3 ਬਾਈਕ ਸਵਾਰ ਵਿਅਕਤੀਆਂ ਵਲੋਂ ਅਧਿਆਪਕ ਤੇ ਹਮਲਾ ਕਰ ਕੀਤਾ ਗੰਭੀਰ ਜਖਮੀ
- 171 Views
- kakkar.news
- March 13, 2024
- Crime Punjab
3 ਬਾਈਕ ਸਵਾਰ ਵਿਅਕਤੀਆਂ ਵਲੋਂ ਅਧਿਆਪਕ ਤੇ ਹਮਲਾ ਕਰ ਕੀਤਾ ਗੰਭੀਰ ਜਖਮੀ
ਫਿਰੋਜ਼ਪੁਰ 13 ਮਾਰਚ 2024 (ਅਨੁਜ ਕੱਕੜ ਟੀਨੂੰ )
ਮੋਟਰਸਾਈਕਲ ਸਵਾਰ ਵੱਲੋਂ ਪੱਤਰਕਾਰ ਦੀ ਪਤਨੀ ਦੀ ਚੇਨ ਖੋਹਣ ਤੋਂ ਬਾਅਦ ਮੋਟਰਸਾਈਕਲ ਸਵਾਰ 3 ਵਿਅਕਤੀਆਂ ਵੱਲੋਂ ਅਧਿਆਪਕ ’ਤੇ ਹਮਲਾ ਕਰਨ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਅਣਪਛਾਤੇ ਹਮਲਾਵਰਾਂ ਨੇ ਅਧਿਆਪਕ ਨੂੰ ਬੇਸਬਾਲ ਨਾਲ ਕਈ ਸੱਟਾਂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ।
ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇੱਕ ਅਧਿਆਪਕ – ਜਿਸ ਨੂੰ ਗੁਰੂ ਮੰਨਿਆ ਜਾਂਦਾ ਹੈ ਅਤੇ ਰਾਸ਼ਟਰ ਨਿਰਮਾਣ ਵਜੋਂ ਜਾਣਿਆ ਜਾਂਦਾ ਹੈ, ਉਸ ‘ਤੇ ਹਮਲਾ ਕੀਤਾ ਗਿਆ ਹੋਵੇ ।
ਜਾਣਕਾਰੀ ਅਨੁਸਾਰ ਧਰਿੰਦਰ ਸਚਦੇਵਾ,ਜੋ ਕੇ ਸਰਕਾਰੀ ਸਕੂਲ ਸ੍ਰ. ਸੈਕੰ. ਸਕੂਲ ਫਾਰ ਬੁਆਏਜ਼ ਵਿਖੇ ਬਤੋਰ ਐਸ.ਐਸ.ਟੀ. ਦੇ ਅਧਿਆਪਕ ਹਨ। ਜਿਨ੍ਹਾਂ ‘ਤੇ ਮੰਗਲਵਾਰ ਨੂੰ ਜਦੋਂ ਉਹ ਘਰ ਪਰਤ ਰਹੇ ਸਨ ਤਾਂ ਇਕ ਬਾਈਕ ਤੇ ਤਿੰਨ ਸਵਾਰ ਅਣਪਛਾਤੇ ਵਿਅਕਤੀਆਂ ਨੇ ਆਪਣਾ ਮੂੰਹ ਨੂੰ ਮਾਸਕ ਨਾਲ ਢੱਕਿਆ ਹੋਇਆ ਸੀ ਅਤੇ ਉਸ ਦੇ ਸਰੀਰ ‘ਤੇ ਬੇਸਬਾਲ ਅਤੇ ਰਾਡ ਨਾਲ ਗੰਭੀਰ ਸੱਟਾਂ ਮਾਰੀਆਂ ਅਤੇ ਫ਼ਰਾਰ ਹੋ ਗਏ। ਓਹਨਾ ਦੱਸਿਆ ਕਿ ਹਮਲਾਵਰਾਂ ਦੇ ਹੱਥਾਂ ਚ ਮਾਰੂ ਹਥਿਆਰ ਜਿਵੇ ਕਿ ਬੇਸਬਾਲ ਅਤੇ ਲੋਹੇ ਦੀਆ ਰਾਡ ਸਨ । ਇਹ ਘਟਨਾ ਧਰਿੰਦਰ ਸਚਦੇਵਾ ਦੇ ਘਰ ਪ੍ਰੀਤ ਨਗਰ ਤੋਂ ਸਿਰਫ਼ 300 ਮੀਟਰ ਦੂਰ ਵਾਪਰੀ । ਹਮਲਾਵਰਾਂ ਨੇ ਅਧਿਆਪਕ ਦੇ ਮੋਟਰਸਾਈਕਲ ਨੂੰ ਵੀ ਨੁਕਸਾਨ ਪਹੁੰਚਾਇਆ। ਕਿਸੇ ਰਾਹਗੀਰ ਨੇ ਇਸ ਨੂੰ ਰੋਕਣ ਦੀ ਹਿੰਮਤ ਨਹੀਂ ਕੀਤੀ ਅਤੇ ਮੌਕੇ ਤੋਂ ਭੱਜਣਾ ਸ਼ੁਰੂ ਕਰ ਦਿੱਤਾ। ਬਾਅਦ ‘ਚ ਜ਼ਖਮੀ ਅਧਿਆਪਕ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਡਾਕਟਰ ਵੈਭਵ ਅਨੁਸਾਰ ਅਧਿਆਪਕ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਫਰੈਕਚਰ ਜਾਂ ਡੂੰਘੀਆਂ ਸੱਟਾਂ ਦੀ ਗਿਣਤੀ ਦਾ ਪਤਾ ਲਗਾਉਣ ਲਈ ਜ਼ਰੂਰੀ ਟੈਸਟ ਕੀਤੇ ਜਾ ਰਹੇ ਹਨ।
ਦੇਖਣ ਵਾਲੀ ਗੱਲ ਇਹ ਹੈ ਕਿ ਹਮਲਾਵਰ ਵੀ ਸ਼ਾਇਦ ਕਿਸੇ ਵਕ਼ਤ ਕਿਸੇ ਅਧਿਆਪਕ ਕੋਲੋਂ ਪੜ੍ਹੇ ਹੋਣਗੇ , ਓਹਨਾ ਆਪਣੀ ਉਸ ਪੜ੍ਹਾਈ ਦਾ ਕਿ ਮੁੱਲ ਮੋੜਿਆ , ਪਰ ਇਕ ਅਧਿਆਪਕ ਹੀ ਛੋਟੇ ਬੱਚੇ ਨੂੰ ਹੱਥ ਵਿਚ ਪੈਨਸਿਲ ਫੜਾ ਕੇ ਉਸਨੂੰ ਉੜਾ(ਉ) ਜਾਂ ਆੜਾ (ਅ) ਸਿਖਾਉਂਦਾ ਹੈ । ਜੇ ਕਰ ਉਹ ਵੱਡੇ ਹੋ ਕੇ ਹਥਿਆਰ ਫੜ ਲੈਣ ਤਾ ਅਧਿਆਪਕ ਦਾ ਕਿ ਕਸੂਰ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024