– ਲਰਨ ਐਂਡ ਗ੍ਰੋਅ ਪ੍ਰੋਗਰਾਮ ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੇ ਅਬੋਹਰ ਵਿਖੇ ਵਿਦਿਆਰਥੀਆਂ ਨੂੰ ਉਜੱਵਲ ਭਵਿੱਖ ਸਿਰਜਨ ਲਈ ਮਾਰਗਦਰਸ਼ਨ ਕਰਨ ਪਹੁੰਚੇ ਐੱਸ.ਡੀ.ਐੱਮ , -ਵਿਦਿਆਰਥੀਆਂ ਨਾਲ ਸਿੱਧੇ ਤੌਰ ਤੇ ਸੰਵਾਦ ਕਰਕੇ ਸਫਲਤਾ ਦੇ ਸੂਤਰ ਸਮਝਾਏ
- 89 Views
- kakkar.news
- February 16, 2023
- Education Punjab
. ਲਰਨ ਐਂਡ ਗ੍ਰੋਅ ਪ੍ਰੋਗਰਾਮ ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੇ ਅਬੋਹਰ ਵਿਖੇ ਵਿਦਿਆਰਥੀਆਂ ਨੂੰ ਉਜੱਵਲ ਭਵਿੱਖ ਸਿਰਜਨ ਲਈ ਮਾਰਗਦਰਸ਼ਨ ਕਰਨ ਪਹੁੰਚੇ ਐੱਸ.ਡੀ.ਐੱਮ
- ਵਿਦਿਆਰਥੀਆਂ ਨਾਲ ਸਿੱਧੇ ਤੌਰ ਤੇ ਸੰਵਾਦ ਕਰਕੇ ਸਫਲਤਾ ਦੇ ਸੂਤਰ ਸਮਝਾਏ
ਫਾਜਿ਼ਲਕਾ, 16 ਫਰਵਰੀ 2023 (ਅਨੁਜ ਕੱਕੜ ਟੀਨੂੰ)
ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈ.ਏ.ਐੱਸ ਵੱਲੋਂ ਫਾਜ਼ਿਲਕਾ ਵਿੱਚ ਆਰੰਭੇ ਨਿਵੇਕਲੇ ਲਰਨ ਐਂਡ ਗ੍ਰੋਅ (ਸਿੱਖੋ ਅਤੇ ਵਧੋ) ਪ੍ਰੋਗਰਾਮ ਤਹਿਤ ਵੀਰਵਾਰ ਨੂੰ ਐੱਸ.ਡੀ.ਐੱਮ. ਅਬੋਹਰ ਅਕਾਸ ਬਾਂਸਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੇ ਅਬੋਹਰ ਵਿਖੇ ਵਿਦਿਆਰਥੀਆਂ ਨੂੰ ਉਜੱਵਲ ਭਵਿੱਖ ਸਿਰਜਨ ਲਈ ਮਾਰਗਦਰਸ਼ਨ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ 11ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਫਲਤਾ ਦੇ ਸੂਤਰ ਸਮਝਾਏ, ਜਿੰਨ੍ਹਾਂ ਦਾ ਪਾਲਣ ਕਰਕੇ ਵਿਦਿਆਰਥੀ ਆਪਣੇ ਸੁਪਨੇ ਸਾਕਾਰ ਕਰ ਸਕਦੇ ਹਨ।
