ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਨਿਯੁਕਤ ਕਮਿਸ਼ਨਰ ਵੱਲੋਂ ਕੈਂਟਲ ਪੋਂਡ ਦਾ ਦੌਰਾ
- 135 Views
- kakkar.news
- November 25, 2022
- Punjab
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਨਿਯੁਕਤ ਕਮਿਸ਼ਨਰ ਵੱਲੋਂ ਕੈਂਟਲ ਪੋਂਡ ਦਾ ਦੌਰਾ
ਫਾਜ਼ਿਲਕਾ, 25 ਨਵੰਬਰ 2022 (ਅਨੁਜ ਕੱਕੜ ਟੀਨੂੰ)
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਨਿਯੁਕਤ ਕੀਤੇ ਲੋਕਲ ਕਮਿਸ਼ਨਰ ਸ. ਅਮ੍ਰਿਤ ਪਾਲ ਸਿੰਘ ਵੱਲੋਂ ਫਾਜ਼ਿਲਕਾ ਵਿਖੇ ਪਹੁੰਚ ਕਰਕੇ ਜ਼ਿਲ੍ਹਾ ਐਨੀਮਲ ਵੈਲਫੇਅਰ ਸੋਸਾਇਟੀ (ਕੈਂਟਲ ਪੋਂਡ) ਅਤੇ ਸੋਸਾਇਟੀ ਫਾਰ ਪ੍ਰੀਵੈਨਸ਼ਨ ਆਫ ਕਰੁਐਲਟੀ ਟੂ ਐਨੀਮਲ (ਐਸ.ਪੀ.ਸੀ.ਏ) ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਗਊਆਂ ਅਤੇ ਪਸ਼ੂਆਂ ਦੇ ਰੱਖ—ਰਖਾਵ ਵਾਸਤੇ ਕੀਤੇ ਗਏ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ।ਇਹ ਜਾਣਕਾਰੀ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਰਾਜੀਵ ਛਾਬੜਾ ਨੇ ਦਿੱਤੀ।
ਕਮਿਸ਼ਨਰ ਵੱਲੋਂ ਕੈਟਲ ਪੋਂਡ ਵਿਖੇ ਪਹੁੰਚ ਕਰਕੇ ਉਥੋਂ ਦਾ ਰਿਕਾਰਡ ਚੈਕ ਕੀਤਾ ਗਿਆ। ਇਸ ਤੋਂ ਇਲਾਵਾ ਬਿਮਾਰ ਪਸ਼ੂਆਂ ਦੇ ਇਲਾਜ ਲਈ ਕੀਤਾ ਜਾ ਰਿਹਾ ਪ੍ਰਬੰਧ, ਪਸ਼ੂਆਂ ਦੀਆਂ ਦਵਾਈਆਂ, ਪਸ਼ੂਆਂ ਨੂੰ ਆਉਣ—ਜਾਣ ਦੇ ਪ੍ਰਬੰਧ ਆਦਿ ਦਾ ਜਾਇਜਾ ਲਿਆ ਗਿਆ।ਉਨ੍ਹਾਂ ਦੱਸਿਆ ਕਿ ਇਹ ਮੁਕੰਮਲ ਰਿਕਾਰਡ ਦੀ ਰਿਪੋਰਟ ਤਿਆਰ ਕਰਕੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਭੇਜੀ ਜਾਵੇਗੀ।
ਇਸ ਮੌਕੇ ਪਸ਼ੂ ਪਾਲਣ ਵਿਭਾਗ ਤੋਂ ਡਾ. ਗੁਰਚਰਨ ਸਿੰਘ, ਡਾ. ਅਨਿਲ ਪਾਠਕ, ਕੈਟਲ ਪੋਂਡ ਇੰਚਾਰਜ ਸੋਨੂ ਕੁਮਾਰ ਅਤੇ ਡਾ. ਰਿਸ਼ਭ, ਵੈਟਨਰੀ ਇੰਸਪੈਕਟਰ ਸੁਰਿੰਦਰ ਕੁਮਾਰ ਮੌਜੂਦ ਸਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024