ਫਿਰੋਜ਼ਪੁਰ ਐਸ ਟੀ ਐਫ ਵਲੋਂ ਹੈਰੋਇਨ 01 ਵਿਅਕਤੀ ਕਾਬੂ
- 121 Views
- kakkar.news
- March 8, 2024
- Crime Punjab
ਫਿਰੋਜ਼ਪੁਰ ਐਸ ਟੀ ਐਫ ਵਲੋਂ ਹੈਰੋਇਨ 01 ਵਿਅਕਤੀ ਕਾਬੂ
ਫਿਰੋਜ਼ਪੁਰ 08 ਮਾਰਚ 2024 (ਅਨੁਜ ਕੱਕੜ ਟੀਨੂੰ )
ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਐਸ ਟੀ ਐਫ ਰੇਂਜ ਵਲੋਂ 01 ਨੌਜਵਾਨਾਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਨਵਦੀਪ ਕੌਰ ਨੇ ਦੱਸਿਆ ਕਿ ਜਦੋਂ ਉਹ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ਵਾ ਚੈਕਿੰਗ ਦੇ ਸੰਬਧ ਵਿਚ ਕਨਾਲ ਕਲੋਨੀ ਨੇੜੇ ਦਫ਼ਤਰ ਨਹਿਰੀ ਵਿਭਾਗ ਕੈਂਟ ਫਿਰੋਜ਼ਪੁਰ ਪਾਸ ਮਜੂਦ ਸਨ ਤਾਂ ਉਨ੍ਹਾਂ ਨੂੰ 01 ਸ਼ੱਕੀ ਨੌਜਵਾਨਾਂ ਨੂੰ ਪੈਦਲ ਆਉਂਦੇ ਦਿਖਾਈ ਦਿੱਤਾ । ਜੋ ਪੁਲਸ ਨੂੰ ਦੇਖ ਕੇ ਡਰ ਗਿਆ ਅਤੇ ਪਿੱਛੇ ਨੂੰ ਭੱਜਣ ਲੱਗਾ। ਜਦੋਂ ਉਹਨੂੰ ਸ਼ੱਕ ਦੇ ਆਧਾਰ ‘ਤੇ ਕਾਬੂ ਕਰ ਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਨਾਮ ਗਗਨ ਪੁੱਤਰ ਚਰਨ ਦਾਸ ਪੁੱਤਰ ਫ਼ਕੀਰ ਚੰਦ ਵਾਸੀ ਘਿਨੀ ਵਾਲਾ ਦੱਸਿਆ, ਜਿਸ ਦੀ ਤਲਾਸ਼ੀ ਲਈ ਗਈ ਤਲਾਸ਼ੀ ਦੋਰਾਨ ਫੜੇ ਗਏ ਵਿਅਕਤੀ ਕੋਲੋਂ 100 ਗ੍ਰਾਮ ਹੈਰੋਇਨ ਅਤੇ 01 ਮੋਬਾਇਲ ਵੀਵੋ ਟੱਚ ਸਕਰੀਨ ਬਰਾਮਦ ਹੋਇਆ ਉਕਤ ਵਿਅਕਤੀ ਖਿਲਾਫ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।



- October 15, 2025