ਚੋਰੀ ਦੇ ਪੇਸ਼ੇ ਚ ਉਤਰਿਆ ਹੁਣ ਔਰਤਾ, ਸਹੇਲੀ ਦੱਸ ਕੇ ਦਿੱਤਾ ਲੁੱਟ ਨੂੰ ਅੰਜਾਮ
- 326 Views
- kakkar.news
- March 19, 2024
- Crime Punjab
ਚੋਰੀ ਦੇ ਪੇਸ਼ੇ ਚ ਉਤਰਿਆ ਹੁਣ ਔਰਤਾ, ਸਹੇਲੀ ਦੱਸ ਕੇ ਦਿੱਤਾ ਲੁੱਟ ਨੂੰ ਅੰਜਾਮ
ਫਿਰੋਜਪੁਰ 19 ਮਾਰਚ (ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਦੇ ਚੋਰ ਨੇ ਅਪਣਾਏ ਨਵੇ ਢੰਗ ਚੋਰੀ ਦੇ ਪੇਸ਼ੇ ਚ ਉਤਰਿਆ ਹੁਣ ਔਰਤਾ। ਫਿਰੋਜਪੁਰ ਚ ਹੁਣ ਔਰਤਾਂ ਵੀ ਮਰਦਾਵਾਂਗ ਬੇਖੌਫ ਹੋ ਕੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੀਆਂ ਹਨ। ਜਿਸ ਕਾਰਨ ਕੌਣ ਚੋਰ ਤੇ ਕੌਣ ਸਾਧ, ਇਹ ਸਮਝਣਾ ਔਖਾ ਹੋ ਗਿਆ ਹੈ।
ਤਾਜਾ ਮਾਮਲਾ ਫਿਰੋਜਪੁਰ ਛਾਉਣੀ ਤੋਂ ਸਾਹਮਣੇ ਆਇਆ ਹੈ। ਜਿੱਥੇ ਤਿੰਨ ਕਾਰ ਸਵਾਰ ਔਰਤਾਂ ਇਕਔਰਤ ਦੇ ਹੱਥਾਂ ਚ ਪਾਈਆਂ ਸੋਨੇ ਦੀਆਂ ਚੂੜੀਆਂ ਜਬਰਦਸਤੀ ਲੁੱਟ ਕੇ ਫਰਾਰ ਹੋ ਗਈਆਂ। ਪੁਲਿਸ ਨੂੰ ਦਿੱਤੇ ਬਿਆਨਾਂ ਚ ਸੁਧਾ ਜੈਨ ਪਤਨੀ ਸ੍ਰੀ ਅਨੀਲ ਕੁਮਾਰ ਜੈਨ ਵਾਸੀ ਅੰਬੇ ਵੈਲੀ ਫਿਰੋਜਪੁਰ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਆਪਣੀ ਐਕਟਿਵਾ ਚ ਤੇਲ ਪੁਆਉਣ ਲਈ ਪੈਟ੍ਰੋਲ ਪੰਪ ਤੇ ਰੁਕੇ ਸੀ ਤਾਂ ਇੱਕ ਕਾਰ ਉਸ ਦੇ ਨੇੜੇ ਆ ਕੇ ਰੁਕੀ। ਜਿਸ ਵਿੱਚ ਸਵਾਰ ਤਿੰਨ ਔਰਤਾਂ ਵਲੋਂ ਉਸ ਨੂੰ ਆਪਣੇ ਪਾਸ ਬੁਲਾਇਆ ਅਤੇ ਕਿਹਾ ਕਿ ਤੇਰੀ ਸਹੇਲੀ ਪਿਛਲੀ ਸੀਟ ਤੇ ਬੈਠੀ ਹੈ ਓਰ ਤੈਨੂੰ ਬੁਲਾ ਰਹੀ ਹੈ। ਸੁਧਾ ਜੈਨ ਦੇ ਦਸਿਆ ਕਿ ਜਦ ਉਸਨੇ ਪਿਛਲੀ ਬਾਰੀ ਖੋਲ ਕੇ ਅੰਦਰ ਦੇਖਿਆ ਤਾ ਕਾਰ ਚ ਸਵਾਰ ਤਿੰਨ ਔਰਤਾਂ ਵਲੋਂ ਉਸ ਨੂੰ ਕਾਰ ਅੰਦਰ ਖਿੱਚ ਲਿਆ ਤੇ ਉਸ ਦੇ ਹੱਥ ਚ ਪਾਈਆਂ ਡੇਢ ਤੋਲੇ ਦੀਆਂ ਸੋਨੇ ਦੀਆਂ ਚੂੜੀਆਂ ਲਾਹ ਲਈਆਂ ਤੇ ਮੈਨੂੰ ਧੱਕਾ ਮਾਰ ਕੇ ਪਿੱਛੇ ਨੂੰ ਸੁੱਟ ਦਿੱਤਾ ਤੇ ਉਹ ਕਾਰ ਭਜਾ ਕੇ ਲੈ ਗਏ। ਇਹ ਸਾਰੀ ਘਟਨਾ ਪੈਟ੍ਰੋਲ ਪੰਪ ਦੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਚ ਕੈਦ ਹੋ ਗਈ। ਫਿਰੋਜਪੁਰ ਪੁਲਿਸ ਵਲੋਂ ਕਾਰਸਵਾਰ ਔਰਤਾਂ ਦੀ ਭਾਲ ਕੀਤੀ ਜਾ ਰਹੀ ਹੈ।
link –https://citizenzvoice.com/wp-content/uploads/2024/03/WhatsApp-Video-2024-03-16-at-5.57.14-PM.mp4



- October 15, 2025