ਡਿਪਟੀ ਕਮਿਸ਼ਨਰ ਡਾ ਸੇਨੂੰ ਦੁੱਗਲ ਵੱਲੋਂ ਸ਼ਿਵਾਲਿਕ ਪਬਲਿਕ ਸਕੂਲ ਜਲਾਲਾਬਾਦ ਦਾ ਸਲਾਨਾ ਪ੍ਰੋਗਰਾਮ ਦਾ ਦੌਰਾ ਕੀਤਾ
- 133 Views
- kakkar.news
- November 29, 2023
- Education Health Punjab
ਡਿਪਟੀ ਕਮਿਸ਼ਨਰ ਡਾ ਸੇਨੂੰ ਦੁੱਗਲ ਵੱਲੋਂ ਸ਼ਿਵਾਲਿਕ ਪਬਲਿਕ ਸਕੂਲ ਜਲਾਲਾਬਾਦ ਦਾ ਸਲਾਨਾ ਪ੍ਰੋਗਰਾਮ ਦਾ ਦੌਰਾ
ਕੀਤਾ
ਜਲਾਲਾਬਾਦ 29 ਨਵੰਬਰ 2023 (ਅਨੁਜ ਕੱਕੜ ਟੀਨੂੰ)
ਡਿਪਟੀ ਕਮਿਸ਼ਨਰ ਡਾ ਸੇਨੂੰ ਦੁੱਗਲ ਵੱਲੋਂ ਸ਼ਿਵਾਲਿਕ ਪਬਲਿਕ ਸਕੂਲ ਜਲਾਲਾਬਾਦ ਦੇ ਸਲਾਨਾ ਪ੍ਰੋਗਰਾਮ ਵਿਖੇ ਮੁਖ ਮਹਿਮਾਨ ਵਜੋ ਸਿਰਕਤ ਕੀਤੀ। ਸਕੂਲ ਦੇ ਚੇਅਰਮੈਨ ਪ੍ਰਿੰਸੀਪਲ ਅਤੇ ਸਕੂਲ ਦੇ ਮੈਂਬਰਾਂ ਵੱਲੋਂ ਡਿਪਟੀ ਕਮਿਸ਼ਨਰ ਦਾ ਸਵਾਗਤ ਕੀਤਾ ਗਿਆ। ਸਕੂਲ ਦੇ ਬੱਚਿਆ ਵੱਲੋਂ ਵੱਖ-ਵੱਖ ਤਰ੍ਹਾਂ ਦੀ ਐਕਟੀਵਿਟੀ ਜਿਵੇ ਕਿ ਭਗੜਾ, ਗਿੱਧਾ,ਗਨੇਸ਼ ਵੰਦਨਾ,ਚੰਦਰਯਾਨ, ਸਟੋਰੀ ਆਫ ਪਦਮਾਵਤੀ, ਬੇਟੀ ਬਚਾਓ, ਏਡੀਕਸਨ ਆਫ ਸੋਸ਼ਲ ਮੀਡੀਆ ਦੀ ਆਦਿ ਪੇਸ਼ਕਾਰੀ ਕੀਤੀਆਂ।
ਡਿਪਟੀ ਕਮਿਸ਼ਨਰ ਨੇ ਬੱਚਿਆਂ ਵੱਲੋਂ ਕੀਤੀਆਂ ਗਈਆਂ ਪੇਸ਼ਕਾਰੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਬੱਚਿਆਂ ਨੂੰ ਹਰ ਤਰ੍ਹਾਂ ਦੀ ਸਿੱਖਿਆ ਸਕੂਲ ਵੱਲੋਂ ਦਿੱਤੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਬੱਚੇ ਸਾਡੇ ਆਉਣ ਵਾਲਾ ਭਵਿਖ ਹਨ। ਉਨ੍ਹਾਂ ਨੂੰ ਜਿਸ ਅਨੁਸਾਰ ਢਾਲਿਆ ਜਾਵੇਗਾ ਉਹ ਉਸ ਅਨੁਸਾਰ ਹੋ ਜਾਣਗੇ ਇਸ ਲਈ ਸਾਨੂੰ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆ ਲਈ ਵੀ ਮੋਟੀਵੇਟ ਕਰਨਾ ਚਾਹੀਦਾ ਹੈ।


