ਫਿਰੋਜ਼ਪੁਰ ਪੁਲਿਸ ਨੇ ਇਕ ਨਾਬਾਲਿਗ ਸਣੇ ਦੋ ਚੋਰ ਫੜੇ, ਕਈ ਮੋਬਾਈਲ ਅਤੇ ਮੋਟਰਸਾਇਕਲ ਹੋਏ ਬਰਾਮਦ
- 166 Views
- kakkar.news
- February 29, 2024
- Crime Punjab
ਫਿਰੋਜ਼ਪੁਰ ਪੁਲਿਸ ਨੇ ਇਕ ਨਾਬਾਲਿਗ ਸਣੇ ਦੋ ਚੋਰ ਫੜੇ, ਕਈ ਮੋਬਾਈਲ ਅਤੇ ਮੋਟਰਸਾਇਕਲ ਹੋਏ ਬਰਾਮਦ
ਫਿਰੋਜ਼ਪੁਰ 29 ਫਰਵਰੀ 2024 (ਅਨੁਜ ਕੱਕੜ ਟੀਨੂੰ)
ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਏ ਜਾਣ ਦੀ ਗੱਲ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਆਖੀ ਗਈ ਸੀ। ਉਥੇ ਹੀ ਉਨ੍ਹਾਂ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਚੌਕਸੀ ਵਰਤਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਜਿਸ ਨਾਲ ਪੰਜਾਬ ਵਿੱਚ ਵਾਪਰਨ ਵਾਲੀਆਂ ਸਮਾਜਿਕ ਘਟਨਾਵਾਂ ਨੂੰ ਰੋਕਿਆ ਜਾ ਸਕੇ। ਪੰਜਾਬ ਵਿੱਚ ਬੇਰੁਜ਼ਗਾਰੀ ਅਤੇ ਨਸ਼ਿਆ ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਥੇ ਹੀ ਇਨ੍ਹਾਂ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਬਹੁਤ ਸਾਰੇ ਲੋਕ ਮਾਨਸਿਕ ਤਣਾਅ ਦੇ ਦੌਰ ਵਿਚੋਂ ਗੁਜ਼ਰਦੇ ਹਨ। ਹੈਰਾਨੀ ਵਾਲੀ ਗੱਲ ਇਥੇ ਇਹ ਵੀ ਹੈ ਕਿ ਚੋਰੀ ਅਤੇ ਲੁੱਟ -ਖੋਹ ਕਰਨ ਵਾਲਿਆਂ ਦੀ ਉਮਰ ਨੂੰ ਜੇਕਰ ਦੇਖਿਆ ਜਾਇ- ਤਾ , ਕਈ ਨਾਬਾਲਿਗ ਬੱਚੇ ਵੀ ਇਸ ਰਾਹ ਪੈ ਕੇ ਆਪਣੀ ਜ਼ਿੰਦਗੀ ਨੂੰ ਹਨੇਰੇ ਵੱਲ ਲਿਜਾ ਰਹੇ ਹਨ ।
ਇੱਦਾ ਦਾ ਹੀ ਇਕ ਮਾਮਲਾ ਥਾਣਾ ਸਿਟੀ ਫਿਰੋਜ਼ਪੁਰ ਵਲੋਂ ਸਾਮਣੇ ਆਇਆ ਹੈ ਜਿਸ ਵਿਚ ਇਕ ਇਕ ਨਾਬਾਲਿਗ ਨੌਜਵਾਨ ਕੋਲੋਂ 6 ਚੋਰੀ ਦੇ ਮੋਬਾਈਲ ਬਰਾਮਦ ਹੋਏ ਹਨ । ਸਹਾਇਕ ਥਾਣੇਦਾਰ ਸ਼ਰਮਾ ਸਿੰਘ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਜੱਦ ਉਹ ਅਤੇ ਓਹਨਾ ਦੀ ਟੀਮ ਗਸ਼ਤ ਵ ਚੈਕਿੰਗ ਦੌਰਾਨ ਜ਼ੀਰਾ ਗੇਟ ਕੋਲ ਪੁੱਜੇ ਤਾ ਕਿਸੇ ਮੁਖਬਰ ਵਲੋਂ ਇਤੇਲਾਹ ਮਿਲੀ ਕਿ ਕੁੱਝ ਵਿਅਕਤੀ ਮੋਬਾਈਲ ਅਤੇ ਮੋਟਰਸਾਇਕਲ ਚੋਰੀ ਕਰਕੇ ਵੇਚਣ ਦਾ ਕੰਮ ਕਰਦੇ ਹਨ ਅਤੇ ਇਸ ਸਮੇ ਪਾਣੀ ਵਾਲੀ ਟੈਂਕੀ ਕੋਲ ਦਾਨਾ ਮੰਡੀ ਚ ਖੜੇ ਗ੍ਰਾਹਕ ਦਾ ਇੰਤਜ਼ਾਰ ਕਰ ਰਹੇ ਹਨ। ਜੇਕਰ ਹੁਣੇ ਰੇਡ ਕਰਿ ਜਾਇ- ਤਾ ਉਹ ਫੜੇ ਜਾ ਸਕਦੇ ਹਨ। ਸ਼ਰਮਾ ਸਿੰਘ ਵਲੋਂ ਜਦ ਆਪਣੀ ਟੀਮ ਸਮੇਤ ਉਕਤ ਜਗ੍ਹਾ ਤੇ ਰੇਡ ਕਰਿ ਤਾ ਇਕ ਵਿਅਕਤੀ ਓਥੋਂ ਭੱਜਣ ਚ ਕਾਮਯਾਬ ਹੋ ਗਿਆ , ਅਤੇ ਦੂਸਰਾ ਵਿਅਕਤੀ ਪੁਲਿਸ ਨੇ ਕਾਬੂ ਕਰ ਲਿਆ ।ਕਾਬੂ ਕੀਤੇ ਵਿਅਕਤੀ ਕੋਲੋਂ ਚੋਰੀ ਦੇ 6 ਮੋਬਾਈਲ ਅਤੇ ਇਕ ਮੋਟਰਸਾਇਕਲ ਬਰਾਮਦ ਕੀਤਾ ਗਿਆ । ਪੁੱਛਗਿੱਛ ਦੌਰਾਨ ਫੜੇ ਗਏ ਵਿਅਕਤੀ ਨੇ ਆਪਣਾ ਨਾਮ ਵੰਸ਼ ਪੁੱਤਰ ਸੁਰਜੀਤ ਸਿੰਘ ਵੱਸੀ ਪੀਰ ਕੇ ਅਹਿਮਦ ਖਾਂ ਦੱਸਿਆ ਅਤੇ ਪੁੱਛਣ ਤੇ ਵੰਸ਼ ਨੇ ਆਪਣੀ ਉਮਰ 17 ਸਾਲ ਦੱਸੀ । ਜਿਸਨੂੰ ਬਾਦ ਚੋ ਫਰੀਦਕੋਟ ਚ ਬਾਲ ਸੁਧਾਰ ਘਰ ਭੇਜ ਦਿੱਤਾ ਹੈ ।
ਦੂਸਰੀ ਸ਼ਿਕਾਇਤ ਚ ਸਹਾਇਕ ਥਾਣੇਦਾਰ ਗਹਿਣਾ ਰਾਮ ਦੀ ਅਗਵਾਈ ਵਾਲੀ ਟੀਮ ਗਸ਼ਤ ਵ ਚੈਕਿੰਗ ਦੌਰਾਨ ਜ਼ੀਰਾ ਗੇਟ ਕੋਲ ਮੌਜੂਦ ਸਨ ਤਾ ਮੁਖਬਰ ਵਲੋਂ ਸੂਚਨਾ ਮਿਲੀ ਕੇ ਬਸਤੀ ਸ਼ੇਖਾਂ ਵਾਲੀ ਦੇ ਕੋਲ ਰਾਏ ਸਿੱਖ ਭਵਨ ਕੋਲ ਇਕ ਵਿਅਕਤੀ ਜੋ ਕੇ ਚੋਰੀ ਦੇ ਮੋਬਾਈਲ ਅਤੇ ਮੋਟਰਸਾਇਕਲ ਵੇਚਣ ਲਈ ਖੜ੍ਹਾ ਗ੍ਰਾਹਕ ਦੀ ਉਡੀਕ ਕਰ ਰਿਆ ਹੈ । ਸੂਚਨਾ ਦੇ ਅਧਾਰ ਤੇ ਜਦ ਪੁਲਿਸ ਪਾਰਟੀ ਵਲੋਂ ਉਕਤ ਜਗ੍ਹਾ ਤੇ ਰੇਡ ਕਰੀ ਤਾ ਤਲਾਸ਼ੀ ਦੌਰਾਨ ਉਕਤ ਵਿਅਕਤੀ ਕੋਲੋਂ 1 ਚੋਰੀ ਦਾ ਮੋਬਾਈਲ ਅਤੇ ਇਕ ਮੋਟਰਸਾਇਕਲ ਸਮੇਤ ਗਿਰਫ਼ਤਾਰ ਕੀਤਾ ।ਨਾਮ ਪੁੱਛਣ ਤੇ ਵਿਅਕਤੀ ਨੇ ਆਪਣਾ ਨਾਮ ਸੁਖਬੀਰ ਸਿੰਘ ਉਰਫ ਕਾਕਾ ਪੁੱਤਰ ਸ਼ਲਿੰਦਰ ਸਿੰਘ ਵਾਸੀ ਜਨਤਾ ਪ੍ਰੀਤ ਨਗਰ ਫਿਰੋਜ਼ਪੁਰ ਦਸਿਆ ।
ਪੁਲਿਸ ਵਲੋਂ ਦੋਹਾ ਸ਼ਿਕਾਇਤਾਂ ਚ ਫੜੇ ਗਏ ਆਰੋਪੀਆਂ ਖਿਲਾਫ ਆਈ ਪੀ ਸੀ ਦੀਆਂ ਅੱਲਗ ਅੱਲਗ ਧਾਰਵਾਂ ਤਹਿਤ ਦੋ ਮਾਮਲੇ ਦਰਜ ਕਰ ਲਿੱਤੇ ਗਏ ਹਨ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024