ਮੰਨੀਆ ਮੰਗਾ ਨੂੰ ਨਜ਼ਰ ਅੰਦਾਜ਼ ਕਰਕੇ ਤੋੜ ਮਰੋੜ ਕੇ ਲਾਗੂ ਕਰਨ ਤੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਹੋਵੇਗਾ ਤਿੱਖਾ ਵਿਰੋਧ-ਰੇਸ਼ਮ ਸਿੰਘ ਗਿੱਲ। -ਸਰਕਾਰ ਮੁਲਾਜਮਾਂ ਨੂੰ ਪੱਕੇ ਕਰਨ ਦੀ ਬਜਾਏ ਕੰਟਰੈਕਟ ਨੂੰ ਕਰ ਰਹੀ ਆਉਟ ਸੋਰਸ ਤੇ-ਸ਼ਮਸੇਰ ਸਿੰਘ ਢਿੱਲੋਂ।
- 68 Views
- kakkar.news
- March 7, 2024
- Politics Punjab
ਮੰਨੀਆ ਮੰਗਾ ਨੂੰ ਨਜ਼ਰ ਅੰਦਾਜ਼ ਕਰਕੇ ਤੋੜ ਮਰੋੜ ਕੇ ਲਾਗੂ ਕਰਨ ਤੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਹੋਵੇਗਾ ਤਿੱਖਾ ਵਿਰੋਧ-ਰੇਸ਼ਮ ਸਿੰਘ ਗਿੱਲ।
-ਸਰਕਾਰ ਮੁਲਾਜਮਾਂ ਨੂੰ ਪੱਕੇ ਕਰਨ ਦੀ ਬਜਾਏ ਕੰਟਰੈਕਟ ਨੂੰ ਕਰ ਰਹੀ ਆਉਟ ਸੋਰਸ ਤੇ-ਸ਼ਮਸੇਰ ਸਿੰਘ ਢਿੱਲੋਂ।
ਫਿਰੋਜ਼ਪੁਰ, 7 ਮਾਰਚ, 2024 (ਅਨੁਜ ਕੱਕੜ ਟੀਨੂੰ)
ਅੱਜ ਮਿਤੀ 07/03/2024 ਨੂੰ ਪੰਜਾਬ ਰੋਡਵੇਜ ਪਨਬੱਸ/ ਪੀ.ਆਰ. ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ 25/11 ਦੀ ਸੂਬਾ ਪੱਧਰੀ ਮੀਟਿੰਗ ਈਸੜੂ ਭਵਨ ਲੁਧਿਆਣਾ ਵਿਖੇ ਸੂਬਾ ਪ੍ਰਧਾਨ ਸ੍ਰ ਰੇਸ਼ਮ ਸਿੰਘ ਗਿੱਲ ਜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਮੂਹ ਡਿੱਪੂਆਂ ਦੇ ਆਗੂ ਸਾਹਿਬਾਨ ਹਾਜਿਰ ਹੋਏ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਜੀ ਨੇ ਕਿਹਾ ਕਿ ਪੰਜਾਬ ਸਰਕਾਰ ਵਾਰ ਵਾਰ ਮੀਟਿੰਗ ਵਿੱਚ ਮੰਗਾ ਮੰਨ ਕੇ ਲਾਗੂ ਕਰਨ ਦੀ ਬਜਾਏ ਮੀਟਿੰਗਾਂ ਵਿੱਚ ਲਾਗੂ ਹੋਏ ਫੈਸਲਿਆਂ ਨੂੰ ਤੋੜ ਮਰੋੜ ਕੇ ਲਾਗੂ ਕਰ ਰਹੀ ਹੈ। ਪਿਛਲੇ ਦਿਨੀਂ ਟਰਾਂਸਪੋਰਟ ਮੰਤਰੀ,ਸੈਕਟਰੀ, ਐੱਮ ਡੀ, ਨਾਲ਼ ਹੋਈ ਮੀਟਿੰਗ ਵਿੱਚ ਹੋਏ ਫੈਸਲੇ ਨੂੰ ਹੈੱਡ ਆਫਿਸ ਦੇ ਕੁੱਝ ਅਧਿਕਾਰੀਆਂ ਵਲੋਂ ਲਾਗੂ ਕਰਨ ਵਿੱਚ ਦੇਰੀ ਕੀਤੀ ਜਾ ਰਹੀ ਹੈ ਅਤੇ ਸਸਪੈਂਡ ਕੰਟਰੈਕਟ ਮੁਲਾਜ਼ਮਾਂ ਨੂੰ ਆਊਟ ਸੋਰਸ ਤੇ ਠੇਕੇਦਾਰ ਕੋਲ ਭੇਜਿਆ ਜਾ ਰਿਹਾ ਹੈ ਅਤੇ ਹੁਣ ਛੁੱਟੀ ਅਤੇ ਰੈਸਟ ਵੀ ਠੇਕੇਦਾਰ ਤੋ ਲੈਣ ਲਈ ਕਿਹਾ ਜਾ ਰਿਹਾ ਹੈ ।
