ਫਿਰੋਜ਼ਪੁਰ -ਫਾਜ਼ਿਲਕਾ ਰੋਡ ਤੇ ਸੰਘਣੀ ਧੁੰਦ ਕਾਰਨ ਅੱਧਾ ਦਰਜਨ ਵਾਹਨ ਆਪਸ ਚ ਟਕਰਾਏ ,
- 173 Views
- kakkar.news
- January 30, 2024
- Punjab
ਫਿਰੋਜ਼ਪੁਰ -ਫਾਜ਼ਿਲਕਾ ਰੋਡ ਤੇ ਸੰਘਣੀ ਧੁੰਦ ਕਾਰਨ ਅੱਧਾ ਦਰਜਨ ਵਾਹਨ ਆਪਸ ਚ ਟਕਰਾਏ ,
ਫਿਰੋਜ਼ਪੁਰ 30 ਜਨਵਰੀ 2024 (ਅਨੁਜ ਕੱਕੜ ਟੀਨੂੰ)
ਪਿਛਲੇ 2 – 3 ਦੀਨਾ ਤੋਂ ਪੈ ਰਹੀ ਧੁੱਪ ਤੋਂ ਇੰਜ ਲਗ ਰਿਹਾ ਸੀ ਕਿ ਸ਼ਾਇਦ ਹੁਣ ਠੰਡ ਤੇ ਧੁੰਦ ਤੋਂ ਨਿਜ਼ਾਤ ਮਿਲ ਜਾਉ। ਪਰ ਕਲ ਰਾਤ ਪਈ ਸੰਘਣੀ ਧੁੰਦ ਨੇ ਲੋਕਾਂ ਨੂੰ ਇਹ ਸੁਨੇਹਾ ਵੀ ਦੇ ਦਿੱਤਾ ਕੇ ਬਿਨਾ ਕਿਸੇ ਜਰੂਰੀ ਕੰਮ ਤੋਂ ਘਰੋਂ ਬਾਹਰ ਨਾ ਨਿਕਲਿਆ ਜਾਵੇ ।
ਰਾਤ ਧੁੰਦ ਇਹਨੀ ਸੰਘਣੀ ਸੀ ਕੇ ਜ਼ੀਰੋ ਵਿਸਿਬਿਲਟੀ ਸੀ , ਜਿਸ ਕਰਕੇ ਫਿਰੋਜ਼ਪੁਰ -ਫਾਜ਼ਿਲਕਾ ਰੋਡ ਤੇ ਕਈ ਵਾਹਨ ਆਪਸ ਚ ਟਕਰਾ ਗਏ ।
ਹਜੇ ਤਕ ਮਿਲੀ ਜਾਣਕਾਰੀ ਮੁਤਾਬਿਕ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਕੈਨਾਲ ਕਲੋਨੀ ਕੋਲ ਇਕ ਟਿੱਪਰ ਖੜ੍ਹਾ ਸੀ ,ਅਤੇ ਧੁੰਦ ਇਹਨੀ ਸੰਘਣੀ ਸੀ ਕੇ ਇਕ ਨਿਜ਼ੀ ਵਾਲਵੋ ਬੱਸ ਉਸ ਖੜੇ ਟਿੱਪਰ ਚ ਜਾ ਵੱਜੀ ।ਬਸ ਚ ਸਵਾਰ ਇਕ ਵਿਅਕਤੀ ਵਲੋਂ ਦਸਣ ਮੁਤਾਬਿਕ ਉਹ ਸੁੱਤੇ ਹੋਏ ਸਨ ਕੇ ਇਕ ਦੱਮ ਧਮਾਕਾ ਹੋਇਆ ਤੇ ਓਹਨਾ ਦੀ ਆਖ ਖੁਲ ਗਈ ।ਜਦ ਬਸ ਤੋਂ ਬਾਹਰ ਆ ਕੇ ਦੇਖਿਆ ਤਾ ਓਹਨਾ ਦੀ ਬੱਸ ਇਕ ਹੋਰ ਵਾਹਨ ਚ ਟਕਰਾ ਗਈ ਸੀ ।ਓਹਨਾ ਦਸਿਆ ਕੇ ਧੁੰਦ ਇਹਨੀ ਜ਼ਿਆਦਾ ਸੀ ਕੇ ਵੇਖਦੇ ਹੀ ਵੇਖਦੇ ਕਈ ਹੋਰ ਗੱਡੀਆਂ ਆਪਸ ਵਿਚ ਟਕਰਾਦੀਆ ਰਹੀਆਂ ।ਇਸੇ ਦੌਰਾਨ ਰੋਡਵੇਜ਼ ਦੀ ਬਸ ਵੀ ਪਿੱਛੋਂ ਆ ਕੇ ਟਕਰਾ ਗਈ ,ਇਸ ਤੋਂ ਬਾਅਦ ਇਕ ਹੋਰ ਟੈਂਪੂ ਟਰੈਕਸ ਵੀ ਇਸ ਦੇ ਵਿੱਚ ਆ ਕੇ ਵੱਜੀ ਹੈ। ਇਸ ਹਾਦਸੇ ਵਿਚ ਰਾਹਤ ਵਾਲੀ ਗੱਲ ਇਹ ਰਹੀ ਕੇ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।ਸਵਾਰੀਆਂ ਦਾ ਬਿਲਕੁਲ ਬਚਾ ਰਿਹਾ।


