ਸਾਬਕਾ ਸਰਪੰਚ ਤੇ ਲੱਗੇ ਧੋਖਾਧੜੀ ਦੇ ਦੋਸ਼
- 173 Views
- kakkar.news
- March 8, 2024
- Crime Punjab
ਸਾਬਕਾ ਸਰਪੰਚ ਤੇ ਲੱਗੇ ਧੋਖਾਧੜੀ ਦੇ ਦੋਸ਼
ਮਮਦੋਟ/ਫਿਰੋਜ਼ਪੁਰ, 8 ਮਾਰਚ, 2024 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਦੇ ਥਾਣਾ ਮਮਦੋਟ ਵਿਖੇ ਕੁਝ ਵਿਅਕਤੀਆਂ ਦੀ ਮਿਲੀਭੁਗਤ ਨਾਲ ਸਰਪੰਚ ਦੀ ਜਾਅਲੀ ਮੋਹਰ ਬਣਾ ਕੇ ਆਪਣੇ ਪਰਿਵਾਰ ਅਤੇ ਹੋਰ ਕਈ ਲੋਕਾਂ ਦੇ ਜਾਅਲੀ ਵੋਟਾਂ ਖੁੰਦਰ ਹਿਠਾੜ ਵਿਚ ਬਣਾਉਣ ਲਈ ਡਾਕੂਮੈਂਟਸ ਵਿਚ ਛੇੜਖਾਨੀ ਕਰਨ ਕਾਰਨ ਧੋਖਾਧੜੀ ਦਾ ਮਾਮਲਾ ਸਾਮਣੇ ਆਇਆ ਹੈ ।
ਛਿੰਦਰ ਕੌਰ ਸਰਪੰਚ ਪਤਨੀ ਜੈਲ ਸਿੰਘ ਵਾਸੀ ਪਿੰਡ ਖੁੰਦਰ ਹਿਠਾੜ ਵਲੋਂ ਪੁਲਿਸ ਨੂੰ ਦਿੱਤੇ ਬਿਆਨ ਚ ਇਹ ਕਿਹਾ ਗਿਆ ਹੈ ਕਿ ਲਾਲ ਸਿੰਘ੍ਹ ਪੁੱਤਰ ਸੱਜਣ ਸਿੰਘ ਵਾਸੀ ਬਸਤੀ ਸ਼ਾਮ ਸਿੰਘ ਵਾਲੀ ਦਾਖਲੀ ਜਾਮਾ ਰੱਖੀਏ ਹਿਠਾੜ ਅਤੇ ਰੇਣੁ ਮਹਿਤਾ ਪਤਨੀ ਸ਼ਾਮ ਲਾਲ ਮਹਿਤਾ ਵਾਸੀ ਖੁੰਦਰ ਹਿਠਾੜ ਹਾਲ ਵਾਸੀ ਗੁਰੂ ਨਾਨਕ ਨਗਰ ਫਿਰੋਜ਼ਪੁਰ ਸਿਟੀ ਨੇ ਮਿਲੀ ਭੁਗਤ ਕਰਕੇ ਖੁੰਦਰ ਹਿਠਾੜ ਦੇ ਸਰਪੰਚ ਦੀ ਜਾਅਲੀ ਮੋਹਰ ਤਿਆਰ ਕਰ ਕੇ ਆਪਣੀ ਅਤੇ ਆਪਣੇ ਪਰਿਵਾਰ ਅਤੇ ਹੋਰ ਕਈ ਲੋਕਾਂ ਦੀ ਜਾਅਲੀ ਵੋਟਾਂ ਪਿੰਡ ਖੁੰਦਰ ਹਿਠਾੜ ਵਿਚ ਬਣੌਨ ਵਾਸਤੇ ਅਧਾਰ ਕਾਰਡ ਪਿੰਡ ਖੁੰਦਰ ਹਿਠਾੜ ਦੇ ਕਰਵਾਏ ਹਨ ।ਛਿੰਦਰ ਕੌਰ ਵਲੋਂ ਸਾਬਕਾ ਸਰਪੰਚ ਰੇਣੁ ਮਹਿਤਾ ਤੇ ਇਹ ਵੀ ਦੋਸ਼ ਲਗਾਏ ਗਏ ਹਨ ਕਿ ਰੇਣੁ ਮਹਿਤਾ ਨੇ ਕਰੀਬ 10 ਸਾਲ ਤਕ ਦਸਤਖ਼ਤ ਕਰ ਕੇ ਮੌਜੂਦਾ ਸਰਪੰਚ ਦੇ ਨਾਮ ਦੀ ਜਾਲੀ ਮੋਹਰ ਬਣਾ ਕੇ ਵਰਤੋਂ ਕੀਤੀ ਹੈ ।
ਸਹਾਇਕ ਥਾਣੇਦਾਰ ਰਾਮ ਪ੍ਰਕਾਸ਼ ਵਲੋਂ ਬਾਅਦ ਪੜਤਾਲ ਲਾਲ ਸਿੰਘ ਅਤੇ ਰੇਣੁ ਮਹਿਤਾ ਖਿਲਾਫ 420 /465 / 467 /468 /471/ਅਤੇ 120 -ਬੀ, ਦੀ ਆਈ ਪੀ ਸੀ ਦੀਆ ਅਲੱਗ ਅਲੱਗ ਧਾਰਾਵਾਂ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ ।
- November 22, 2024
ਫਿਰੋਜ਼ਪੁਰ ਪੁਲਿਸ ਨੇ ਨਾਜਾਇਜ਼ ਅਸਲੇ ਸਮੇਤ ਇੱਕ ਆਰੋਪੀ ਨੂੰ ਕੀਤਾ ਗਿਰਫ਼ਤਾਰ
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024