ਐੱਸ.ਡੀ.ਐੱਮ. ਅਕਾਸ ਬਾਂਸਲ ਨੇ ਵਿਦਿਆਰਥੀਆਂ ਦੀ ਕਲਾਸ ਲੈਂਦਿਆਂ ਉਨ੍ਹਾਂ ਨੂੰ ਜਿੰਦਗੀ ਵਿਚ ਸਫਲਤਾ ਪ੍ਰਾਪਤ ਕਰਨ ਲਈ ਪਹਿਲਾਂ ਜਿੰਦਗੀ ਵਿਚ ਆਪਣਾ ਟੀਚਾ ਨਿਰਧਾਰਤ ਕਰਨ ਤੇ ਫਿਰ ਟੀਚੇ ਦੀ ਪ੍ਰਾਪਤੀ ਲਈ ਯੋਜਨਾਬੰਦੀ ਕਰਕੇ ਦ੍ਰਿੜ ਇੱਛਾ ਸ਼ਕਤੀ ਨਾਲ ਸਖ਼ਤ ਮਿਹਨਤ ਕਰਨ ਲਈ ਕਿਹਾ। ਉਨ੍ਹਾਂ ਨੇ ਵਿਦਿਆਰਥੀਆ ਨੂੰ ਸੇਧ ਦਿੰਦਿਆਂ ਕਿਹਾ ਕਿ ਉਹ ਆਪਣੇ ਟੀਚੇ ਦੀ ਪ੍ਰਾਪਤੀ ਲਈ ਖੁਦ ਮੌਕੇ ਪੈਦਾ ਕਰਨ ਨਾ ਕਿ ਕਿਸੇ ਮੌਕੇ ਦੀ ਉਡੀਕ, ਇਸ ਲਈ ਉਹ ਸਮੇਂ ਦੇ ਪਾਬੰਦ ਹੋ ਕੇ, ਆਪਣਾ ਸਵੈ ਵਿਸਵਾਸ਼ ਕਾਇਮ ਰੱਖਦੇ ਹੋਏ ਅੱਗੇ ਵਧਣ ਤਾਂ ਹੀ ਸਫਲਤਾ ਉਨ੍ਹਾਂ ਦੇ ਕਦਮ ਚੁੰਮੇਗੀ।
ਵਿਦਿਆਰਥੀਆਂ ਨਾਲ ਹੋਏ ਸੰਵਾਦ ਦੌਰਾਨ ਸਕੂਲੀ ਵਿਦਿਆਰਥੀ ਨੇ ਆਈ.ਏ.ਐਸ ਅਫਸਰ ਬਣਨ ਲਈ ਤਿਆਰੀ ਕਿਵੇਂ ਕਰਨੀ ਹੈ ਬਾਰੇ ਸਵਾਲ ਪੁੱਛਿਆ। ਉਨ੍ਹਾਂ ਨੇ ਵਿਦਿਆਰਥੀ ਨੂੰ ਮਾਰਗਦਰਸ਼ਨ ਕਰਦਿਆਂ ਕਿਹਾ ਕਿ ਜੇਕਰ ਕਿਸੇ ਵਿਸ਼ੇ ਦੀ ਪ੍ਰਾਪਤੀ ਵਿੱਚ ਦਿਲਚਸਪੀ ਨਾਲ ਪੜ੍ਹਾਈ ਕੀਤੀ ਜਾਵੇ ਤਾਂ ਕੋਈ ਵੀ ਵਿਸ਼ਾ ਮੁਸਕਿਲ ਨਹੀਂ ਰਹਿ ਜਾਂਦਾ ਹੈ। ਉਨ੍ਹਾਂ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਹ ਆਪਣੇ ਉਲੀਕੇ ਟੀਚੇ ਦੀ ਪ੍ਰਾਪਤੀ ਲਈ ਸਕੂਲੀ ਪੜ੍ਹਾਈ ਤੋਂ ਕਾਲਜ ਦੀ ਪੜ੍ਹਾਈ ਦਾ ਪਲੈਨ ਪਹਿਲਾ ਹੀ ਕਰ ਲੈਣ ਤਾਂ ਜੋ ਉਨ੍ਹਾਂ ਨੂੰ ਅੱਗੇ ਜਾ ਕੇ ਕੋਈ ਮੁਸਕਲ ਪੇਸ ਨਾ ਆਵੇ। ਉਨ੍ਹਾਂ ਕਿਹਾ ਕਿ ਤੁਸੀ ਕਾਲਜ ਵਿੱਚ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਪੂਰੀ ਕਰਨ ਤੋਂ ਬਾਅਦ ਯੂ.ਪੀ.ਐੱਸ.ਸੀ ਜਾਂ ਆਪਣੇ ਮਨਪਸੰਦ ਦੇ ਟੈਸਟ ਦੀ ਤਿਆਰੀ ਕਰਕੇ ਉੱਚ ਮੁਕਾਮ ਹਾਸਲ ਕਰ ਸਕਦੇ ਹੋ।

