ਪੁਲਿਸ ਦੇ ਹੱਥ ਲੱਗੀ ਤਕਰੀਬਨ 3 ਕਿਲੋ ਹੈਰੋਇਨ, ਜਿਸਦੀ ਅੰਤਰਰਾਸ਼ਟਰੀ ਕੀਮਤ ਕਰੋੜਾਂ ਚ
- 125 Views
- kakkar.news
- March 11, 2024
- Crime Punjab
ਪੁਲਿਸ ਦੇ ਹੱਥ ਲੱਗੀ ਤਕਰੀਬਨ 3 ਕਿਲੋ ਹੈਰੋਇਨ, ਜਿਸਦੀ ਅੰਤਰਰਾਸ਼ਟਰੀ ਕੀਮਤ ਕਰੋੜਾਂ ਚ ਹੈ
ਫਿਰੋਜ਼ਪੁਰ, 11 ਮਾਰਚ, 2024 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਦੀ ਗੁਰੂਹਰਸਹਾਏ ਪੁਲਿਸ ਨੂੰ ਅੱਜ ਇਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ ।ਸ੍ਰੀਮਤੀ ਸੋਮਿਆ ਮਿਸ਼ਰਾ, ਆਈ.ਪੀ.ਐੱਸ., ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਜੀ ਵੱਲੋਂ ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ. ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਅਤੇ ਸ਼ਰਾਰਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਹਰ ਸੰਭਵ ਕੋਸ਼ਿਸ ਕੀਤੀ ਜਾ ਰਹੀ ਹੈ।ਜਿਸ ਦੇ ਤਹਿਤ ਬੀਤੇ ਦਿਨੀ ਗੁਰੂਹਰਸਹਾਏ ਪੁਲਿਸ ਨੂੰ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਹੋਈ ਹੈ ।
ਗੁਰੂਹਰਸਹਾਏ ਦੇ ਇੰਸਪੈਕਟਰ ਗੁਰਜੰਟ ਸਿੰਘ ਦੇ ਦੱਸਣ ਮੁਤਾਬਿਕ ਉਹ ਅਤੇ ਓਹਨਾ ਦੀ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਦੌਰਾਨ ਦਾਣਾ ਮੰਡੀ ਦੇ ਕੋਲ ਪਿੰਡ ਖੇਰੇ ਕੇ ਉਤਾੜ ਕੋਲ ਮੌਜੂਦ ਸਨ ਤਾ ਕਿਸੇ ਮੁਖਬਰ ਵਲੋਂ ਇਤੇਲਾਹ ਮਿਲੀ ਕੇ ਪਿੰਡ ਗਾਮੁ ਵਾਲਾ ਦੇ ਲਹਿੰਦੇ ਪਾਸੇ ਦੂਲੇ ਕੇ ਨੱਥੂ ਵਾਲਾ ਦੇ ਖੇਤਾਂ ਵਿਚ ਜਾਂਦਾ ਕੱਚਾ ਰਸਤਾ ਜੋ ਅੱਗੇ ਬੰਦ ਹੋ ਜਾਂਦਾ ਹੈ , ਤੋਂ ਥੋੜਾ ਪਿੱਛੇ ਖੱਬੇ ਪਾਸੇ ਵੱਟ ਦੇ ਨੇੜੇ ਦੋ ਲਿਫਾਫੇ ਦੇ ਪੈਕੇਟ ਜਿਸ ਵਿਚ ਹੈਰੋਇਨ ਪਈ ਜਾਪਦੀ ਹੈ ।ਮੁਖਬਰ ਨੇ ਕਿਹਾ ਕਿ ਜੇਕਰ ਹੁਣੇ ਜਾ ਕੇ ਓਥੈ ਚੈੱਕ ਕੀਤਾ ਜਾਵੇ ਤਾ ਭਾਰੀ ਮਾਤਰਾ ਚ ਹੈਰੋਇਨ ਬਰਾਮਦ ਹੋ ਸਕਦੀ ਹੈ ।ਪੁਲਿਸ ਵਲੋਂ ਜਦ ਉਕਤ ਜਗ੍ਹਾ ਤੇ ਜਾ ਕੇ ਜਦ ਚੈੱਕ ਕਿੱਤਾ ਗਿਆ ਤਾਂ ਪੁਲਿਸ ਵਲੋਂ ਮੌਕੇ ਤੋਂ 2 ਕਿਲੋ 676 ਗ੍ਰਾਮ ਹੈਰੋਇਨ ਬਰਾਮਦ ਹੋਈ । ਜਿਸਦੀ ਅੰਤਰਰਾਸ਼ਟਰੀ ਕੀਮਤ ਕਰੋੜਾਂ ਚ ਹੈ ।
ਥਾਣਾ ਗੁਰੂਹਰਸਹਾਏ ਪੁਲਿਸ ਵਲੋਂ ਹੈਰੋਇਨ ਨੂੰ ਆਪਣੇ ਕਬਜ਼ੇ ਚ ਕਰ ਨਾਮਾਲੂਮ ਵਿਅਕਤੀ ਖਿਲਾਫ ਅ/ਧ 21 /61 /85 NDPS ਐਕਟ ਤਹਿਤ ਮੁਕਦਮਾ ਦਰਜ ਕਰ ਲਿੱਤਾ ਗਿਆ ਹੈ ।



- October 15, 2025