7 ਕਿੱਲੋ ਤੋਂ ਵੱਧ ਹੈਰੋਇਨ ਅਤੇ ਅਸਲੇ ਸਮੇਤ ਦੋ ਅਰੋਪੀ ਕਾਬੂ
- 77 Views
- kakkar.news
- February 3, 2026
- Crime Punjab
7 ਕਿੱਲੋ ਤੋਂ ਵੱਧ ਹੈਰੋਇਨ ਅਤੇ ਅਸਲੇ ਸਮੇਤ ਦੋ ਅਰੋਪੀ ਕਾਬੂ
ਫਿਰੋਜ਼ਪੁਰ 3 ਫਰਵਰੀ 2026( ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਪੁਲਿਸ ਵੱਲੋਂ ਚੱਲ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਹੇਠ ਦੋ ਵੱਖ ਵੱਖ ਥਾਵਾਂ ‘ਤੇ ਕੀਤੀ ਗਈ ਕਾਰਵਾਈ ਦੌਰਾਨ ਫਿਰੋਜ਼ਪੁਰ ਪੁਲਿਸ ਨੇ 7 ਕਿਲੋ 243 ਗ੍ਰਾਮ ਹੈਰੋਇਨ ਅਤੇ 2 ਪਿਸਟਲ 30 ਬੋਰ ਬਰਾਮਦ ਕਰਦਿਆਂ 2 ਆਰੋਪੀਆਂ ਨੂੰ ਕਾਬੂ ਕੀਤਾ ਹੈ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ, ਇੰਸਪੈਕਟਰ ਮੋਹਿਤ ਧਵਨ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਹੁਸੈਨੀਵਾਲਾ ਵਰਕਸ ਫਿਰੋਜ਼ਪੁਰ ਪੁਜੇ ਤਾਂ ਇਤਲਾਹ ਮਿਲੀ ਕਿ ਮਨਜੀਤ ਸਿੰਘ ਪੁੱਤਰ ਮੁਨਸ਼ਾ ਸਿੰਘ ਵਾਸੀ ਛੀਨੇ ਵਾਲਾ ਝੁਗੇ ਪਿੰਡ ਚਾਂਦੀ ਵਾਲਾ ਗਟੀ ਰਾਜੋ ਕੇ ਤੋਂ ਚਾਂਦੀ ਵਾਲਾ ਜਾਂਦੀ ਸੜਕ ਪਰ ਹੈਰੋਇਨ ਲੈਕੇ ਗਾਹਕਾਂ ਦਾ ਇੰਤਜ਼ਾਰ ਕਰ ਰਿਹਾ ਹੈ ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਭਾਰੀ ਮਾਤਰਾ ਵਿੱਚ ਹੈਰੋਇਨ ਬ੍ਰਾਮਦ ਹੋ ਸਕਦੀ ਹੈ , ਇਤਲਾਹ ਨੂੰ ਭਰੋਸੇਯੋਗ ਮੰਨਦਿਆਂ ਪੁਲਿਸ ਵੱਲੋਂ ਆਰੋਪੀ ਨੂੰ ਕਾਬੂ ਕਰ ਤਲਾਸ਼ੀ ਲਈ ਗਈ ਤਲਾਸ਼ੀ ਦੌਰਾਨ ਆਰੋਪੀ ਕੋਲੋਂ 5 ਕਿਲੋ 507 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਵੱਲੋ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਉਕਤ ਆਰੋਪੀ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ।
ਦੂਜੇ ਮਾਮਲੇ ਵਿੱਚ, ਇੰਸਪੈਕਟਰ ਬਲਦੇਵ ਸਿੰਘ ਅਤੇ ਉਨ੍ਹਾਂ ਦੀ ਟੀਮ ਚੈਕਿੰਗ ਅਤੇ ਗਸ਼ਤ ਦੌਰਾਨ ਜਦੋਂ ਪਿੰਡ ਗੋਖੀਲ ਵਾਲਾ ਕੋਲ ਪੁੱਜੀ ਤਾ ਸਾਮਣੇ ਤੋਂ ਇਕ ਕਾਰ ਆਉਂਦੀ ਦਿਖਾਈ ਦਿਤੀ ਜਿਸ ਨੂੰ ਹਰਪ੍ਰੀਤ ਉਰਫ ਗੁਗੂ ਉਰਫ ਹੈਪੀ ਵਾਸੀ ਉਦੇਕਰਨ ਚਲਾ ਰਿਹਾ ਸੀ ਜਿਸ ਨੂੰ ਸ਼ੱਕ ਦੇ ਅਧਾਰ ਤੇ ਰੋਕ ਕੇ ਕਾਰ ਦੀ ਤਲਾਸ਼ੀ ਲਈ ਗਈ ਤਾ ਤਲਾਸ਼ੀ ਦੌਰਾਨ ਆਰੋਪੀ ਕੋਲੋਂ 1 ਕਿਲੋ 736 ਗ੍ਰਾਮ ਹੈਰੋਇਨ ਅਤੇ 2 ਪਿਸਟਲ 30 ਬੋਰ ਬਰਾਮਦ ਕੀਤੇ ਜਿਸ ਤੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ
ਪੁਲਿਸ ਵੱਲੋ ਦੋਨਾਂ ਕੇਸਾਂ ਦੇ ਤਹਿਤ ਅਲੱਗ ਅਲੱਗ ਮਾਮਲਿਆਂ ਨੂੰ ਦਰਜ ਕਰ ਆਰੋਪੀਆਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ।

- March 24, 2026
अब क्यूआर कोड से कर सकेंगे अधिकृत वेंडरों की पहचान
- March 23, 2026
शहीदी मेला–हुसैनीवाला के अवसर पर रेलवे द्वारा विशेष प्रबंध
- March 23, 2026