ਗਰਮ ਰੁੱਤ ਦੇ ਸਬਜੀ ਬੀਜਾਂ ਦੀ ਮਿੰਨੀ ਕਿੱਟ ਕੀਤੀ ਰਿਲੀਜ਼
- 80 Views
- kakkar.news
- February 28, 2024
- Agriculture Punjab
ਗਰਮ ਰੁੱਤ ਦੇ ਸਬਜੀ ਬੀਜਾਂ ਦੀ ਮਿੰਨੀ ਕਿੱਟ ਕੀਤੀ ਰਿਲੀਜ਼
ਫਿਰੋਜ਼ਪੁਰ 28 ਫਰਵਰੀ 2024 (ਅਨੁਜ ਕੱਕੜ ਟੀਨੂੰ)
ਘਰੇਲੂ ਪੱਧਰ ਤੇ ਸਬਜੀਆਂ ਦੀ ਪੈਦਾਵਾਰ ਲਈ ਬਾਗਬਾਨੀ ਵਿਭਾਗ ਵੱਲੋਂ ਤਿਆਰ ਮਿੰਨੀ ਕਿੱਟ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਵੱਲੋਂ ਰਲੀਜ ਕੀਤੀ ਗਈ ਅਤੇ ਨਾਲ ਹੀ ਘਰੇਲੂ ਪੱਧਰ ਤੇ ਕੈਮਿਕਲ ਰਹਿਤ ਸਬਜੀਆਂ ਉੁਗਾ ਕੇ ਖਪਤ ਕਰਨ ਦਾ ਸੁਨੇਹਾ ਦਿੱਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਬਜੀਆਂ ਵਿਟਾਮਿਨ, ਮਿਨਰਲ, ਫਾਈਬਰ ਆਦਿ ਦਾ ਵਧੀਆ ਸੋਮਾ ਹੋਣ ਕਾਰਨ ਮਨੁੱਖੀ ਸ਼ਰੀਰ ਦੀ ਬਿਮਾਰੀਆਂ ਪ੍ਰਤੀ ਲੜਨ ਦੀ ਸ਼ਕਤੀ ਵਧਾਉਂਦੀਆਂ ਹਨ। ਇਸ ਲਈ ਸਾਨੂੰ ਘਰੇਲੂ ਬਗੀਚੀ ਤਹਿਤ ਆਪਣੇ ਘਰਾਂ ਵਿਚ ਰਸਾਇਣਿਕ ਕੈਮਿਕਲਾਂ ਤੋਂ ਰਹਿਤ ਸਬਜੀਆਂ ਦੀ ਕਾਸ਼ਤ ਕਰਨੀ ਚਾਹੀਦੀ ਹੈ।
ਇਸ ਮੌਕੇ ਬਾਗਬਾਨੀ ਵਿਭਾਗ ਫਿਰੋਜ਼ਪੁਰ ਦੇ ਡਿਪਟੀ ਡਾਇਰੈਕਟਰ ਬਾਗਬਾਨੀ ਡਾ: ਬਲਕਾਰ ਸਿੰਘ ਨੇ ਕਿਹਾ ਕਿ ਨੈਸ਼ਨਲ ਇੰਸਟੀਚਿਊਟ ਆਫ ਨਿਊਟ੍ਰੀਸ਼ਨ ਹੈਦਰਾਬਾਦ ਦੇ ਸੰਤੁਲਿਤ ਖੁਰਾਕ ਮਾਪਦੰਡਾਂ ਅਨੁਸਾਰ ਹਰ ਵਿਅਕਤੀ ਨੂੰ ਪ੍ਰਤੀ ਦਿਨ 300 ਗ੍ਰਾਮ ਤਾਜਾ ਸਬਜੀ ਜਿਸ ਵਿਚ 120 ਗ੍ਰਾਮ ਹਰੇ ਪੱਤੇ ਵਾਲੀਆਂ, 90 ਗ੍ਰਾਮ ਜ਼ੜ੍ਹਾਂ ਵਾਲੀਆਂ ਅਤੇ 90 ਗ੍ਰਾਮ ਹੋਰ ਸਬਜੀਆਂ ਦੀ ਲੋੜ ਹੁੰਦੀ ਹੈ। ਇਸ ਗਰਮੀ ਰੁੱਤ ਸਬਜੀ ਬੀਜ ਕਿੱਟ ਵਿਚ ਬਿਜਾਈ ਲਈ ਕਰੇਲਾ, ਤਰ, ਖੀਰਾ, ਭਿੰਡੀ, ਟਿੰਡਾ, ਚੱਪਣ ਕੱਦੂ, ਘੀਆ ਕੱਦੂ, ਹਲਵਾ ਕੱਦੂ਼ ਅਤੇ ਘੀਆ ਤੋਰੀ ਦੇ ਬੀਜ ਹਨ, ਜਿੰਨਾਂ ਦੀ ਲਗਭਗ 4 ਤੋਂ 5 ਮਰਲੇ ਵਿਚ ਬਿਜਾਈ ਕਰਕੇ ਇਕ ਆਮ ਪਰਿਵਾਰ ਦੀ ਸਬਜੀਆਂ ਦੀ ਲੋੜ ਪੂਰੀ ਹੋ ਜਾਂਦੀ ਹੈ। ਇੱਕ ਸਬਜੀ ਬੀਜ ਮਿੰਨੀ ਕਿੱਟ ਦਾ ਸਰਕਾਰੀ ਰੇਟ 80/- ਰੁਪਏ ਪ੍ਰਤੀ ਕਿੱਟ ਰੱਖਿਆ ਗਿਆ ਹੈ ਅਤੇ ਇਹ ਕਿੱਟਾਂ ਬਾਗਬਾਨੀ ਵਿਭਾਗ ਦੇ ਦਫਤਰ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਸ ਮੋਕੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਜਗੀਰ ਸਿੰਘ ਵੀ ਹਾਜ਼ਰ ਸਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024