ਫਿਰੋਜ਼ਪੁਰ ਵਿਖੇ ਇਕ ਪਿਤਾ ਨੇ ਆਪਣੇ ਨਸ਼ੇੜੀ ਮੁੰਡੇ ਖ਼ਿਲਾਫ਼ ਥਾਣਾ ਸਿਟੀ ਕਰਵਾਇਆ ਮਾਮਲਾ ਦਰਜ
- 142 Views
- kakkar.news
- February 23, 2023
- Punjab
ਫਿਰੋਜ਼ਪੁਰ ਵਿਖੇ ਇਕ ਪਿਤਾ ਨੇ ਆਪਣੇ ਨਸ਼ੇੜੀ ਮੁੰਡੇ ਖ਼ਿਲਾਫ਼ ਥਾਣਾ ਸਿਟੀ ਕਰਵਾਇਆ ਮਾਮਲਾ ਦਰਜ
ਫ਼ਿਰੋਜ਼ਪੁਰ 23 ਫਰਵਰੀ 2023 (ਸਿਟੀਜਨ ਵੋਇਸ)
ਇਕ ਪਿਤਾ ਨੇ ਆਪਣੇ ਨਸ਼ੇੜੀ ਮੁੰਡੇ ਖ਼ਿਲਾਫ਼ ਥਾਣਾ ਸਿਟੀ ਫਿਰੋਜ਼ਪੁਰ ਵਿਖੇ ਮਾਮਲਾ ਦਰਜ ਕਰਵਾਇਆ ਹੈ, ਜਿਸ ਨੂੰ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਐੱਸ. ਆਈ. ਦਲੀਪ ਕੁਮਾਰ ਦੀ ਅਗਵਾਈ ਹੇਠ ਘਰੋਂ ਚੋਰੀ ਕੀਤਾ ਸਿਲੰਡਰ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਆਈ. ਦਲੀਪ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁੱਦਈ ਸ੍ਰਿਸ਼ਟੀ ਕੁਮਾਰ ਵਾਸੀ ਬਸਤੀ ਬਲੋਚਾ ਵਾਲੀ ਨੇ ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਅਤੇ ਬਿਆਨਾਂ ‘ਚ ਦੱਸਿਆ ਹੈ ਕਿ ਉਸ ਦਾ ਮੁੰਡਾ ਗਿਰੀਸ਼ ਕੁਮਾਰ ਨਸ਼ੇ ਦਾ ਆਦੀ ਹੈ, ਜੋ ਪਹਿਲਾਂ ਵੀ ਕਈ ਵਾਰ ਆਪਣੇ ਨਸ਼ੇ ਦੀ ਪੂਰਤੀ ਲਈ ਘਰ ਦਾ ਸਾਮਾਨ ਚੋਰੀ ਕਰ ਚੁੱਕਿਆ ਹੈ।ਬੀਤੇ ਦਿਨ ਵੀ ਉਸਨੇ ਘਰੋਂ ਅਲਮਾਰੀ ਵਿੱਚੋਂ 4500 ਰੁਪਏ ਅਤੇ ਇੱਕ ਗੈਸ ਸਿਲੰਡਰ ਚੋਰੀ ਕਰ ਲਿਆ। ਉਨ੍ਹਾਂ ਨੇ ਦੱਸਿਆ ਕਿ ਗਿਰੀਸ਼ ਨੂੰ ਪੁਲਸ ਨੇ ਚੋਰੀ ਕੀਤੇ ਗੈਸ ਸਿਲੰਡਰ ਸਮੇਤ ਕਾਬੂ ਕਰ ਲਿਆ ਹੈ ਅਤੇ ਉਸਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।



- October 15, 2025