ਫਿਰੋਜ਼ਪੁਰ ਜੇਲ੍ਹ ‘ਚੋਂ ਤਲਾਸ਼ੀ ਦੌਰਾਨ ਮਿਲਿਆ 1 ਮੋਬਾਈਲ ,
- kakkar.news
- March 19, 2024
- Crime Punjab
ਫਿਰੋਜ਼ਪੁਰ ਜੇਲ੍ਹ ‘ਚੋਂ ਤਲਾਸ਼ੀ ਦੌਰਾਨ ਮਿਲਿਆ 1 ਮੋਬਾਈਲ
ਫ਼ਿਰੋਜ਼ਪੁਰ, 19 ਮਾਰਚ -2024 ( ਅਨੁਜ ਕੱਕੜ ਟੀਨੂੰ)
ਹਰ ਵੇਲੇ ਸੁਰਖੀਆਂ ਚ ਰਹਿਣ ਵਾਲੀ ਫਿਰੋਜ਼ਪੁਰ ਦੀ ਕੇਂਦਰੀ ਜੇਲ ਚੋ ਮੋਬਾਈਲ ਜਾ ਨਸ਼ੀਲੇ ਪਦਾਰਥ ਦਾ ਮਿਲਣਾ ਲਗਾਤਾਰ ਜਾਰੀ ਹੈ। ਸੁਰੱਖਿਆ ਪ੍ਰਬੰਧਾਂ ਨੂੰ ਦੇਖਦਿਆਂ ਜੇਲ੍ਹ ਦੇ ਅੰਦਰ ਅਤੇ ਬਾਹਰ 200 ਦੇ ਕਰੀਬ ਅਧਿਕਾਰੀਆਂ ਦੀ ਤਾਇਨਾਤੀ ਦੇ ਬਾਵਜੂਦ ਜੇਲ੍ਹ ਅੰਦਰ ਪਾਬੰਦੀਸ਼ੁਦਾ ਵਸਤੂਆਂ ਦੀ ਆਮਦ ਜਾਰੀ ਹੈ , ਅਤੇ ਜੇਲ੍ਹ ਸਟਾਫ਼ ਵੱਲੋਂ ਜਾਂ ਤਾ ਮੁਖਬਰੀ ਤੋਂ ਜਾਂ ਸਮੇ -ਸਮੇ ਤੇ ਸਰਪ੍ਰਾਈਜ਼ ਚੈਕਿੰਗ ਦੌਰਾਨ ਚੌਕਸ ਹੋ ਕੇ ਇਨ੍ਹਾਂ ਨੂੰ ਕਾਬੂ ਵੀ ਕੀਤਾ ਜਾ ਰਿਹਾ ਹੈ।
ਡਿਪਟੀ ਸੁਪਰਡੈਂਟ ਸਕਿਓਰਿਟੀ ਜਸਵਿੰਦਰ ਸਿੰਘ ਦੀ ਹੇਡਵਾਰ੍ਡਰ ਅਗਵਾਈ ਹੇਠ ਚੱਕਰ ਇੰਸਪੈਕਟਰ ਗੌਰਵ ਕੁਮਾਰ ਵਾਰ੍ਡਰ ਗੁਰਸੇਵਕ ਸਿੰਘ ਅਤੇ ਮੌਜੂਦਾ ਗਾਰਦ ਨੂੰ ਨਾਲ ਲੈ ਕੇ ਜਦੀਦੀ ਚੋਕੀਆਂ ਦੀ ਅਚਾਨਕ ਤਲਾਸ਼ੀ ਕੀਤੀ ਗਈ ਤਾ ਚੱਕੀ ਨੰਬਰ 5 ਅੰਦਰ ਮੌਜੂਦ ਹਵਾਲਾਤੀ ਅਰਸ਼ਪ੍ਰੀਤ ਸਿੰਘ ਉਰਫ ਵੱਡਾ ਪ੍ਰੀਤ ਪੁੱਤਰ ਬੇਅੰਤ ਸਿੰਘ ਦੀ ਪਹਿਨੀ ਹੋਈ ਲੋਵੇਰ ਦੇ ਨੇਫੇ ਵਿੱਚੋ ਇਕ ਟੱਚ ਸਕਰੀਨ ਮੋਬਾਈਲ ਊਪੋ ਕਲਾ ਰੰਗ ਸਮੇਤ ਸਿੰਮ ਬਰਾਮਦ ਹੋਇਆ ।ਉਕਤ ਹਵਾਲਾਤੀ ਵਲੋਂ ਜੇਲ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਜਿਸ ਤੇ ਤਫਤੀਸ਼ ਅਫਸਰ ਸਬ ਇੰਸਪੈਕਟਰ ਗੁਰਮੇਲ ਸਿੰਘ ਵਲੋਂ ਅਰਸ਼ਪ੍ਰੀਤ ਸਿੰਘ ਉਰਫ ਵੱਡਾ ਪ੍ਰੀਤ ਦੇ ਖਿਲਾਫ ਪ੍ਰੀਜ਼ਾਨ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿੱਤਾ ਗਿਆ ਹੈ ।