ਜਿਸ ਤੋਂ ਸਰਕਾਰ ਦੀ ਦੋਹਰੀ ਨੀਤੀ ਜੌ ਵਿਚੋਲਿਆ ਨਾਲ ਭਾਈਵਾਲੀ ਸਪਸ਼ਟ ਸਾਬਤ ਹੋ ਰਹੀ ਹੈ।
ਪਿਛਲੀ ਮੀਟਿੰਗ ਵਿੱਚ ਦੋਵੇ ਵਿਭਾਗਾਂ ਨੇ ਯੂਨੀਅਨ ਦੀ ਸਾਰੀਆਂ ਮੰਗਾ ਨੂੰ ਪੂਰਾ ਕਰਨ ਦੀ ਸਹਿਮਤੀ ਦਿੱਤੀ ਸੀ ਪਰ ਜਦੋਂ ਉਨਾਂ ਮੰਗਾ ਨੂੰ ਪੂਰਾ ਕਰਨ ਲਈ ਪੱਤਰ ਕੱਢੇ ਗਏ ਤਾਂ ਵਿਭਾਗ ਵਲੋ ਮੰਗਾ ਨੂੰ ਤੋੜ ਮਰੋੜ ਕੇ ਪੂਰਾ ਕਰਨ ਲਈ ਲਿਖਿਆ ਗਿਆ ਜਿਸਦਾ ਕਿ ਯੂਨੀਅਨ ਵਲੋ ਰੋਸ ਜਾਹਿਰ ਕਰਦਿਆਂ ਸਮੂਹ ਆਗੂਆਂ ਨੇ ਮਤਾ ਪਾਇਆ ਕਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਆਪਣੀ ਗੱਲ ਤੋ ਮੁਨਕਰ ਹੋ ਕੇ ਮਨਮਰਜ਼ੀ ਕੀਤੀ ਜਾ ਰਹੀ ਹੈ ਅਤੇ ਪੰਜਾਬ ਸਰਕਾਰ ਦੀ ਬਿਲਕੁੱਲ ਵੀ ਪ੍ਰਵਾਹ ਨਹੀਂ ਕੀਤੀ ਜਾ ਰਹੀ
ਜਰਨਲ ਸਕੱਤਰ ਸ਼ਮਸ਼ੇਰ ਸਿੰਘ,ਜਗਤਾਰ ਸਿੰਘ, ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ, ਬਲਵਿੰਦਰ ਸਿੰਘ ਰਾਠ, ਗੁਰਪ੍ਰੀਤ ਸਿੰਘ ਪੰਨੂ ਕੈਸ਼ੀਅਰ ਬਲਜਿੰਦਰ ਸਿੰਘ ਰੋਹੀ ਰਾਮ ,ਜੀ ਨੇ ਵਿਭਾਗ ਦੀ ਇਸ ਮਾਰੂ ਨੀਤੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ। ਕਿ ਵਿਭਾਗ ਜਾਣਬੁੱਝ ਕੇ ਪੰਜਾਬ ਸਰਕਾਰ ਦੀ ਨਿਖੇਦੀ ਕਰਾ ਰਹੇ ਹਨ ਅਤੇ ਆਪਣੀ ਮੰਨੀ ਮੰਗਾ ਨੂੰ ਲਾਗੂ ਕਰਵਾਉਣ ਲਈ ਪੋਸਟ ਪੋਨ ਕੀਤੇ ਪ੍ਰੋਗਰਾਮ ਨੂੰ ਦੁਬਾਰਾ ਸਟੈਂਡ ਕਰਦਿਆਂ 11/03/2024 ਨੂੰ ਸਮੂਹ ਡਿੱਪੂਆਂ ਦੇ ਗੇਟਾਂ ਤੇ ਰੈਲੀਆਂ ਅਤੇ 12/03/2024 ਨੂੰ ਬਾਆਦ ਦੁਪਹਿਰ 12-00 ਵਜੇ ਤੋਂ ਬੱਸਾ ਡਿੱਪੂਆਂ ਵਿੱਚ ਰੋਕ ਕੇ 13/03/2024 ਨੂੰ ਮੁੱਕਮਲ ਹੜਤਾਲ ਕਰਕੇ ਸਵੇਰੇ 10 ਵਜੇ ਮੋਹਾਲੀ ਤੋਂ ਵਿਧਾਨ ਸਭਾ ਦੇ ਬਜਟ ਸੈਸ਼ਨ ਵੱਲ ਕੂਚ ਕਰਦੇ ਹੋਏ ਤਿੱਖਾ ਵਿਰੋਧ ਕੀਤਾ ਜਾਵੇਗਾ ਇਸ ਮੌਕੇ ਤੇ 27 ਡੀਪੂ ਦੇ ਪ੍ਰਧਾਨ,ਸੈਕਟਰੀ ਹਾਜ਼ਰ ਸਨ
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024