NIA ਵਲੋਂ ਗੈਂਗਸਟਰ ਸਿਮਰਜੀਤ ਬਾਬਾ ਗ੍ਰਿਫਤਾਰ
- 193 Views
- kakkar.news
- November 29, 2022
- Crime Punjab
NIA ਵਲੋਂ ਗੈਂਗਸਟਰ ਸਿਮਰਜੀਤ ਬਾਬਾ ਗ੍ਰਿਫਤਾਰ
ਚੰਡੀਗੜ੍ਹ 29 ਨਵੰਬਰ 2022 (ਸਿਟੀਜ਼ਨਜ਼ ਵੋਇਸ)
ਰਾਸ਼ਟਰੀ ਜਾਂਚ ਏਜੰਸੀ ਯਾਨੀ NIA ਨੇ ਮੰਗਲਵਾਰ ਸਵੇਰੇ ਪੰਜਾਬ, ਹਰਿਆਣਾ ਸਮੇਤ ਕਈ ਸੂਬਿਆਂ ‘ਚ ਇਕੋ ਸਮੇਂ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਰਗਣਿਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਅੱਜ ਸਵੇਰੇ ਕਈ ਥਾਵਾਂ ‘ਤੇ ਸ਼ੁਰੂ ਹੋਏ ਛਾਪੇ ਅਜੇ ਵੀ ਜਾਰੀ ਹਨ।
ਯਮੁਨਾਨਗਰ ‘ਚ ਵੀ NIA ਦੀ ਟੀਮ ਗੈਂਗਸਟਰ ਕਾਲਾ ਰਾਣਾ ਦੇ ਦੋ ਸਾਥੀਆਂ ਸਿਮਰਜੀਤ ਸਿੰਘ ਬਾਬਾ ਅਤੇ ਅਭਿਸ਼ੇਕ ਧੀਮਾਨ ਦੇ ਘਰ ਛਾਪੇਮਾਰੀ ਕਰਨ ਪਹੁੰਚੀ ਹੈ। ਕਈ ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ NIA ਦੀ ਟੀਮ ਸਿਮਰਜੀਤ ਬਾਬਾ ਨੂੰ ਹਿਰਾਸਤ ‘ਚ ਲੈ ਕੇ ਆਪਣੇ ਨਾਲ ਲੈ ਗਈ।
ਦੱਸਿਆ ਜਾ ਰਿਹਾ ਹੈ ਕਿ NIA ਵੱਲੋਂ ਬਾਬਾ ਤੋਂ ਪੁੱਛਗਿੱਛ ਕੀਤੀ ਜਾਵੇਗੀ। ਹਾਲਾਂਕਿ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ ਪਰ ਐਨਆਈਏ ਅਧਿਕਾਰੀ ਕਾਲਾ ਰਾਣਾ ਦੇ ਗੁੰਡੇ ਸਿਮਰਜੀਤ ਸਿੰਘ ਬਾਬਾ ਨੂੰ ਕਾਰ ਵਿੱਚ ਬਿਠਾ ਕੇ ਲੈ ਗਏ ਹਨ।
ਇਸ ਤੋਂ ਪਹਿਲਾਂ NIA ਵੱਲੋਂ ਦੋਵਾਂ ਦੇ ਘਰ ਕਾਫੀ ਦੇਰ ਤੱਕ ਪੁੱਛਗਿੱਛ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਰਾਸ਼ਟਰੀ ਸੁਰੱਖਿਆ ਏਜੰਸੀ ਵੱਲੋਂ ਗੈਂਗਸਟਰਾਂ ਦੇ ਅੱਤਵਾਦੀ ਸਬੰਧਾਂ ਅਤੇ ਵਿਦੇਸ਼ੀ ਸੰਗਠਨਾਂ ਵੱਲੋਂ ਕੀਤੇ ਜਾ ਰਹੇ ਟੈਰਰ ਫੰਡਿੰਗ ਮਾਮਲੇ ‘ਚ ਸਬੂਤ ਇਕੱਠੇ ਕਰਨ ਲਈ ਕੀਤੀ ਜਾ ਰਹੀ ਹੈ।


