ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚੋ ਤਲਾਸ਼ੀ ਦੌਰਾਨ ਮਿਲੇ 4 ਮੋਬਾਈਲ ਅਤੇ ਬਾਹਰੋਂ ਸੁੱਟੇ 7 ਪੈਕਟਾਂ ਵਿੱਚੋ ਬਰਾਮਦ ਹੋਇਆ ਪਾਬੰਦੀਸ਼ੁਦਾ ਸਮਾਨ
- 71 Views
- kakkar.news
- January 15, 2024
- Crime Punjab
ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚੋ ਤਲਾਸ਼ੀ ਦੌਰਾਨ ਮਿਲੇ 4 ਮੋਬਾਈਲ ਅਤੇ ਬਾਹਰੋਂ ਸੁੱਟੇ 7 ਪੈਕਟਾਂ ਵਿੱਚੋ ਬਰਾਮਦ ਹੋਇਆ ਪਾਬੰਦੀਸ਼ੁਦਾ ਸਮਾਨ
ਫਿਰੋਜ਼ਪੁਰ 15 ਜਨਵਰੀ 2024 (ਅਨੁਜ ਕੱਕੜ ਟੀਨੂੰ )
ਜੇਲ ਦੇ ਸਹਾਇਕ ਸੁਪਰਡੈਂਟ ਨਿਰਮਲਜੀਤ ਸਿੰਘ ਵਲੋਂ ਮਿਲੀ ਜਾਣਕਾਰੀ ਮੁਤਾਬਿਕ 12.01.2024 ਨੂੰ ਵਕਤ ਕ੍ਰੀਬ 01.30 ਵਜੇ ਸੁਭਾ ਟਾਵਰ ਨੰਬਰ 04 ਤੇ 05 ਦੇ ਵਿੱਚਕਾਰ ਪੀਲੇ ਰੰਗ ਦੀ ਟੇਪ ਨਾਲ ਲਪੇਟਿਆ ਹੋਇਆ 01 ਥਰੋ ਕੀਤਾ ਪੈਕੇਟ ਲਵਾਰਿਸ ਹਾਲਤ ਵਿੱਚ ਮਿਲਿਆ, ਜਿਸ ਨੂੰ ਖੋਲ੍ਹ ਕੇ ਚੈੱਕ ਕੀਤਾ ਤਾ ਉਸ ਵਿੱਚੋ 580 ਚਿੱਟੇ ਰੰਗ ਦੀਆਂ ਨਸ਼ੀਲੀਆਂ ਜਾਪਦੀਆਂ ਗੋਲੀਆਂ, 11 ਪੁੜੀਆਂ ਤੰਬਾਕੂ , 03 ਲਾਇਟਰ ਅਤੇ 144 ਨਸ਼ੀਲੇ ਜਾਪਦੇ ਕੈਪਸੂਲ ਬਰਾਮਦ ਹੋਏ।
ਦੂਸਰੀ ਸ਼ਿਕਾਇਤ ਵਿਚ ਸਹਾਇਕ ਸੁਪਰਡੈਂਟ ਸਰਬਜੀਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਚ ਦੱਸਿਆ ਕਿ ਓਹਨਾ ਮਿਤੀ 13.01.2024 ਨੂੰ ਵਕਤ ਕ੍ਰੀਬ 03.30 ਵਜੇ ਕੇਂਦਰੀ ਜੇਲ ਕਰਮਚਾਰੀਆਂ ਦੀ ਸੂਚਨਾ ਦੇ ਅਧਾਰ ਤੇ ਪੁਲਿਸ ਪਾਰਟੀ ਨਾਲ ਜਦ ਕੇਂਦਰੀ ਜੇਲ ਦੀ ਤਲਾਸ਼ੀ ਲਈ ਤਾ ਸੁਭਾ ਕੇਂਦਰੀ ਜੇਲ੍ਹ ਵਿੱਚ ਲੰਗਰ ਦੇ ਪਿਛਲੇ ਪਾਸੇ ਬਣੀ ਖਾਲੀ੍ਹ ਜਗ੍ਹਾ ਵਿੱਚ ਕਿਸੇ ਅਣਪਛਾਤੇ ਵਿਅਕਤੀ ਦੁਆਰਾ 04 ਥਰੋ ਪੈਕੇਟ ਜੇਲ੍ਹ ਅੰਦਰ ਸੁੱਟੇ ਗਏ ਜਿਹਨਾਂ ਨੂੰ ਖੋਲ੍ਹ ਕੇ ਚੈੱਕ ਕਰਨ ਤੇ ਇਸ ਵਿੱਚੋਂ 38 ਪੁੜੀਆਂ ਤੰਬਾਕੂ, 02 ਸਿਗਰਟ ਦੀਆਂ ਡੱਬੀਆਂ, 01 ਪੁੜੀ ਕੂਲ ਲਿਪ, 01 ਕੀ_ਪੈਡ ਮੋਬਾਇਲ ਫੋਨ ਸਮੇਤ ਬੈਟਰੀ ਤੇ ਬਿਨਾ ਸਿੰਮ ਕਾਰਡ ਬਰਾਮਦ ਹੋਏ । ਮਿਤੀ 14.01.2024 ਨੂੰ ਵਕਤ ਕ੍ਰੀਬ 02.00 ਏ ਐਮ ਵਜੇ ਲੰਗਰ ਵਾਲੇ ਪਾਸੇ ਕਿਸੇ ਅਣਪਛਾਤੇ ਵਿਅਕਤੀ ਦੁਆਰਾ 02 ਥਰੋ ਹੋਰ ਪੈਕੇਟ ਜੇਲ੍ਹ ਅੰਦਰ ਸੁੱਟੇ ਗਏ ਜਿਹਨਾਂ ਨੂੰ ਖੋਲ੍ਹ ਕੇ ਚੈੱਕ ਕਰਨ ਤੇ ਇਸ ਵਿੱਚੋਂ 19 ਪੈਕਟ ਜaਰਦਾ (ਤੰਬਾਕੂ), 01 ਸਿਗਰਟ ਦੀ ਡੱਬੀ ਅਤੇ 03 ਪੁੜੀਆਂ ਕੂਲ ਲਿਪ ਬਰਾਮਦ ਹੋਈਆਂ ।
ਮਿਤੀ 14.01.2024 ਨੂੰ ਵਕਤ ਕ੍ਰੀਬ .01.30 ਵਜੇ ਸੁਭਾ ਸਰਬਜੀਤ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਸਮੇਤ ਸਾਥੀ ਕ੍ਰਮਚਾਰੀਆਂ ਦੇ ਅਚਾਨਕ ਤਲਾਸ਼ੀ ਕੀਤੀ ਗਈ ਤੇ ਤਲਾਸ਼ੀ ਦੋਰਾਨ 02 ਮੋਬਾਇਲ ਫੋਨ ਕੀ_ਪੈਡ ਮਾਰਕਾ ਨੋਕੀਆ, ਸੈਮਸੰਗ ਸਮੇਤ ਬੈਟਰੀ ਤੇ ਬਿਨਾ ਸਿਮ ਕਾਰਡ, 02 ਏਅਰਪੋਡ ਲਵਾਰਿਸ ਬਰਾਮਦ ਹੋਏ ।
ਤੀਸਰੀ ਸ਼ਿਕਾਇਤ ਵਿਚ ਸਹਾਇਕ ਸੁਪਰਡੈਂਟ ਜਸਵੀਰ ਸਿੰਘ ਵਲੋਂ ਮਿਤੀ 13.01.2024 ਨੂੰ ਵਕਤ ਕ੍ਰੀਬ 10.55 ਵਜੇ ਰਾਤ ਕੇਂਦਰੀ ਜੇਲ੍ਹ ਫਿਰੋਜ਼ਪੁਰ ਸਮੇਤ ਸਾਥੀ ਕ੍ਰਮਚਾਰੀਆਂ ਵਲੋਂ ਪੁਰਾਣੀ ਬੈਰਕ ਨੰਬਰ 10 ਦੀ ਤਲਾਸ਼ੀ ਕੀਤੀ ਗਈ ਤੇ ਤਲਾਸ਼ੀ ਦੋਰਾਨ ਹਵਾਲਾਤੀ ਅਰੁਣ ਭੱਟੀ ਕੋਲੋਂ 01 ਮੋਬਾਇਲ ਫੋਨ ਟੱਚ ਸਕਰੀਨ ਮਾਰਕਾ ਵੀਵੋ ਰੰਗ ਬਲੈਕ ਬਿਨਾ ਸਿੰਮ ਕਾਰਡ ਅਤੇ 01 ਕੀ_ਪੈਡ ਮੋਬਾਇਲ ਫੋਨ ਦੀ ਬੈਟਰੀ ਬਰਾਮਦ ਹੋਈ
ਤਫਤੀਸ਼ ਅਫਸਰ ਏ ਐਸ ਆਈ ਗੁਰਮੇਲ ਸਿੰਘ ਨੇ ਦਸਿਆ ਕੀ ਪੁਲਿਸ ਨੇ ਕੇਂਦਰੀ ਜੇਲ ਵਲੋਂ ਮਿਲਿਆ 3 ਸ਼ਿਕਾਇਤਾਂ ਦੇ ਅਧਾਰ ਤੇ ਥਾਣਾ ਸਿਟੀ ਵਿਖੇ ਉਕਤ ਹਵਾਲਾਤੀ ਅਤੇ ਨਾਮਾਲੂਮ ਵਿਅਕਤੀਆਂ ਖਿਲਾਫ ਅਲਗ ਅਲਗ ਅ/ਧ PRISON ACT ਦੇ ਤਹਿਤ 3 ਅਲੱਗ ਅਲੱਗ ਕੇਸ ਦਰਜ ਕੀਤੇ ਹਨ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024