਆਰਥੀਆਂ ਵੱਲੋਂ ਤਿਆਰ ਦੀਵਿਆਂ ਦੀ ਦਾਸ ਐਂਡ ਬਰਾਊਨ ਸਕੂਲ ਦੇ ਵਿਹੜੇ ਲਗਾਈ ਗਈ ਪ੍ਰਦਰਸ਼ਨੀ
#ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਵੱਖ-ਵੱਖ ਵਰਗਾਂ ਦੇ ਲਿਖਤੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ
ਸਰਕਾਰੀ ਪ੍ਰਾਇਮਰੀ ਸਕੂਲ ਰਾਜੋ ਕੇ ਉਸਪਾਰ ਦੇ ਪ੍ਰੀ-ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ ਵਰਦੀਆ ਦੀ ਕੀਤੀ ਵੰਡ
- 248 Views
- kakkar.news
- November 25, 2022
- Education Punjab
ਸਰਕਾਰੀ ਪ੍ਰਾਇਮਰੀ ਸਕੂਲ ਰਾਜੋ ਕੇ ਉਸਪਾਰ ਦੇ ਪ੍ਰੀ-ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ ਵਰਦੀਆ ਦੀ ਕੀਤੀ ਵੰਡ
ਫਿਰੋਜ਼ਪੁਰ 25 ਨਵੰਬਰ 2022 (ਸੁਭਾਸ਼ ਕੱਕੜ)
ਆਮ ਤੌਰ ਤੇ ਸੁਣਿਆ ਜਾਦਾ ਹੈ ਕਿ ਖੁਸ਼ੀਆ ਵੰਡਣ ਨਾਲ ਇਹ ਦੁਗਨੀਆ ਹੋ ਜਾਦੀਆਂ ਹਨ ਪਰ ਗਰੀਬ ਵਿਦਿਆਰਥੀਆਂ ਦੀ ਮੱਦਦ ਕਰਨ ਨਾਲ ਇਹ ਖੁਸ਼ੀਆ ਚਾਰ ਗੁਣਾ ਪ੍ਰਾਪਤ ਹੁੰਦੀਆ ਹਨ। ਗਰੀਬ ਬੱਚਿਆ ਦੀ ਮੱਦਦ ਕਰਨ ਲਈ ਕਈ ਸਮਾਜ ਸੇਵੀ ਸੰਸਥਾਵਾਂ ਵੀ ਬਣੀਆਂ ਹੋਈਆ ਹਨ,ਪਰ ਕੁੱਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਸਿੱਧੇ ਤੌਰ ਤੇ ਸਮਾਜ ਸੇਵਾ ਦਾ ਰੋਲ ਅਦਾ ਕਰਦੇ ਹਨ। ਇਹਨਾਂ ਵਿੱਚੋ ਇੱਕ ਸ਼ਖਸੀਅਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਦੇ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਹਨ। ਸਕੂਲ ਦੀ ਡਿਉਟੀ ਤੋ ਬਿਨਾਂ ਉਹ ਹੋਰ ਵੀ ਕਈ ਤਰਾ ਦੇ ਸਮਾਜ ਸੇਵੀ ਕੰਮ ਕਰਦੇ ਹਨ। ਅੱਜ ਪ੍ਰਿਸੀਪਲ ਵੱਲੋ ਆਪਣੀ ਜੇਬ ਖਰਚੀ ਵਿੱਚੋ ਸਰਕਾਰੀ ਪ੍ਰਾਇਮਰੀ ਸਕੂਲ ਰਾਜੋ ਕੇ ਉਸਪਾਰ ਦੇ ਪ੍ਰੀ-ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ ਵਰਦੀਆ , ਸਕੂਲ ਬੈਗ ਅਤੇ ਸਟੇਸ਼ਨਰੀ ਦਾ ਸਮਾਨ ਵੰਡਿਆ। ਇਸ ਸਮੇ ਫਿਰੋਜਪੁਰ ਦੇ ਐੱਸ.ਡੀ.ਐੱਮ. ਰਣਜੀਤ ਸਿੰਘ ਭੁੱਲਰ ਵੀ ਸਕੂਲ ਵਿੱਚ ਪਹੁੰਚੇ। ਉਹਨਾਂ ਵੀ ਇਸ ਵਰਦੀ ਵੰਡ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ। ਐੱਸ.ਡੀ.ਐੱਮ ਵੱਲੋ ਸਕੂਲ ਦੀ ਬਿਲਡਿੰਗ ਅਤੇ ਜਮਾਤਾ ਦਾ ਨਿਰਿਖਣ ਵੀ ਕੀਤਾ ਗਿਆ। ਉਹਨਾਂ ਨੇ ਸਕੂਲ ਵਿੱਚ ਬਣੇ ਮਿਡ-ਡੇ-ਮੀਲ ਵਿਚ ਖਾਣਾ ਵੀ ਖਾਧਾ ਅਤੇ ਬਣੇ ਖਾਣੇ ਦੀ ਸ਼ਲਾਘਾ ਕੀਤੀ। ਉਹਨਾਂ ਨੇ ਕੁੱਕ-ਕਮ-ਹੈਲਪਰਾ ਅਤੇ ਸਕੂਲ ਦੇ ਸਮੁਚੇ ਸਟਾਫ ਦੀ ਉਹਨਾਂ ਦੀਆਂ ਸੇਵਾਵਾਂ ਲਈ ਸਰਾਹਨਾ ਕੀਤੀ। ਜਦੋ ਐੱਸ.ਡੀ.ਐੱਮ ਵੱਲੋ ਸਕੂਲ ਦੀਆਂ ਜਰੂਰਤਾਂ ਦਾ ਜਾਇਜਾ ਲਿਆ ਗਿਆ ਤਾਂ ਸਕੂਲ ਮੁੱਖੀ ਵੱਲੋ ਕਿਚਨ ਸ਼ੈੱਡ ਦੀ ਡਿਮਾਂਡ ਕੀਤੀ ਗਈ, ਜਿਸ ਨੂੰ ਬਨਾਉਣ ਲਈ ਰਾਸ਼ੀ ਜਾਰੀ ਕਰਾਉਣ ਦਾ ਉਹਨਾ ਵੱਲੋ ਪੂਰਾ ਭਰੋਸਾ ਦਿੱਤਾ ਗਿਆ। ਸਕੂਲ ਮੁੱਖੀ ਕੁਲਵੰਤ ਸਿੰਘ ਸੰਧੂ ਨੇ ਐੱਸ ਡੀ.ਐੱਮ ਰਣਜੀਤ ਸਿੰਘ ਭੁੱਲਰ ਅਤੇ ਡਾ. ਸਤਿੰਦਰ ਸਿੰਘ ਅਤੇ ਹੋਰਨਾ ਦਾ ਬੱਚਿਆਂ ਦੀ ਮੱਦਦ ਕਰਨ ਲਈ ਧੰਨਵਾਦ ਕੀਤਾ।
ਇਸ ਸਮੇ ਤੇ ਅਧਿਆਪਕ ਇਕਬਾਲ ਸਿੰਘ,ਮੈਡਮ ਸ਼ੀਨਮ,ਮੈਡਮ ਆਂਚਲ, ਪਰਿਤਪਾਲ ਸਿੰਘ , ਡਾ. ਮਨਜੀਤ ਸਿੰਘ, ਡਾ. ਨਰਿੰਦਰ ਸਿੰਘ, ਬਾਜ ਸਿੰਘ ਬਾਕੀ ਸਟਾਫ ਅਤੇ ਸਮੂਹ ਸਕੂਲ ਦੇ ਵਿਦਿਆਰਥੀ ਹਾਜਿਰ ਸਨ।
Categories

Recent Posts


- October 15, 2025